ਪੰਜਾਬ 'ਚ 1 ਦਸੰਬਰ ਤਕ ਪਵੇਗੀ ਧੁੰਦ, 8 ਜ਼ਿਲ੍ਹਿਆਂ 'ਚ ਆਮ ਨਾਲੋਂ ਵੱਧ ਰਿਹਾ ਘੱਟੋ-ਘੱਟ ਤਾਪਮਾਨ; ਪੜ੍ਹੋ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ
ਮੌਸਮ ਵਿਭਾਗ ਦੇ ਪੂਰਵ ਅਨੁਮਾਨ ਅਨੁਸਾਰ 1 ਦਸੰਬਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। 2 ਦਸੰਬਰ ਤੋਂ ਮੌਸਮ ਸਾਫ਼ ਰਹੇਗਾ। 4 ਦਸੰਬਰ ਤੋਂ ਇਕ ਨਵਾਂ ਪੱਛਮੀ ਗੜਬੜੀ ਸਿਸਟਮ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਪੰਜਾਬ 'ਚ ਮੀਂਹ ਜਾਂ ਕਿਣਮਿਣ ਹੋ ਸਕਦੀ ਹੈ।
Publish Date: Sun, 29 Nov 2026 09:22 AM (IST)
Updated Date: Sun, 29 Nov 2026 09:24 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : Punjab Weather Update : ਪੰਜਾਬ 'ਚ ਸ਼ਨੀਵਾਰ ਨੂੰ ਲੁਧਿਆਣਾ, ਰੂਪਨਗਰ, ਚੰਡੀਗੜ੍ਹ, ਬਠਿੰਡਾ ਸਮੇਤ ਅੱਠ ਜ਼ਿਲ੍ਹਿਆਂ 'ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਇਨ੍ਹਾਂ 'ਚ ਸਭ ਤੋਂ ਵੱਧ ਤਾਪਮਾਨ ਰੂਪਨਗਰ, ਲੁਧਿਆਣਾ, ਮੁਹਾਲੀ ਅਤੇ ਬਠਿੰਡਾ 'ਚ ਰਿਹਾ। ਇਨ੍ਹਾਂ ਜ਼ਿਲ੍ਹਿਆਂ 'ਚ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਜ਼ਿਆਦਾ ਸੀ।
ਰੂਪਨਗਰ 'ਚ ਘੱਟੋ-ਘੱਟ ਤਾਪਮਾਨ 11.6 ਡਿਗਰੀ, ਮੁਹਾਲੀ 'ਚ 11.3 ਡਿਗਰੀ, ਲੁਧਿਆਣਾ 'ਚ 11.2 ਡਿਗਰੀ, ਚੰਡੀਗੜ੍ਹ 'ਚ 11.0 ਡਿਗਰੀ ਅਤੇ ਗੁਰਦਾਸਪੁਰ 'ਚ 11.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਪਠਾਨਕੋਟ ਅਤੇ ਫਿਰੋਜ਼ਪੁਰ 'ਚ ਤਾਪਮਾਨ 10.0 ਡਿਗਰੀ ਰਿਹਾ, ਜੋ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਵੱਧ ਸੀ।
ਦੂਜੇ ਪਾਸੇ ਪਟਿਆਲਾ 'ਚ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ, ਹੁਸ਼ਿਆਰਪੁਰ 'ਚ 9.7 ਡਿਗਰੀ ਅਤੇ ਅੰਮ੍ਰਿਤਸਰ 'ਚ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉੱਧਰ, ਮੌਸਮ ਵਿਭਾਗ ਦੇ ਪੂਰਵ ਅਨੁਮਾਨ ਅਨੁਸਾਰ 1 ਦਸੰਬਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। 2 ਦਸੰਬਰ ਤੋਂ ਮੌਸਮ ਸਾਫ਼ ਰਹੇਗਾ। 4 ਦਸੰਬਰ ਤੋਂ ਇਕ ਨਵਾਂ ਪੱਛਮੀ ਗੜਬੜੀ ਸਿਸਟਮ ਸਰਗਰਮ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਪੰਜਾਬ 'ਚ ਮੀਂਹ ਜਾਂ ਕਿਣਮਿਣ ਹੋ ਸਕਦੀ ਹੈ।