- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਮਨ ਸ਼ਰਮਾ ਦੀ ਸੁਪਰਵੀਜਨ ’ਚ ਅੱਖਾਂ ਦੇ ਮਾਹਰ ਡਾ. ਵਾਹਿਗੁਰੂਪਾਲ ਸਿੰਘ ਤੇ ਆਪਥਾਲਮਿਕ ਅਫਸਰ ਪੁਨੀਤ ਸ਼ਰਮਾ ਸਮੇਤ ਟੀਮ ਨੇ 85 ਸਾਲਾ ਬਜੁਰਗ ਮਾਤਾ ਦੀ ਅੱਖਾਂ ਦੀ ਜਟਿਲ ਸਰਜਰੀ ਨੂੰ ਸਫਲ ਕੀਤਾ।

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਸਿਵਲ ਹਸਪਤਾਲ ’ਚ ਅੱਜ ਦੋ ਸਾਲ ਬਾਅਦ ਮੁੜ ਅੱਖਾਂ ਦੇ ਆਪ੍ਰੇਸ਼ਨਾਂ ਦੀ ਸ਼ੁਰੂਆਤ ਹੋਈ। ਪਿਛਲੇ 2 ਸਾਲਾਂ ਤੋਂ ਜਗਰਾਓਂ ਸਿਵਲ ਹਸਪਤਾਲ ’ਚ ਅੱਖਾਂ ਦੇ ਆਪ੍ਰੇਸ਼ਨ ਬੰਦ ਸਨ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਮਨ ਸ਼ਰਮਾ ਦੀ ਸੁਪਰਵੀਜਨ ’ਚ ਅੱਖਾਂ ਦੇ ਮਾਹਰ ਡਾ. ਵਾਹਿਗੁਰੂਪਾਲ ਸਿੰਘ ਤੇ ਆਪਥਾਲਮਿਕ ਅਫਸਰ ਪੁਨੀਤ ਸ਼ਰਮਾ ਸਮੇਤ ਟੀਮ ਨੇ 85 ਸਾਲਾ ਬਜੁਰਗ ਮਾਤਾ ਦੀ ਅੱਖਾਂ ਦੀ ਜਟਿਲ ਸਰਜਰੀ ਨੂੰ ਸਫਲ ਕੀਤਾ। ਕਿਉਂਕਿ ਬਜੁਰਗ ਮਾਤਾ ਨੂੰ ਮੂੰਹ ਦਾ ਅੱਧ ਰੰਗ ਸੀ ਤੇ ਚਿੱਟੇ ਮੋਤੀਏ ਕਾਰਨ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਕਾਫੀ ਮੱਧਮ ਪੈ ਗਈ ਸੀ।
ਔਖੀ ਸਰਜਰੀ ਨੂੰ ਜਗਰਾਓਂ ਸਿਵਲ ਹਸਪਤਾਲ ਦੀ ਟੀਮ ਨੇ ਬਾਖੂਬੀ ਸਫਲ ਬਣਾਇਆ। ਇਸ ਮੌਕੇ ਐੱਸਐੱਮਓ ਡਾ. ਅਮਨ ਸ਼ਰਮਾ ਨੇ ਕਿਹਾ ਜਗਰਾਓਂ ਸਿਵਲ ਹਸਪਤਾਲ ਆਮ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਰੋਜ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਹਸਪਤਾਲ ਦੇ ਏਸੀ ਐਮਰਜੈਸੀ ਵਾਰਡ ਦੀ ਸਥਾਪਨਾ ਦੇ ਨਾਲ ਗੋਡਿਆਂ ਦੇ ਆਪ੍ਰੇਸ਼ਨ ਸਮੇਤ ਮੇਜਰ ਸਰਜਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਸਾਰਾ ਹਸਪਤਾਲ ਦੇ ਡਾਕਟਰਾਂ ਤੇ ਸਟਾਫ਼ ਦਾ ਟੀਮ ਵਰਕ ਹੈ।
ਉਨ੍ਹਾਂ ਕਿਹਾ ਦੋ ਸਾਲ ਬਾਅਦ ਮੁੜ ਅੱਖਾਂ ਦੇ ਆਪ੍ਰੇਸ਼ਨ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਇਸ ਸਫਲ ਸਰਜਰੀ ’ਤੇ ਡਾ. ਵਾਹਿਗੁਰੂਪਾਲ ਸਿੰਘ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਚੀਫ ਫਾਰਮੇਸੀ ਅਫਸਰ ਬਲਜਿੰਦਰ ਕੁਮਾਰ ਹੈਪੀ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।