- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਐੱਚਸੀ ਪਾਇਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਐੱਸਐੱਮਓ ਡਾ. ਜੈਦੀਪ ਸਿੰਘ ਚਾਹਲ ਨੇ ਕਿਹਾ ਕਿ ਵਾਤਾਵਰਨ ਦਿਵਸ ਮਨਾਉਣ ਲਈ ਇਸ ਸਾਲ ਦਾ ਵਿਸ਼ਾ ਹੈ 'ਪਲਾਸਟਿਕ ਪ੍ਰਦੂਸ਼ਣ ਨੂੰ ਹਰਾਓ'।

ਹੈਪੀ ਜੱਲ੍ਹਾ, ਪਾਇਲ : ਸੀਐੱਚਸੀ ਪਾਇਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਐੱਸਐੱਮਓ ਡਾ. ਜੈਦੀਪ ਸਿੰਘ ਚਾਹਲ ਨੇ ਕਿਹਾ ਕਿ ਵਾਤਾਵਰਨ ਦਿਵਸ ਮਨਾਉਣ ਲਈ ਇਸ ਸਾਲ ਦਾ ਵਿਸ਼ਾ ਹੈ 'ਪਲਾਸਟਿਕ ਪ੍ਰਦੂਸ਼ਣ ਨੂੰ ਹਰਾਓ'। ਸਮਾਜ ਦੁਆਰਾ ਪਲਾਸਟਿਕ ਦਾ ਉਤਪਾਦਨ, ਵਰਤੋਂ ਤੇ ਨਿਪਟਾਰਾ ਕਰਨ ਦਾ ਤਰੀਕਾ ਵਾਤਾਵਰਨ ਪ੍ਰਣਾਲੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਮਨੁੱਖੀ ਸਿਹਤ ਲਈ ਜੋਖ਼ਮ ਪੈਦਾ ਕਰ ਰਿਹਾ ਹੈ ਤੇ ਜਲਵਾਯੂ ਨੂੰ ਅਸਥਿਰ ਕਰ ਰਿਹਾ ਹੈ। ਇਸ ਕਰ ਕੇ ਸਾਨੂੰ ਸਾਰਿਆਂ ਨੂੰ ਪਲਾਸਟਿਕ ਦੀ ਵਰਤੋਂ ਸਭ ਤੋਂ ਘੱਟ ਕਰਨੀ ਚਾਹੀਦੀ ਹੈ।
ਇਸ ਸਬੰਧੀ ਮੈਡੀਕਲ ਅਫਸਰ ਡਾ.ਸ਼ਗੁਨ ਬੇਦੀ ਨੇ ਦੱਸਿਆ ਕਿ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਸੀਐੱਚਸੀ ਪਾਇਲ 'ਚ ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਗਏ। ਉਨਾਂ੍ਹ ਅਪੀਲ ਕੀਤੀ ਕਿ ਚੰਗੀ ਸਿਹਤ ਲਈ ਵਾਤਾਵਰਨ ਦੀ ਸੰਭਾਲ ਅਤਿ ਜ਼ਰੂਰੀ ਹੈ। ਇਸ ਕਰ ਕੇ ਸਾਰੇ ਵਿਅਕਤੀ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ, ਆਸ-ਪਾਸ ਦੇ ਇਲਾਕਿਆਂ 'ਚ ਸਫ਼ਾਈ ਦੀਆਂ ਗਤੀਵਿਧੀਆਂ ਕਰਨ, ਘੱਟ ਪਾਣੀ ਦੀ ਵਰਤੋਂ ਕੀਤੀ ਜਾਵੇ, ਊਰਜਾ-ਕੁਸ਼ਲ ਉਪਕਰਣਾਂ ਦੀ ਵਰਤੋਂ ਕਰਕੇ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਫਿਰ ਤੋਂ ਤਾਜ਼ਾ ਕੀਤਾ ਜਾਵੇ। ਬੀਈਈ ਸਵਾਤੀ ਸਚਦੇਵਾ ਬਲਾਕ ਐਕਸਟੈਸ਼ਨ ਐਜੂਕੇਟਰ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਲਈ ਰੋਜ਼ ਦੀ ਜ਼ਿੰਦਗੀ 'ਚ ਕੁਝ ਬਦਲਾਵ ਕਰਨੇ ਚਾਹੀਦੇ ਹਨ। ਬਜ਼ਾਰ ਜਾਣ ਲੱਗਿਆਂ ਆਪਣਾ ਥੈਲਾ ਜਾਂ ਝੋਲਾ ਘਰੋਂ ਲੈ ਕੇ ਜਾਓ ਤਾਂ ਜੋ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਘੱਟ ਸਕੇ। ਇਸ ਮੌਕੇ ਡਾ.ਨਵੀਨ ਸਿੱਕਾ, ਡਾ.ਅਕਸ਼ੇ ਚੋਪੜਾ, ਡਾ.ਲਖਵੀਰ ਸਿੰਘ, ਡਾ.ਰਿਚਾ ਗੁਪਤਾ, ਡਾ.ਮਨਜੀਤ ਕੌਰ, ਹਰਜੀਤ ਸਿੰਘ, ਪਿ੍ਰਯੰਕਾ, ਪਰਲਾਦ ਸਿੰਘ, ਚਮਕੌਰ ਸਿੰਘ, ਸੁਖਮਿੰਦਰ ਸਿੰਘ, ਸਰਬਜੀਤ ਕੌਰ, ਪਵਨਦੀਪ ਕੌਰ, ਅਮਨਪ੍ਰਰੀਤ ਕੌਰ, ਮਨਪ੍ਰਰੀਤ ਸਿੰਘ, ਕਰਨਪ੍ਰਰੀਤ ਸਿੰਘ ਮੌਜੂਦ ਸਨ।