- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਮਤਿ ਪ੍ਰਚਾਰ ਸੰਸਥਾ ਪਾਇਲ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ

ਹੈਪੀ ਜੱਲ੍ਹਾ, ਪੰਜਾਬੀ ਜਾਗਰਣ, ਪਾਇਲ ; ਪਾਇਲ ਇਲਾਕੇ ਦੀ ਨਾਮਵਰ ਸੰਸਥਾ ਗੁਰਮਤਿ ਪ੍ਰਚਾਰ ਸੰਸਥਾ ਪਾਇਲ ਵੱਲੋਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 30 ਵਾਂ ਖੂਨਦਾਨ ਕੈਂਪ ਬੱਸ ਸਟੈਂਡ ਪਾਇਲ ਵਿਖੇ ਲਗਾਇਆ ਗਿਆ। ਇਸ ਕੈਂਪ ਚ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ , ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਐਸਐਮਓ ਪਾਇਲ ਡਾ. ਹਰਵਿੰਦਰ ਸਿੰਘ , ਡੀਐਸਪੀ ਪਾਇਲ ਹਰਮਨਪ੍ਰੀਤ ਸਿੰਘ, ਐਸਐਚ ਓ ਪਾਇਲ ਤਰਵਿੰਦਰ ਕੁਮਾਰ ਬੇਦੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਖੂਨਦਾਨ ਕੈਂਪ ਵਿੱਚ ਰੈਡ ਕ੍ਰਾਸ ਬਲੱਡ ਬੈਂਕ ਲੁਧਿਆਣਾ ਦੀ ਟੀਮ ਵੱਲੋਂ 36 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਸੰਸਥਾ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਗੁਰਮਤਿ ਪ੍ਰਚਾਰ ਸੰਸਥਾ ਪਾਇਲ ਦੇ ਸਾਰੇ ਮੈਂਬਰ ਇਮਾਨਦਾਰ ਤੇ ਮਿਹਨਤੀ ਹਨ ਜੋ ਪਿਛਲੇ 20 ਸਾਲਾਂ ਤੋਂ ਇਲਾਕੇ ’ਚ ਗੁਰਮਤਿ ਸਮਾਗਮ ਦੇ ਨਾਲ ਨਾਲ ਸਿੱਖ ਗੁਰੂ ਸਾਹਿਬਾਨ ਦੇ ਦਿਨ ਮਨਾਉਂਦੇ ਹਨ ਅਤੇ ਸਾਲ ਵਿੱਚ ਕਈ ਖੂਨਦਾਨ ਕੈਂਪ ਵੀ ਲਗਾਉਂਦੇ ਹਨ। ਇਲਾਕੇ ਵਿੱਚ ਅਨੇਕਾਂ ਭਲਾਈ ਦੇ ਕਾਰਜ ਨਿਰੰਤਰ ਕਰਦੀ ਆ ਰਹੀ ਹੈ ਜਿਨ੍ਹਾਂ ’ਚ ਪ੍ਰਮੁੱਖ ਲੋੜਵੰਦ ਪਰਿਵਾਰਾਂ ਨੂੰ ਮੁਫਤ ਰਾਸ਼ਨ ਦੇਣਾ, ਹਰ ਸਾਲ ਧਾਰਮਿਕ ਸਮਾਗਮ ਕਰਾਉਣਾ, ਸਮੇਂ ਸਮੇਂ ਤੇ ਵੱਖ-ਵੱਖ ਕੈਂਪ ਲਗਾਉਣਾ ਤੇ ਹੋਰ ਵੀ ਅਨੇਕਾਂ ਸਮਾਜ ਭਲਾਈ ਦੇ ਕੰਮ ਸੰਸਥਾ ਸਮੇ ਸਮੇ ਤੇ ਕਰਦੀ ਰਹਿੰਦੀ ਹੈ। ਇਹਨਾਂ ਸਾਰੇ ਲੋਕ ਭਲਾਈ ਦੇ ਕਾਰਜ ਕਰਨ ਲਈ ਸੰਸਥਾ ਵਧਾਈ ਦੀ ਪਾਤਰ ਹੈ। ਇਸ ਕੈਂਪ ਵਿੱਚ ਹਾਜ਼ਰੀ ਲਗਵਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਡੀਐੱਸਪੀ ਪਾਇਲ ਹਰਮਨਪ੍ਰੀਤ ਸਿੰਘ ਚੀਮਾ ,ਐਸਐਮਓ ਪਾਇਲ ਡਾਕਟਰ ਹਰਵਿੰਦਰ ਸਿੰਘ, ਸ਼ਿਵ ਕੁਮਾਰ ਸੋਨੀ, ਸ਼ਾਂਤੀ ਸਰੂਪ ਜੈਨ, ਪ੍ਰਧਾਨ ਕੇਵਲ ਸਿੰਘ, ਦੇਵੀ ਪ੍ਰਸਾਦ ਸ਼ਾਹੀ, ਬੇਅੰਤ ਸਿੰਘ ਪੰਧੇਰ ਖੇੜੀ, ਨੰਬਰਦਾਰ ਰਾਮ ਸਰੂਪ ਸਿੰਘ ਪਾਇਲ, ਮਾਸਟਰ ਬਲਵੀਰ ਸਿੰਘ, ਜਤਿੰਦਰ ਭਾਸਕਰ , ਮਨਪ੍ਰੀਤ ਸਿੰਘ ਬਿੱਲਾ ਘੁਡਾਣੀ ਖੁਰਦ, ਵਿਜੇ ਕੁਮਾਰ ਨੇਤਾ, ਸੰਸਥਾ ਦੇ ਪ੍ਰਧਾਨ ਅਮਰੀਕ ਸਿੰਘ ਪਾਇਲ, ਖਜਾਨਚੀ ਸੁਰਿੰਦਰ ਸਿੰਘ ਢਿੱਲੋ, ਰਾਜਿੰਦਰ ਸਿੰਘ ,ਅੱਛਰ ਸਿੰਘ, ਰੁਪਿੰਦਰ ਸਿੰਘ, ਸਮਸ਼ੇਰ ਸਿੰਘ, ਮੰਗਾ ਸਿੰਘ, ਮਨਦੀਪ ਸਿੰਘ ਚੀਮਾ , ਫੌਜੀ ਗੁਰਜੰਟ ਸਿੰਘ ,ਸੱਚਕੀਰਤ ਸਿੰਘ, ਮਨਜੋਤ ਸਿੰਘ , ਇਮਾਨਤਵੀਰ ਸਿੰਘ ਸੰਗਰਾਮ ਸਿੰਘ, ਸੋਮਾ ਸਿੰਘ ਤੇ ਬਲਦੇਵ ਸਿੰਘ ਅਯ ਹਾਜ਼ਰ ਸਨ।