- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਦਰਸ਼ਨੀ ਵਿੱਚ 100 ਤੋਂ ਵੱਧ ਸਟਾਲਾਂ ’ਤੇ ਟੈਂਟ ਡੀਕੌਰ, ਕੈਟਰਿੰਗ, ਹੌਸਪਟੈਲਿਟੀ, ਲਾਈਟ ਤੇ ਸਾਊਂਡ ਦਾ ਸਮਾਨ ਪ੍ਰਦਰਸ਼ਿਤ ਹੋਵੇਗਾ। ਪੰਜਾਬ ਦੇ ਪ੍ਰਧਾਨ ਐੱਸਐੱਸ ਮੱਕੜ, ਪੰਜਾਬ ਦੇ ਜਨਰਲ ਸਕੱਤਰ ਤੇ ਜ਼ਿਲ੍ਹੇ ਦੇ ਪ੍ਰਧਾਨ ਸ਼ਿਵ ਸ਼ੰਕਰ ਰਾਏ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸ਼ਰਮਾ ਅਤੇ ਚੇਅਰਮੈਨ ਰਾਜ ਅਗਰਵਾਲ ਨੇ ਕਿਹਾ ਕਿ ਇਹ ਪ੍ਰਦਸ਼ਨੀ ਬੀਐੱਸ ਰਾਣਾ ਡਾਇਰੈਕਟਰ ਮਾਈਂਡਸ ਮੀਡੀਆ ਤੇ ਰਾਕੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਾਡੇ ਸਹਿਯੋਗ ਨਾਲ ਲਗਾਈ ਜਾ ਰਹੀ ਹੈ।

ਪੁਨੀਤ ਬਾਵਾ, ਲੁਧਿਆਣਾ : ਮਾਈਂਡਸ ਮੀਡੀਆ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਵੱਲੋਂ ਪੰਜਾਬ ਟੈਂਟ ਡੀਲਰਸ ਵੈੱਲਫ਼ੇਅਰ ਐਸੋਸੀਏਸ਼ਨ ਅਤੇ ਲੁਧਿਆਣਾ ਟੈਂਪ ਡੀਲਰਸ ਵੈੱਲਫ਼ੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਦਾਣਾ ਮੰਡੀ ਬਹਾਦਰਕੇ ਰੋਡ ਜਲੰਧਰ ਬਾਈਪਾਸ ਲੁਧਿਆਣਾ ਵਿਖੇ 12, 13 ਤੇ 14 ਸਤੰਬਰ ਨੂੰ ਹੈਮਟੈਕਸ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ।
ਪ੍ਰਦਰਸ਼ਨੀ ਵਿੱਚ 100 ਤੋਂ ਵੱਧ ਸਟਾਲਾਂ ’ਤੇ ਟੈਂਟ ਡੀਕੌਰ, ਕੈਟਰਿੰਗ, ਹੌਸਪਟੈਲਿਟੀ, ਲਾਈਟ ਤੇ ਸਾਊਂਡ ਦਾ ਸਮਾਨ ਪ੍ਰਦਰਸ਼ਿਤ ਹੋਵੇਗਾ। ਪੰਜਾਬ ਦੇ ਪ੍ਰਧਾਨ ਐੱਸਐੱਸ ਮੱਕੜ, ਪੰਜਾਬ ਦੇ ਜਨਰਲ ਸਕੱਤਰ ਤੇ ਜ਼ਿਲ੍ਹੇ ਦੇ ਪ੍ਰਧਾਨ ਸ਼ਿਵ ਸ਼ੰਕਰ ਰਾਏ, ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸ਼ਰਮਾ ਅਤੇ ਚੇਅਰਮੈਨ ਰਾਜ ਅਗਰਵਾਲ ਨੇ ਕਿਹਾ ਕਿ ਇਹ ਪ੍ਰਦਸ਼ਨੀ ਬੀਐੱਸ ਰਾਣਾ ਡਾਇਰੈਕਟਰ ਮਾਈਂਡਸ ਮੀਡੀਆ ਤੇ ਰਾਕੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਸਾਡੇ ਸਹਿਯੋਗ ਨਾਲ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਦਾ 12 ਸਤੰਬਰ ਨੂੰ 11:30 ਵਜੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਉਦਘਾਟਨ ਕਰਨਗੇ। ਜਦਕਿ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਵਜੋਂ ਪ੍ਰਦਰਸ਼ਨੀ ਵਿੱਚ ਪੁੱਜਣਗੇ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਦਿੱਲੀ, ਉਤਰਾਖੰਡ, ਯੂਪੀ, ਬਿਹਾਰ, ਰਾਜਸਥਾਨ ਸਮੇਤ ਦੇਸ਼ ਭਰ ਤੋਂ ਟੈਂਟ, ਡੀਕੌਰ ਤੇ ਕੈਟਰਿੰਗ ਨਾਲ ਸਬੰਧਤ ਕਾਰੋਬਾਰੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਵਿੱਚ ਨਵੀਨ ਤਕਨਾਲੌਜੀ ਤੇ ਨਵੇਂ ਡਿਜ਼ਾਈਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਪ੍ਰਦਰਸ਼ਨੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।