- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵਧਦੀ ਭੀੜ ਨੂੰ ਦੇਖਦਿਆਂ ਰੇਲਵੇ ਵੱਲੋਂ ਫ਼ਿਰੋਜ਼ਪੁਰ ਛਾਉਣੀ ਤੋਂ ਪੂਰਨੀਆ ਵਿਚਕਾਰ ਵਿਸ਼ੇਸ਼ ਰੇਲਗੱਡੀ ਚਲਾਈ ਜਾ ਰਹੀ ਹੈ। ਗੱਡੀ ਨੰਬਰ 04634 ਦੇ 8 ਅਕਤੂਬਰ ਤੋਂ 26 ਨਵੰਬਰ ਤੱਕ ਹਰ ਵੀਰਵਾਰ ਅਤੇ ਵਾਪਸੀ ਵਿੱਚ ਗੱਡੀ ਨੰਬਰ 04633 ਦੇ 10 ਅਕਤੂਬਰ ਤੋਂ 28 ਨਵੰਬਰ ਤੱਕ ਹਰ ਸ਼ਨੀਵਾਰ ਅੱਠ-ਅੱਠ ਫੇਰੇ ਨਿਰਧਾਰਤ ਹਨ।

ਜਗਜੀਤ ਜੰਡੂ, ਪੰਜਾਬੀ ਜਾਗਰਣ, ਲੁਧਿਆਣਾ । ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵਧਦੀ ਭੀੜ ਨੂੰ ਦੇਖਦਿਆਂ ਰੇਲਵੇ ਵੱਲੋਂ ਫ਼ਿਰੋਜ਼ਪੁਰ ਛਾਉਣੀ ਤੋਂ ਪੂਰਨੀਆ ਵਿਚਕਾਰ ਵਿਸ਼ੇਸ਼ ਰੇਲਗੱਡੀ ਚਲਾਈ ਜਾ ਰਹੀ ਹੈ। ਗੱਡੀ ਨੰਬਰ 04634 ਦੇ 8 ਅਕਤੂਬਰ ਤੋਂ 26 ਨਵੰਬਰ ਤੱਕ ਹਰ ਵੀਰਵਾਰ ਅਤੇ ਵਾਪਸੀ ਵਿੱਚ ਗੱਡੀ ਨੰਬਰ 04633 ਦੇ 10 ਅਕਤੂਬਰ ਤੋਂ 28 ਨਵੰਬਰ ਤੱਕ ਹਰ ਸ਼ਨੀਵਾਰ ਅੱਠ-ਅੱਠ ਫੇਰੇ ਨਿਰਧਾਰਤ ਹਨ।
ਗੱਡੀ ਨੰਬਰ 04634 ਫ਼ਿਰੋਜ਼ਪੁਰ ਛਾਉਣੀ ਤੋਂ ਸ਼ਾਮ 5:30 ਵਜੇ ਚੱਲੇਗੀ ਅਤੇ ਰਾਤ 9:40 ਤੋਂ 9:45 ਵਜੇ ਦਰਮਿਆਨ ਢੰਡਾਰੀ ਕਲਾਂ ਸਟੇਸ਼ਨ ਪਹੁੰਚੇਗੀ। ਇਸ ਤੋਂ ਬਾਅਦ ਤੀਜੇ ਦਿਨ ਸਵੇਰੇ 3 ਵਜੇ ਪੂਰਨੀਆ ਜੰਕਸ਼ਨ ਪਹੁੰਚੇਗੀ।
ਵਾਪਸੀ ’ਤੇ ਪੂਰਨੀਆ ਤੋਂ ਸਵੇਰੇ 6 ਵਜੇ ਚੱਲੇਗੀ
ਗੱਡੀ ਨੰਬਰ 04633 ਪੂਰਨੀਆ ਜੰਕਸ਼ਨ ਤੋਂ ਸ਼ਨੀਵਾਰ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸ਼ਾਮ 4:35 ਵਜੇ ਫ਼ਿਰੋਜ਼ਪੁਰ ਛਾਉਣੀ ਪਹੁੰਚੇਗੀ। ਵਾਪਸੀ ਦੌਰਾਨ ਵੀ ਢੰਡਾਰੀ ਕਲਾਂ ਸਟੇਸ਼ਨ ’ਤੇ ਠਹਿਰਾਅ ਹੋਵੇਗਾ।
ਵਿਸ਼ੇਸ਼ ਰੇਲਗੱਡੀ ਵਿੱਚ ਕੁੱਲ 18 ਡੱਬੇ ਹੋਣਗੇ, ਜਿਨ੍ਹਾਂ ਵਿੱਚ ਪੰਜ ਏਸੀ ਤੀਜੀ ਸ਼੍ਰੇਣੀ, ਛੇ ਸਲੀਪਰ, ਪੰਜ ਆਮ ਸ਼੍ਰੇਣੀ ਅਤੇ ਦੋ ਸਾਮਾਨ ਤੇ ਬਿਜਲੀ ਪ੍ਰਬੰਧ ਵਾਲੇ ਡੱਬੇ ਸ਼ਾਮਲ ਹਨ।