- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਦੇ ਪਿੰਡ ਕਲਸੀਆਂ ਵਾਸੀ ਹਰਦੇਵ ਸਿੰਘ ਪੁੱਤਰ ਹਰਨਾਮ ਸਿੰਘ ਦਾ ਪੁੱਤ ਕੁਲਵੀਰ ਸਿੰਘ ਇੰਗਲੈਂਡ ਰਹਿੰਦਾ ਹੈ, ਬੀਤੇ ਦਿਨੀਂ ਉਨ੍ਹਾਂ ਦੇ ਮੋਬਾਈਲ ’ਤੇ ਇੱਕ ਵਟਸਐਪ ਕਾਲ ਆਈ। ਇਹ ਕਾਲ ਕਰਨ ਵਾਲੇ ਨੇ ਖੁਦ ਨੂੰ ਇੰਗਲੈਂਡ ਦਾ ਪੁਲਿਸ ਅਫਸਰ ਦੱਸਿਆ ਤੇ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਗੋਰੇ ਨਾਲ ਲੜਾਈ ਹੋ ਗਈ ਹੈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਫਿਲਮੀ ਸਟਾਈਲ ਵਿਚ ਆਨਲਾਈਨ ਠੱਗਾਂ ਨੇ ਪੁਲਿਸ ਅਫਸਰ ਬਣ ਕੇ ਇੱਕ ਪਿਤਾ ਨੂੰ ਉਸ ਦੇ ਇੰਗਲੈਂਡ ਰਹਿੰਦੇ ਪੁੱਤ ਦੀ ਇੱਕ ਅੰਗਰੇਜ਼ ਨਾਲ ਲੜਾਈ ਹੋਣ ਤੇ ਉਸ ਨੂੰ ਜੇਲ੍ਹ ’ਚੋਂ ਛੁਡਾਉਣ ਦੀ ਝੂਠੀ ਕਹਾਣੀ ਰਚਦਿਆਂ ਪਿਤਾ ਤੋਂ 10 ਲੱਖ ਰੁਪਏ ਆਪਣੇ ਖਾਤੇ ’ਚ ਪੁਆ ਲਏ। ਪੁੱਤ ਨਾਲ ਗੱਲ ਹੋਈ ਤਾਂ ਸਾਰਾ ਮਾਮਲਾ ਝੂਠਾ ਨਿਕਲਿਆ। ਇਸ ਫਿਲ਼ਮੀ ਸਟਾਈਲ ਦੀ ਠੱਗੀ ’ਚ ਥਾਣਾ ਸਾਈਬਰ ਕਰਾਈਮ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਦੇ ਪਿੰਡ ਕਲਸੀਆਂ ਵਾਸੀ ਹਰਦੇਵ ਸਿੰਘ ਪੁੱਤਰ ਹਰਨਾਮ ਸਿੰਘ ਦਾ ਪੁੱਤ ਕੁਲਵੀਰ ਸਿੰਘ ਇੰਗਲੈਂਡ ਰਹਿੰਦਾ ਹੈ, ਬੀਤੇ ਦਿਨੀਂ ਉਨ੍ਹਾਂ ਦੇ ਮੋਬਾਈਲ ’ਤੇ ਇੱਕ ਵਟਸਐਪ ਕਾਲ ਆਈ। ਇਹ ਕਾਲ ਕਰਨ ਵਾਲੇ ਨੇ ਖੁਦ ਨੂੰ ਇੰਗਲੈਂਡ ਦਾ ਪੁਲਿਸ ਅਫਸਰ ਦੱਸਿਆ ਤੇ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਗੋਰੇ ਨਾਲ ਲੜਾਈ ਹੋ ਗਈ ਹੈ। ਇਸ ਲੜਾਈ ’ਚ ਗੋਰੇ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਦੀ ਜਾਨ ਖ਼ਤਰੇ ’ਚ ਹੈ। ਜੇਕਰ ਤੁਸੀਂ ਆਪਣੇ ਪੁੱਤ ਦਾ ਬਚਾਅ ਕਰਨਾ ਚਾਹੁੰਦੇ ਹੋ ਤਾਂ ਉਸ ਦਾ ਵਕੀਲ ਤੁਹਾਨੂੰ ਕਾਲ ਕਰੇਗਾ। ਉਸ ਤੋਂ ਬਾਅਦ ਫਿਰ ਇੱਕ ਵਟਸਐਪ ਕਾਲ ਆਈ, ਜਿਸ ਨੇ ਹਰਦੇਵ ਸਿੰਘ ਨੂੰ ਉਨ੍ਹਾਂ ਦੇ ਪੁੱਤ ਕੁਲਵੀਰ ਸਿੰਘ ਦੀ ਜਮਾਨਤ ਕਰਵਾਉਣ ਲਈ 10 ਲੱਖ ਰੁਪਏ ਮੰਗੇ। ਇਸ ’ਤੇ ਹਰਦੇਵ ਸਿੰਘ ਨੇ ਵਟਸਐਪ ਕਾਲ ਕਰਨ ਵਾਲੇ ਵੱਲੋਂ ਭੇਜੇ ਗਏ ਦੋ ਖਾਤਿਆਂ ’ਚ 5-5 ਲੱਖ ਰੁਪਏ ਦੀ ਰਕਮ ਆਰਟੀਜੀਐੱਸ ਰਾਹੀਂ ਭੇਜੀ। ਇਸੇ ਦੌਰਾਨ ਜਦੋਂ ਉਨ੍ਹਾਂ ਦਾ ਇੰਗਲੈਂਡ ਰਹਿੰਦੇ ਪੁੱਤ ਨਾਲ ਸੰਪਰਕ ਹੋਇਆ ਤਾਂ ਇਹ ਸਾਰੀ ਕਹਾਣੀ ਝੂਠੀ ਨਿਕਲੀ। ਇਸ ਸਬੰਧੀ ਹਰਦੇਵ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ, ਜਿਸ ’ਤੇ ਸਾਈਬਰ ਕਰਾਈਮ ਲੁਧਿਆਣਾ ਦਿਹਾਤੀ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ।
-- ਜਗਰਾਓਂ ਪੁਲਿਸ ਵੱਲੋਂ ਨਕਲੀ ਗ੍ਰਿਫ਼ਤਾਰੀ ਕਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਨਕਲੀ ਗ੍ਰਿਫ਼ਤਾਰੀ ਕਾਲਾਂ ਤੇ ਹਨੀ ਟਰੈਪ ਰਾਹੀਂ ਸੋਸ਼ਲ ਮੀਡੀਆ ’ਤੇ ਦੋਸਤੀ ਤੇ ਬਲੈਕਮੇਲ ਕਰਨ ਤੋਂ ਬਚਣ ਲਈ ਪੋਸਟਰ ਵੀ ਜਾਰੀ ਕੀਤੇ ਹਨ। ਪੁਲਿਸ ਵੱਲੋਂ ਲੋਕਾਂ ਨੂੰ ਨਕਲੀ ਗ੍ਰਿਫ਼ਤਾਰੀ ਕਾਲਾਂ ਨੂੰ ਧੋਖਾ ਕਰਾਰ ਦਿੰਦਿਆਂ ਇਸ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਜਾਰੀ ਪੋਸਟਰ ’ਚ ਪੁਲਿਸ ਜਾਂ ਕਿਸੇ ਸਰਕਾਰੀ ਏਜੰਸੀ ਵੱਲੋਂ ਕਦੇ ਵੀ ਫੋਨ ’ਤੇ ਪੈਸੇ ਦੀ ਮੰਗ ਨਾ ਕਰਨ ਦੀ ਗੱਲ ਆਖਦਿਆਂ ਇਸ ਤੋਂ ਸੁਚੇਤ ਰਹਿਣ ਲਈ ਕਿਹਾ।
ਇਸ ਦੇ ਨਾਲ ਹੀ ਉਨ੍ਹਾਂ ਅਜਿਹੀ ਫੋਨ ਕਾਲ ਆਉਣ ’ਤੇ ਘਬਰਾਉਣ ਦੀ ਥਾਂ ਤੁਰੰਤ ਆਪਣੇ ਰਿਸ਼ਤੇਦਾਰਾਂ ਜਿਨ੍ਹਾਂ ਦੀ ਗ੍ਰਿਫ਼ਤਾਰੀ ਦਾ ਕਹਿ ਕੇ ਪੈਸੇ ਮੰਗੇ ਜਾਂਦੇ ਹਨ ਨਾਲ ਸੰਪਰਕ ਕਰਕੇ ਸਚਾਈ ਨੂੰ ਜਾਣਿਆ ਜਾਵੇ। ਇਸੇ ਤਰ੍ਹਾਂ ਹਨੀ ਟਰੈਪ ’ਤੇ ਅਣਜਾਣ ਲੋਕਾਂ ਨਾਲ ਦੋਸਤੀ ਨਾ ਕਰਨ, ਨਿੱਜੀ ਫੋਟੋਆਂ, ਵੀਡੀਓਜ਼ ਸ਼ੇਅਰ ਨਾ ਕਰਨ, ਅਣਜਾਣ ਜਾਂ ਸ਼ੱਕੀ ਵਿਅਕਤੀਆਂ ਨਾਲ ਵੀਡੀਓ ਕਾਲ ਨਾ ਕਰਨ ਦੀ ਸਲਾਹ ਦਿੱਤੀ ਹੈ।