- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਦਿੱਲੀ ਤੋਂ ਸਵੇਰੇ 5:55 ਵਜੇ ਆਉਣ ਵਾਲੀ ਅਤੇ ਹਲਵਾਰਾ ਤੋਂ 7:55 ਵਜੇ ਦਿੱਲੀ ਜਾਣ ਵਾਲੀਆਂ ਦੋਵਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਦੌਰਾਨ 102 ਮੁਸਾਫ਼ਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਚ ਕਰੀਬ 65 ਯਾਤਰੀ ਉਹ ਸਨ, ਜਿਨ੍ਹਾਂ ਨੇ ਦਿੱਲੀ ਤੋਂ ਅੱਗੇ ਕੌਮਾਂਤਰੀ ਫਲਾਈਟ ਫੜਣੀ ਸੀ। ਇਸ ਸਬੰਧੀ ਕੋਈ ਵੀ ਅਧਿਕਾਰੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਦਿਸਿਆ।

ਜਾਸ, ਲੁਧਿਆਣਾ: ਕੌਮਾਂਤਰੀ ਹਲਵਾਰਾ ਹਵਾਈ ਅੱਡੇ ਤੋਂ ਸ਼ਨੀਵਾਰ ਨੂੰ ਛੇ ਦਿਨਾਂ ਵਿਚ ਤੀਜੀ ਵਾਰ ਏਅਰ ਇੰਡੀਆ ਦੀਆਂ ਉਡਾਣਾਂ ਰੱਦ ਹੋ ਗਈ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਦਿੱਲੀ ਤੋਂ ਸਵੇਰੇ 5:55 ਵਜੇ ਆਉਣ ਵਾਲੀ ਅਤੇ ਹਲਵਾਰਾ ਤੋਂ 7:55 ਵਜੇ ਦਿੱਲੀ ਜਾਣ ਵਾਲੀਆਂ ਦੋਵਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਦੌਰਾਨ 102 ਮੁਸਾਫ਼ਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿਚ ਕਰੀਬ 65 ਯਾਤਰੀ ਉਹ ਸਨ, ਜਿਨ੍ਹਾਂ ਨੇ ਦਿੱਲੀ ਤੋਂ ਅੱਗੇ ਕੌਮਾਂਤਰੀ ਫਲਾਈਟ ਫੜਣੀ ਸੀ। ਇਸ ਸਬੰਧੀ ਕੋਈ ਵੀ ਅਧਿਕਾਰੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਦਿਸਿਆ।
ਯਾਦ ਰਹੇ, 7 ਅਤੇ 9 ਸਤੰਬਰ ਤੋਂ ਬਾਅਦ ਸ਼ਨੀਵਾਰ ਨੂੰ ਫਿਰ ਦਿੱਲੀ ਤੋਂ ਆਉਣ ਅਤੇ ਜਾਣ ਵਾਲੀਆਂ ਦੋਵਾਂ ਉਡਾਣਾਂ ਨੂੰ ਕਿਸੇ ਕਾਰਨ ਰੱਦ ਕਰ ਦਿੱਤਾ ਗਿਆ।
ਅਗਲੇ ਮਹੀਨੇ ਮਿਲੇਗੀ ਰਾਹਤ : ਓਧਰ, ਸ਼ਨੀਵਾਰ ਨੂੰ ਏਅਰ ਇੰਡੀਆ ਨੇ ਲੁਧਿਆਣਾ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਰਦੀ ਦੇ ਮੌਸਮ ਵਿਚ ਹਲਵਾਰਾ ਤੋਂ ਦਿੱਲੀ ਜਾਣ ਵਾਲੀ ਸ਼ਾਮ ਦੀ ਉਡਾਣ ਦਾ ਸਮਾਂ ਬਦਲਿਆ ਜਾਵੇਗਾ। ਹਾਲਾਂਕਿ ਇਹ ਉਡਾਣ ਸ਼ਾਮ 4:10 ਵਜੇ ਹਲਵਾਰਾ ਤੋਂ ਦਿੱਲੀ ਲਈ ਰਵਾਨਾ ਹੁੰਦੀ ਹੈ ਅਤੇ ਦਿੱਲੀ 5:25 ਵਜੇ ਪਹੁੰਚਦੀ ਹੈ, ਅਕਤੂਬਰ ਮਹੀਨੇ ਤੋਂ ਇਹ ਉਡਾਣ ਹਲਵਾਰਾ ਏਅਰਪੋਰਟ ਤੋਂ ਸ਼ਾਮ 5:30 ਵਜੇ ਉਡਾਣ ਭਰੇਗੀ ਅਤੇ ਸ਼ਾਮ 6:45 ਵਜੇ ਦਿੱਲੀ ਪਹੁੰਚੇਗੀ।