ਬੇਅਦਬੀ ਰੋਕੂ ਕਾਨੂੰਨ ਦੇ ਦੁਰਉਪਯੋਗ ਸਬੰਧੀ ਵਿਚਾਰ-ਚਰਚਾ
ਬੇਅਦਬੀ ਰੋਕੂ ਕਾਨੂੰਨ ਦੇ ਦੁਰਉਪਯੋਗ ਸਬੰਧੀ ਵਿਚਾਰ ਚਰਚਾ
Publish Date: Fri, 12 Jun 2026 07:03 PM (IST)
Updated Date: Sat, 13 Jun 2026 04:03 AM (IST)

ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ, ਲੁਧਿਆਣਾ ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਸਮੂਹ ਗ੍ਰੰਥੀ ਸੰਭਾਵਾਂ ਦੀ ਸਾਂਝੀ ਮੀਟਿੰਗ ਗਿਆਨੀ ਸਤਨਾਮ ਸਿੰਘ ਮੁਸਾਫ਼ਿਰ ਦੀ ਦੇਖਰੇਖ ਹੇਠ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਟਰੱਸਟ ਦਸ਼ਮੇਸ਼ ਨਗਰ ਵਿਖੇ ਹੋਈ। ਮੀਟਿੰਗ ’ਚ ਪੰਜਾਬ ਸਰਕਾਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸੋਧ 2026 ’ਚ ਕਾਨੂੰਨ ਦੇ ਦੁਰਉਪਯੋਗ ਸਬੰਧ ’ਚ ਵਿਚਾਰ ਚਰਚਾ ਕੀਤੀ ਗਈ। ਗਿਆਨੀ ਸਤਨਾਮ ਸਿੰਘ ਮੁਸਾਫ਼ਿਰ ਨੇ ਕਿਹਾ ਕਿ ਇਸ ਮੱਦ ’ਚ ਸੋਧ ਹੋਣੀ ਜਰੂਰੀ ਹੈ, ਕਿਉਂਕਿ ਇਸ ’ਚ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਦੇ ਨਾਲ-ਨਾਲ ਗ੍ਰੰਥੀ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਜਿੰਮੇਵਾਰ ਠਹਿਰਾਇਆ ਗਿਆ ਹੈ। ਉਨ੍ਹਾਂ ਪੰਜਾਬ ਦੀਆਂ ਸਾਰੀਆਂ ਗ੍ਰੰਥੀ ਸਭਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਇਸ ਕਾਨੂੰਨ ’ਚ ਦਰਜ ਕਸਟੋਡੀਅਨ ਦੀ ਜ਼ਿੰਮੇਵਾਰੀ ਵਾਲੀ ਮੱਦ ’ਚ ਸੋਧ ਕਰਨ ਦਾ ਮੈਮੋਰੈਂਡਮ ਦੇਣ ਅਤੇ ਸਾਰੀਆਂ ਸਭਾਵਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਤੇ ਇੱਕ ਝੰਡੇ ਥੱਲੇ ਇਕੱਤਰ ਹੋਣ ਦੀ ਅਪੀਲ ਕੀਤੀ। ਸਭਾ ਦੇ ਮੁੱਖ ਸਲਾਹਕਾਰ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਲਤ ਕਾਨੂੰਨ ਬਣਾ ਕੇ ਆਮ ਲੋਕਾਂ ਨੂੰ ਗੁਰਬਾਣੀ ਨਾਲੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੀਟਿੰਗ ’ਚ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਦਾਖਾ ਵੱਲੋਂ ਭਾਈ ਦਵਿੰਦਰ ਸਿੰਘ ਭਨੋਹੜ, ਖਾਲਸਾ ਗੁਰਮਤਿ ਪ੍ਰਚਾਰ ਗ੍ਰੰਥੀ ਸਭਾ ਵੱਲੋਂ ਭਾਈ ਪਰਮਿੰਦਰ ਸਿੰਘ ਗਿੱਦੜਵਿੰਡੀ, ਨਿਰਬਾਣ ਕੀਰਤਨ ਕੌਂਸਲ ਵੱਲੋਂ ਭਾਈ ਗੁਰਪਾਲ ਸਿੰਘ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਗੁਰਜੀਤ ਸਿੰਘ, ਗਿਆਨੀ ਗੁਰਮੇਲ ਸਿੰਘ ਬਰਨਾਲਾ ਨੇ ਵਿਚਾਰ ਪੇਸ਼ ਕੀਤੇ। ਮੀਟਿੰਗ ਦਾ ਸੰਚਾਲਨ ਭਾਈ ਜਸਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਗਿਆਨੀ ਗੁਰਮੇਲ ਸਿੰਘ ਬਰਨਾਲਾ ਇੰਟਰਨੈਸ਼ਨਲ ਕੋਆਰਡੀਨੇਟਰ, ਭਾਈ ਜਸਪ੍ਰੀਤ ਸਿੰਘ, ਗਿਆਨੀ ਚਰਨਜੀਤ ਸਿੰਘ ਚੰਦਨ, ਗਿਆਨੀ ਬਲਜੀਤ ਸਿੰਘ ਐਚ ਐਲ ਕਲੋਨੀ, ਗਿਆਨੀ ਗੁਰਬਾਜ ਸਿੰਘ,ਗਿਆਨੀ ਜਗਦੀਪ ਸਿੰਘ ਸਰਕਲ ਲੁਹਾਰਾ, ਗਿਆਨੀ ਰਣਜੀਤ ਸਿੰਘ ਸਰਕਲ ਜਮਾਲਪੁਰ, ਗਿਆਨੀ ਸੁਰਿੰਦਰ ਸਿੰਘ ਸਰਕਲ ਗਿੱਲ, ਗਿਆਨੀ ਪ੍ਰਗਟ ਸਿੰਘ ਸਰਕਲ ਸਿਮਲਾਪੁਰੀ, ਗਿਆਨੀ ਕੁਲਦੀਪ ਸਿੰਘ ਸਰਕਲ ਸਮਰਾਲਾ ਚੌਂਕ, ਗਿਆਨੀ ਬਲਜੀਤ ਸਿੰਘ ਸਰਕਲ ਮਿਲਰਗੰਜ, ਲੈਕਚਰਾਰ ਕ੍ਰਿਸਨ ਸਿੰਘ,ਭਾਈ ਅਵਤਾਰ ਸਿੰਘ ਲੁਹਾਰਾ, ਗੁਰਮੀਤ ਸਿੰਘ ਦਸ਼ਮੇਸ਼ ਨਗਰ , ਹਰਿੰਦਰ ਸਿੰਘ ਖਾਲਸਾ, ਸਤਵੰਤ ਸਿੰਘ ਖਾਲਸਾ, ਪ੍ਰੋਫੈਸਰ ਦਿਆ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਪਰਮਿੰਦਰ ਸਿੰਘ ਪ੍ਰਿੰਸ, ਸੁਖਜਿੰਦਰ ਸਿੰਘ ਕਰਤਾਰ ਨਗਰ, ਇਕਬਾਲ ਸਿੰਘ ਹੇਰਾਂ, ਲਵਪ੍ਰੀਤ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ, ਭੁਪਿੰਦਰ ਸਿੰਘ, ਗੁਰਮੀਤ ਸਿੰਘ, ਅਜੀਤ ਪਾਲ ਸਿੰਘ ਖੇੜੀ, ਸੁਰਿੰਦਰ ਸਿੰਘ ਇਸਲਾਮਗੰਜ, ਪ੍ਰਗਟ ਸਿੰਘ ਮਿਲਰਗੰਜ, ਸੁਖਦੇਵ ਸਿੰਘ ਈਸ਼ਰ ਨਗਰ, ਮਨਦੀਪ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ ਤੋਂ ਇਲਾਵਾ ਬਹੁਤ ਸਾਰੇ ਗ੍ਰੰਥੀ ਸਿੰਘ ਅਤੇ ਸੰਗਤਾਂ ਸ਼ਾਮਲ ਸਨ। ਸਭਾ ਦੇ ਸਕੱਤਰ ਚਰਨਜੀਤ ਸਿੰਘ ਚੰਦਨ ਨੇ ਮੀਟਿੰਗ ਵਿੱਚ ਹਾਜ਼ਰ ਸਭ ਦਾ ਧੰਨਵਾਦ ਕੀਤਾ।