- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਇਲ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ '' ਗੱਤਕਾ ਦਿਵਸ '' ਮਨਾਇਆ ਗਿਆ

-ਨੌਜਵਾਨਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ : ਜਥੇ: ਬਲਵਿੰਦਰ ਸਿੰਘ ਸਿਹੌੜਾ
ਪੀ 21) ਪਾਇਲ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ‘ਗੱਤਕਾ ਦਿਵਸ’ ਮਨਾਉਣ ਸਮੇਂ ਜਥੇ. ਬਲਵਿੰਦਰ ਸਿੰਘ ਸਿਹੌੜਾ, ਗੁਰਦੀਪ ਸਿੰਘ ਕਾਲੀ ਤੇ ਹੋਰ।
ਹੈਪੀ ਜੱਲ੍ਹਾ, ਪੰਜਾਬੀ ਜਾਗਰਣ, ਪਾਇਲ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਤੇ ਵਰਕਰਾਂ ਵੱਲੋਂ ਪਾਇਲ ਸ਼ਹਿਰ ਦੇ ਬੱਸ ਸਟੈਂਡ ਵਿਖੇ ਪੁਲਿਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਜਥੇਦਾਰ ਬਲਵਿੰਦਰ ਸਿੰਘ ਸਿਹੌੜਾ ਦੀ ਦੇਖ ਰੇਖ ਹੇਠ ਸਮੂਹ ਸਿੱਖ ਸੰਗਤ ਦੇ ਵੱਡਮੁੱਲੇ ਸਹਿਯੋਗ ਨਾਲ "ਗੱਤਕਾ ਦਿਵਸ" ਬੜੇ ਹੀ ਜੋਸ਼ ਤੇ ਖਰੋਸ਼ ਨਾਲ ਮਨਾਇਆ ਗਿਆ।
ਇਸ ਮੌਕੇ 96 ਕਰੋੜੀ ਬਾਬਾ ਬੁੱਢਾ ਦਲ ਜੱਥੇ ਦੀ ਗੱਤਕੇਬਾਜ਼ੀ ਦੀਆਂ ਟੀਮਾਂ ਨੇ ਆਪਣੇ ਜ਼ੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮੂਹ ਸੰਗਤ ਨੂੰ ਗੱਤਕਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਿਆਂ ਅਤੇ ਸਿੱਖ ਇਤਿਹਾਸ 'ਤੇ ਵਿਸਥਾਰਪੂਰਵਕ ਚਾਨਣਾ ਪਾਉਂਦਿਆਂ ਜਥੇਦਾਰ ਬਲਵਿੰਦਰ ਸਿੰਘ ਸਿਹੌੜਾ ਨੇ ਕਿਹਾ ਸਿੱਖਾਂ ਦੇ 5ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਦੀ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ 'ਤੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਹੁਕਮਨਾਮਾ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਹਰ ਸਿੱਖ ਸ਼ਾਸਤਰਧਾਰੀ ਹੋਵੇ ਤੇ ਉਸਨੂੰ ਤੀਰ ਅੰਦਾਜ਼ੀ, ਤਲਵਾਰ ਚਲਾਉਣਾ , ਨੇਜਾਬਾਜ਼ੀ, ਤੀਰ ਕਮਾਨ ,ਘੋੜ ਸਵਾਰ ਅਤੇ ਹੋਰ ਸ਼ਾਸਤਰ ਚਲਾਉਣ ਦਾ ਗਿਆਨ ਹੋਵੇ।
ਉਹਨਾਂ ਕਿਹਾ ਕਿ ਸਿੱਖ ਕੌਮ ਇੱਕ ਮਾਰਸ਼ਲ ਕੌਮ ਹੈ ਜੋ ਹਮੇਸ਼ਾਂ ਹੀ ਮਜ਼ਲੂਮਾਂ ਦੀ ਰੱਖਿਆ ਲਈ ਹਮੇਸ਼ਾਂ ਹੀ ਤਿਆਰ ਰਹਿੰਦੀ ਹੈ।ਗੱਤਕਾ ਖਾਲਸਾ ਪੰਥ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ।ਅੱਜ ਨੌਜਵਾਨ ਪੀੜ੍ਹੀ ਨੂੰ ਆਪਣੀ ਸੁਰੱਖਿਆ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਗੱਤਕਾ ਸਿੱਖਣਾ ਸਮੇਂ ਦੀ ਮੁੱਖ ਲੋੜ ਹੈ।ਇਸ ਲਈ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਜਬਰ ਜੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸਮਾਗਮ ਦੇ ਅੰਤ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੇ ਗੱਤਕਾ ਪਾਰਟੀ ਦੇ ਜੱਥੇਦਾਰ ਅਤੇ ਸਿੱਖ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ' ਤੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਜਥੇਦਾਰ ਰਾਮਪਾਲ ਸਿੰਘ ਦੌਲਤਪੁਰ ਇੰਚਾਰਜ ਪਾਇਲ ,ਬਲਵਿੰਦਰ ਸਿੰਘ ਖਾਲਸਾ ਅੜੈਚਾਂ, ਗੁਰਦੀਪ ਸਿੰਘ ਕਾਲੀ ਪਾਇਲ , ਪਿਆਰਾ ਸਿੰਘ ਪਾਇਲ, ਸੁਖਵਿੰਦਰ ਸਿੰਘ ਖਾਲਸਾ ਖਹਿਰਾ, ਗੁਰਪ੍ਰੀਤ ਸਿੰਘ, ਖਾਲਸਾ ਘਲੋਟੀ, ਤਰਸੇਮ ਸਿੰਘ ਖਾਲਸਾ, ਭੀਮ ਸਿੰਘ ਚੱਕ, ਖਾਲਸਾ ਪ੍ਰੀਤ ਸਿੰਘ ਗਿਆਸਪੁਰਾ, ਲਾਡਵਿੰਦਰ ਸਿੰਘ ਘਣਗਸ , ਗੁਰਵਿੰਦਰ ਸਿੰਘ ਘਣਗਸ , ਲਖਵੀਰ ਸਿੰਘ ਪਾਇਲ , ਹਰਗੁਣ ਸਿੰਘ ਜਹਾਂਗੀਰ , ਸਾਹਿਬ ਜੋਤ ਸਿੰਘ ਅੜੈਚਾਂ, ਪਵਨਪ੍ਰੀਤ ਸਿੰਘ ਅੜੈਚਾਂ, ਸਿਮਰਜੀਤ ਸਿੰਘ ਅੜੈਚਾਂ ,ਸਰਬਜੀਤ ਸਿੰਘ ਚੱਕ, ਮਨਦੀਪ ਸਿੰਘ ਚੱਕ ,ਜਰਨੈਲ ਸਿੰਘ ਚੀਮਾ, ਹਰਜਿੰਦਰ ਸਿੰਘ ਰੱਬੋਂ ਸਿਹੌੜਾ ,ਬਲਵੀਰ ਸਿੰਘ ਦੁੱਗਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।