- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਜਥੇਬੰਦੀ ਨੇ ਪੁਲਿਸ ਧੱਕੇਸ਼ਾਹੀ ਦੇ ਪੀੜਤ ਕਿਸਾਨ ਦੀ ਕਰੀ ਹਮਾਇਤ

ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ, ਸਮਰਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪਿੰਡ ਗਗੜਾ ਵਿਖੇ ਪੁਲਸ ਦੀ ਧੱਕੇਸ਼ਾਹੀ ਦੇ ਪੀੜਤ ਕਿਸਾਨਾਂ ਦੀ ਮੱਕੀ ਦੀ ਫਸਲ ਜਥੇਬੰਦੀਆਂ ਦੇ ਝੰਡੇ ਹੇਠ ਵਢਾਈ ਗਈ। ਇਸ ਮੌਕੇ ਸੁਪਿੰਦਰ ਸਿੰਘ ਬੱਗਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਸਿੱਧੂਪੁਰ ਅਤੇ ਹਰਦੀਪ ਸਿੰਘ ਗਿਆਸਪੁਰ ਜ਼ਿਲ੍ਹਾ ਪ੍ਰਧਾਨ ਭਾਕਿਯੂ ਕਾਦੀਆਂ ਨੇ ਕਿਹਾ ਕਿ ਪਿੱਛਲੇ ਦਿਨੀ ਪਿੰਡ ਗਗੜਾ ਵਿਖੇ ਦੋ ਪਰਿਵਾਰਾਂ ਵਿੱਚ ਲੜਾਈ ਹੋਈ ਸੀ ਪ੍ਰੰਤੂ ਉਸ ਲੜਾਈ ਦੇ ਅਸਲ ਦੋਸ਼ੀਆਂ ਨੂੰ ਫੜ ਕੇ ਸਜ਼ਾਵਾਂ ਦਿਵਾਉਣ ਦੀ ਬਜਾਏ ਪੁਲਸ ਪ੍ਰਸ਼ਾਸਨ ਵੱਲੋਂ ਹਰਜਿੰਦਰ ਸਿੰਘ ਪੁੱਤਰ ਧੰਨ ਸਿੰਘ ਤੇ ਬਹਾਦਰ ਸਿੰਘ ਪੁੱਤਰ ਧੰਨ ਸਿੰਘ ਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਅਤੇ ਉਹਨਾਂ ਕਿਸਾਨਾਂ ਨੂੰ ਆਪਣੇ ਖੇਤ ਵਿੱਚ ਫਸਲ ਦੀ ਦੇਖਰੇਖ ਕਰਨ ਤੋ ਵੀ ਰੋਕਿਆ ਜਾ ਰਿਹਾ ਸੀ ਜਿਸ ਕਾਰਨ ਜਥੇਬੰਦੀਆਂ ਵੱਲੋਂ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਡੀਐੱਸਪੀ ਸਮਰਾਲਾ ਨੂੰ ਵੀ ਮਿਲਿਆ ਗਿਆ ਸੀ ਜਿਸ ਉਪਰੰਤ ਡੀਐੱਸਪੀ ਸਮਰਾਲਾ ਵੱਲੋਂ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਪ੍ਰਸ਼ਾਸਨ ਵੱਲੋਂ ਕਿਸਾਨਾ ਨੂੰ ਆਪਣੀ ਫਸਲ ਦੀ ਦੇਖਭਾਲ ਕਰਨ ਤੋਂ ਨਹੀਂ ਰੋਕਿਆ ਜਾਵੇਗਾ ਅਤੇ ਅਸਲ ਦੋਸ਼ੀਆਂ ਉੱਪਰ ਤਫਤੀਸ਼ ਕਰਕੇ ਕਾਰਵਾਈ ਕੀਤੀ ਜਾਵੇਗੀ। ਕਿਸਾਨ ਆਗੂਆਂ ਅਨੁਸਾਰ ਕਿਸਾਨ ਪਹਿਲਾਂ ਹੀ ਪਿਛਲੀਆਂ ਕਈ ਫਸਲਾਂ ਉਪਰ ਪਈਆਂ ਸਰਕਾਰੀ ਤੇ ਕੁਦਰਤੀ ਮਾਰਾਂ ਕਾਰਨ ਆਰਥਿਕ ਤੌਰ ਤੇ ਟੁੱਟ ਚੁੱਕੇ ਹਨ ਅਤੇ ਇਸ ਵਾਰ ਵੀ ਪਿੱਛਲੇ ਜਿੰਨੀ ਲਗਾਤਾਰ ਹੋਈ ਬਰਸਾਤ ਤੇ ਝੱਖੜ ਨਾਲ ਮੱਕੀ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਤੇ ਹੁਣ ਜਦੋਂ ਮੌਸਮ ਕੁੱਝ ਸਹੀ ਹੋਇਆ ਤਾਂ ਇੰਨਾ ਪੀੜਤ ਕਿਸਾਨਾਂ ਵੱਲੋਂ ਆਪਣੀ ਮੱਕੀ ਦੀ ਫਸਲ ਦੀ ਵਾਢੀ ਸ਼ੁਰੂ ਕਰਨ ਲਈ ਕੱਲ ਕੰਬਾਈਨ ਖੇਤ ਵਿੱਚ ਲਗਾਈ ਗਈ ਸੀ ਪ੍ਰੰਤੂ ਪੁਲਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਕਿਸਾਨਾ ਨੂੰ ਆਪਣੀ ਫਸਲ ਦੀ ਵਾਢੀ ਕਰਨ ਤੋਂ ਰੋਕ ਦਿੱਤਾ ਗਿਆ, ਜਿਸ ਉਪਰੰਤ ਅੱਜ ਜਥੇਬੰਦੀਆਂ ਵੱਲੋਂ ਮੌਕੇ ਉੱਪਰ ਪਹੁੰਚ ਕੇ ਜਥੇਬੰਦੀਆਂ ਦੇ ਝੰਡੇ ਹੇਠ ਮੱਕੀ ਦੀ ਫਸਲ ਦੀ ਵਾਢੀ ਕਰਵਾਈ ਗਈ ਹੈ ਅਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਨ੍ਹਾਂ ਪੀੜਤ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਬਜਾਏ ਅਸਲ ਦੋਸ਼ੀਆਂ ਨੂੰ ਫੜਨ ਅਤੇ ਸਜਾਵਾਂ ਦਿਵਾਉਣ ਅਤੇ ਜਥੇਬੰਦੀਆਂ ਇਹਨਾਂ ਪੀੜਤ ਕਿਸਾਨਾਂ ਦੇ ਨਾਲ ਹਮੇਸ਼ਾ ਇਸੇ ਤਰ੍ਹਾਂ ਖੜੀਆ ਰਹਿਣਗੀਆ। ਉਨ੍ਹਾਂ ਨਾਲ ਭਾਕਿਯੂ ਸਿੱਧੂਪੁਰ ਤੋਂ ਸਵਰਨਜੀਤ ਸਿੰਘ ਘੁਲਾਲ,ਟਹਿਲ ਸਿੰਘ,ਅਵਤਾਰ ਸਿੰਘ ਰਾਣਵਾਂ ਬਲਾਕ ਪ੍ਰਧਾਨ,ਰਜਵੰਤ ਸਿੰਘ ਗਿੱਲ,ਬਲਵਿੰਦਰ ਸਿੰਘ ਲੱਲ ਕਲਾਂ ਅਤੇ ਬੀਕੇਯੂ ਕਾਦੀਆ ਤੋ ਮਨਪ੍ਰੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ,ਦਰਸ਼ਨ ਸਿੰਘ ਬਲਾਕ ਪ੍ਰਧਾਨ, ਸਵਰਨ ਸਿੰਘ ਹੇੜੀਆਂ,ਜਗਜੀਤ ਸਿੰਘ ਸਹਿਜੋ ਮਾਜਰਾ,ਕੁਲਦੀਪ ਸਿੰਘ ਗੜ੍ਹੀ ਤਰਖਾਣਾਂ ਆਦਿ ਕਿਸਾਨ ਆਗੂ ਸਨ।