- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਆਸੀ ਲੋਕ ਵੀ ਪੰਜਾਬ ਦੇ ਮੁਫ਼ਾਦਾਂ ਨਾਲੋਂ ਆਪਣੇ ਮੁਫ਼ਾਦ ਮੂਹਰੇ ਰੱਖਦੇ ਹਨ। ਅਸੀਂ ਗੁਨਾਹ ਕਰਨ ਵਾਲੇ ਨੂੰ ਵੇਖਦੇ ਹਾਂ ਕਿ ਉਹ ਕਿਸ ਪਾਰਟੀ ਦਾ ਹੈ ਤੇ ਉਸ ਪਾਰਟੀ ਦੇ ਲੋਕ ਗੁਨਾਹਗਾਰ ਦੀ ਹਮਾਇਤ ’ਚ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਰਾ ਪੰਜਾਬ ਰਲ਼ ਕੇ ਇਨ੍ਹਾਂ ਬਿਮਾਰੀਆਂ ਖ਼ਿਲਾਫ਼ ਖੜ੍ਹੇਗਾ ਤਾਂ ਜ਼ਰੂਰ ਜਿੱਤ ਹਾਸਲ ਕਰਾਂਗੇ।

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਸਮੂਹ ਪੰਜਾਬੀਆਂ ਨੂੰ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ ਤੇ ਨਾਲ ਹੀ ਨਸ਼ਾ ਪੀੜਤਾਂ ਦੀ ਬਜਾਏ ਨਸ਼ਾ ਵੇਚਣ ਵਾਲਿਆਂ ਨੂੰ ਫਾਂਸੀ ਦੀ ਮੰਗ ਕੀਤੀ। ਉਨ੍ਹਾਂ ਆਖ਼ਿਆ ਕਿ ਇਸਲਾਮ ’ਚ ਨਸ਼ਾ ਹਰਾਮ ਹੈ ਤੇ ਇਨਸਾਨਾਂ ਤੋਂ ਨਹੀਂ, ਸਗੋਂ ਨਸ਼ੇ ਤੋਂ ਨਫ਼ਰਤ ਦਾ ਉਪਦੇਸ਼ ਦਿੱਤਾ ਗਿਆ ਹੈ ਪਰ ਅੱਜ ਅਸੀਂ ਨਸ਼ਾ ਕਰਨ ਵਾਲਿਆਂ ਨੂੰ ਜੇਲ੍ਹ ਭੇਜ ਰਹੇ ਹਾਂ, ਜਿੱਥੋਂ ਨਸ਼ਾ ਆ ਰਿਹਾ ਹੈ ਉਨ੍ਹਾਂ ਨੂੰ ਨਹੀਂ ਫੜ ਰਹੇ। ਇਸ ਵੇਲੇ ਇਕੱਲੇ ਪੰਜਾਬ ਹੀ ਨਹੀਂ, ਸਗੋਂ ਦੇਸ਼ ਦੇ ਹਰ ਸੂਬੇ ’ਚ ਵੀ ਨਸ਼ਿਆਂ ਦੀ ਸਮੱਸਿਆ ਹੈ। ਸਿਆਸੀ ਲੋਕ ਵੀ ਪੰਜਾਬ ਦੇ ਮੁਫ਼ਾਦਾਂ ਨਾਲੋਂ ਆਪਣੇ ਮੁਫ਼ਾਦ ਮੂਹਰੇ ਰੱਖਦੇ ਹਨ। ਅਸੀਂ ਗੁਨਾਹ ਕਰਨ ਵਾਲੇ ਨੂੰ ਵੇਖਦੇ ਹਾਂ ਕਿ ਉਹ ਕਿਸ ਪਾਰਟੀ ਦਾ ਹੈ ਤੇ ਉਸ ਪਾਰਟੀ ਦੇ ਲੋਕ ਗੁਨਾਹਗਾਰ ਦੀ ਹਮਾਇਤ ’ਚ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਰਾ ਪੰਜਾਬ ਰਲ਼ ਕੇ ਇਨ੍ਹਾਂ ਬਿਮਾਰੀਆਂ ਖ਼ਿਲਾਫ਼ ਖੜ੍ਹੇਗਾ ਤਾਂ ਜ਼ਰੂਰ ਜਿੱਤ ਹਾਸਲ ਕਰਾਂਗੇ।