- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸਤਪਾਲ ਸਿੰਘ, ਵਾਸੀ ਜੁਝਾਰ ਨਗਰ, ਗਿੱਲ ਰੋਡ, ਲੁਧਿਆਣਾ ਨੇ ਦੱਸਿਆ ਕਿ ਉਹ ਪੰਜਾਬ ਸਿੰਘ ਯੂਥ ਕਲੱਬ ਦਾ ਪ੍ਰਧਾਨ ਹੈ। ਉਹ ਬੀਤੇ ਦਿਨ ਰਾਤ ਕਰੀਬ ਸਾਢੇ 9 ਵਜੇ ਆਪਣੇ ਦੋਸਤ ਨਾਲ ਪ੍ਰਤਾਪ ਚੌਕ ਸਥਿਤ ਦੁਸਹਿਰਾ ਗਰਾਊਂਡ ਵਿੱਚ ਦੁਸਹਿਰਾ ਮੇਲਾ ਦੇਖਣ ਗਿਆ ਸੀ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ । ਪ੍ਰਤਾਪ ਚੌਂਕ ਵਿੱਚ ਮੇਲੇ ਦੌਰਾਨ ਪਿਸਤੌਲ ਨਾਲ ਹਵਾਈ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੁਸਹਿਰਾ ਗਰਾਊਂਡ ਵਿੱਚ ਮੇਲਾ ਦੇਖਣ ਆਏ ਇੱਕ ਨੌਜਵਾਨ ਨੇ ਕਥਿਤ ਤੌਰ ’ਤੇ ਸ਼ਰਾਬੀ ਹਾਲਤ ਵਿੱਚ ਆਪਣੇ ਹੱਥ ਵਿੱਚ ਫੜੇ ਪਿਸਤੌਲ ਨਾਲ ਹਵਾਈ ਫਾਇਰ ਕੀਤੇ। ਇਸ ਘਟਨਾ ਨਾਲ ਜਨਤਕ ਥਾਂ ’ਤੇ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋਇਆ। ਪੁਲਿਸ ਨੇ ਇਸ ਮਾਮਲੇ ਵਿੱਚ ਜਨਤਾ ਨਗਰ ਵਾਸੀ ਗੁਰਕੀਰਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸਤਪਾਲ ਸਿੰਘ, ਵਾਸੀ ਜੁਝਾਰ ਨਗਰ, ਗਿੱਲ ਰੋਡ, ਲੁਧਿਆਣਾ ਨੇ ਦੱਸਿਆ ਕਿ ਉਹ ਪੰਜਾਬ ਸਿੰਘ ਯੂਥ ਕਲੱਬ ਦਾ ਪ੍ਰਧਾਨ ਹੈ। ਉਹ ਬੀਤੇ ਦਿਨ ਰਾਤ ਕਰੀਬ ਸਾਢੇ 9 ਵਜੇ ਆਪਣੇ ਦੋਸਤ ਨਾਲ ਪ੍ਰਤਾਪ ਚੌਕ ਸਥਿਤ ਦੁਸਹਿਰਾ ਗਰਾਊਂਡ ਵਿੱਚ ਦੁਸਹਿਰਾ ਮੇਲਾ ਦੇਖਣ ਗਿਆ ਸੀ।
ਸਤਪਾਲ ਸਿੰਘ ਮੁਤਾਬਕ ਰਾਤ ਕਰੀਬ 10:15 ਵਜੇ ਇੱਕ ਅਣਪਛਾਤੇ ਵਿਅਕਤੀ ਨੇ ਸ਼ਰਾਬੀ ਹਾਲਤ ਵਿੱਚ ਆਪਣੇ ਹੱਥ ਵਿੱਚ ਫੜੇ ਪਿਸਤੌਲ ਨਾਲ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਬਾਅਦ ਵਿੱਚ ਉਸ ਵਿਅਕਤੀ ਦੀ ਪਛਾਣ ਗੁਰਕੀਰਤ ਸਿੰਘ, ਵਾਸੀ ਜਨਤਾ ਨਗਰ, ਜੈਮਲ ਸਿੰਘ ਰੋਡ, ਲੁਧਿਆਣਾ ਵਜੋਂ ਹੋਈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਵੱਲੋਂ ਜਨਤਕ ਥਾਂ ’ਤੇ ਹਵਾਈ ਫਾਇਰ ਕਰਕੇ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਇਆ ਗਿਆ ਅਤੇ ਸ਼ਾਂਤੀ ਭੰਗ ਕੀਤੀ ਗਈ।
ਇਸ ਮਾਮਲੇ ਵਿੱਚ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਭਾਰਤੀ ਨਿਆ ਸੰਹਿਤਾ ਦੀ ਧਾਰਾ 125 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਮਾਮਲਾ ਦਰਜ ਕੀਤਾ ਹੈ।