- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਹਸਪਤਾਲ ਸਮਾਣਾ ’ਚ ਮ੍ਰਿਤਕ ਜੈਨਾ (29) ਦਾ ਪੋਸਟਮਾਰਟਮ ਕਰਵਾਉਣ ਆਏ ਸਿਟੀ ਥਾਣਾ ਦੇ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਦਿਲਸ਼ਾਦ ਖਾਨ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਜੈਨਾ ਦਾ ਰਿਸ਼ਤਾ ਕਰੀਬ 7 ਮਹੀਨੇ ਪਹਿਲਾ ਅਸਮੁਦੀਨ ਖਾਨ ਨਾਲ ਕੀਤਾ ਸੀ।

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਤਿੰਨ ਦਿਨ ਪਹਿਲਾ ਮੰਗੇਤਰ ਨਾਲ ਹੋਈ ਅਣਬਣ ਤੋਂ ਤੰਗ ਆ ਕੇ ਭਾਖੜਾ ਨਹਿਰ ਵਿਚ ਛਾਲ ਮਾਰਨ ਵਾਲੀ ਲੜਕੀ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਈ। ਸਿਵਲ ਹਸਪਤਾਲ ਸਮਾਣਾ ’ਚ ਮ੍ਰਿਤਕ ਜੈਨਾ (29) ਦਾ ਪੋਸਟਮਾਰਟਮ ਕਰਵਾਉਣ ਆਏ ਸਿਟੀ ਥਾਣਾ ਦੇ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਦਿਲਸ਼ਾਦ ਖਾਨ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਜੈਨਾ ਦਾ ਰਿਸ਼ਤਾ ਕਰੀਬ 7 ਮਹੀਨੇ ਪਹਿਲਾ ਅਸਮੁਦੀਨ ਖਾਨ ਨਾਲ ਕੀਤਾ ਸੀ। ਹੁਣ ਕੁਝ ਸਮੇਂ ਬਾਅਦ ਵਿਆਹ ਹੋਣਾ ਸੀ ਪਰ ਮੰਗੇਤਰ ਅਕਸਰ ਉਸ ਨੂੰ ਫੋਨ ਤੇ ਪਰੇਸ਼ਾਨ ਕਰਦਾ ਸੀ ਤੇ ਸ਼ੱਕ ਕਰਦਾ ਸੀ। ਇਨ੍ਹਾਂ ਗੱਲਾਂ ਤੋਂ ਤੰਗ ਆ ਕੇ ਉਸ ਦੀ ਭੈਣ ਨੇ 30 ਸਤੰਬਰ ਨੂੰ ਭਾਖੜਾ ਪੁਲ ਸਮਾਣਾ ਦੇ ਨਜ਼ਦੀਕ ਨਹਿਰ ਵਿਚ ਛਾਲ ਮਾਰ ਦਿੱਤੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਮੰਗੇਤਰ ਅਸਮੁਦੀਨ ਖਾਨ, ਸੱਸ ਮੁਕੇਸ ਬੇਗਮ ਤੇ ਜੇਠ ਗੁਲਸ਼ਨ ਖਾਨ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾ ਦੀ ਭਾਲ ਸ਼ੁਰੂ ਕਰ ਦਿੱਤੀ।