- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਹਫਤੇ ਬੀਤਣ ਦੀ ਬਾਵਜੂਦ ਜਾਨਲੇਵਾ ਹਮਲਾ ਕਰਨ ਵਾਲੇ ਘੁੰਮ ਰਹੇ ਅਜਾਦ

-ਰਾਜ਼ੀਨਾਮੇ ਲਈ ਦੇ ਰਹੇ ਧਮਕੀਆਂ, ਪੀੜਤ ਨੇ ਮੁੜ ਪੁਲਿਸ ਕਮਿਸ਼ਨਰ ਨੂੰ ਲਾਈ ਗੁਹਾਰ
ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਥਾਣਾ ਟਿੱਬਾ ਅਧੀਨ ਪ੍ਰੇਮ ਵਿਹਾਰ ਇਲਾਕੇ ਵਿੱਚ ਕਾਰੋਬਾਰੀ ਉੱਪਰ ਹੋਏ ਜਾਨਲੇਵਾ ਹਮਲੇ ਦੇ ਕਰੀਬ ਦੋ ਹਫ਼ਤੇ ਬੀਤਣ ਦੇ ਬਾਵਜੂਦ ਵਾਰਦਾਤ ਅੰਜਾਮ ਦੇਣ ਵਾਲੇ ਮੁਲਜ਼ਮ ਬੇਖੌਫ ਅਜਾਦ ਘੁੰਮ ਰਹੇ ਹਨ। ਲੱਗਭਗ ਠੰਢੇ ਬਸਤੇ ਵਿੱਚ ਪਾ ਦਿੱਤੇ ਗਏ ਇਸ ਮਾਮਲੇ ਕਾਰਨ ਹਮਲਾਵਰਾਂ ਦੇ ਹੌਸਲੇ ਐਂਨੇ ਬੁਲੰਦ ਹੋ ਚੁੱਕੇ ਹਨ ਕਿ ਪੀੜਿਤ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਰਾਜੀਨਾਮੇ ਲਈ ਧਮਕਾਇਆ ਜਾ ਰਿਹਾ ਹੈ। ਵਾਰਦਾਤ ਦਾ ਸ਼ਿਕਾਰ ਹੋਏ ਪ੍ਰਾਪਰਟੀ ਕਾਰੋਬਾਰੀ ਸੰਭੂ ਕੁਸ਼ਵਾਹਾ ਮੁਤਾਬਿਕ ਉਨ੍ਹਾਂ ਇਸ ਗੰਭੀਰ ਮਾਮਲੇ ਵਿੱਚ ਇਨਸਾਫ਼ ਲਈ ਇੱਕ ਵਾਰ ਫਿਰ ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਨੂੰ ਗੁਹਾਰ ਲਗਾਈ ਹੈ ਅਤੇ ਮੁਲਜ਼ਮਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਜਾਇਦਾਦ ਦੇ ਝਗੜੇ ’ਚ ਪੀੜਤ ਸ਼ੰਭੂ ਕੁਸ਼ਵਾਹਾ ਉੱਪਰ ਦਰਜਨ ਦੇ ਕਰੀਬ ਹਥਿਆਰਬੰਦਾਂ ਨੇ ਉਸ ਵੇਲੇ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਜਾਨਲੇਵਾ ਹਮਲਾ ਕਰ ਦਿੱਤਾ ਸੀ ਜਦੋਂ ਉਹ ਆਪਣੇ ਗ੍ਰਾਹਕ ਨੂੰ ਪਲਾਟ ਦੀ ਨਿਸ਼ਾਨ ਦੇਹੀ ਦੇਣ ਲਈ ਪ੍ਰੇਮ ਵਿਹਾਰ ਕਲੋਨੀ ਗਿਆ ਹੋਇਆ ਸੀ। ਉਕਤ ਵਾਰਦਾਤ ਸਬੰਧੀ ਥਾਣਾ ਟਿੱਬਾ ਦੀ ਪੁਲਿਸ ਵੱਲੋਂ ਹਮਲੇ ਦੇ ਦੌਸ਼ੀ ਮੁਲਜ਼ਮਾਂ ਜਰਨੈਲ ਸਿੰਘ ਜੈਲਾ, ਦੁੱਲਾ ਰਾਮ, ਭੋਲਾ ਵਾਸੀ ਚੰਦਰਲੋਕ ਕਲੋਨੀ, ਅਮਨ ਅਤੇ ਉਨ੍ਹਾਂ ਦੇ ਕਰੀਬ 7 ਤੋਂ 8 ਅਣਪਛਾਤੇ ਸਾਥੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ।
ਪੀੜਿਤ ਸ਼ੰਭੂ ਕੁਸ਼ਵਾਹਾ ਮੁਤਾਬਕ ਚੰਦਰਲੋਕ ਕਾਲੋਨੀ ਦੇ ਰਹਿਣ ਵਾਲੇ ਜਰਨੈਲ ਸਿੰਘ ਨੇ ਮਈ 2021 ਵਿੱਚ ਉਸ ਕੋਲੋਂ ਜੈ ਸ਼ਕਤੀ ਨਗਰ ਕਲੋਨੀ ਵਿੱਚ 65 ਵਰਗ ਗਜ ਪਲਾਟ ਖਰੀਦਣ ਦਾ ਸੌਦਾ ਕੀਤਾ ਸੀ। ਪਲਾਟ ਦਾ 55 ਹਜ਼ਾਰ ਰੁਪਏ ਅਤੇ ਫਿਰ 43000 ਰੁਪਏ ਬਿਆਨਾ ਦੇ ਕੇ ਰਜਿਸਟਰੀ ਦੀ ਤਰੀਕ ਸਤੰਬਰ 2021 ਤੈਅ ਕੀਤੀ ਗਈ। ਜਰਨੈਲ ਨੇ ਰਜਿਸਟਰੀ ਦੀ ਮਿਆਦ ਪੂਰੀ ਹੋਣ ਦੇ ਬਾਵਜੂਦ ਐਅ ਸਮੇਂ ਤੇ ਬਾਕੀ ਰਕਮ ਅਦਾ ਕਰਨ ਦੀ ਥਾਂ ਤੇ ਕੁਝ ਮੋਹਤਬਰਾਂ ਰਾਹੀਂ ਦੋ ਵਾਰ ਵਿੱਚ ਡੇਢ ਲੱਖ ਰੁਪਏ ਹੋਰ ਦੇ ਕੇ ਸਮਾਂ ਵਧਾਉਣ ਦੀ ਬੇਨਤੀ ਕੀਤੀ ਤਾਂ ਮੁੱਦਈ ਨੇ ਉਨ੍ਹਾਂ ਦੀ ਗੱਲ ਮੰਨ ਕੇ ਹੋਰ ਸਮਾਂ ਦੇ ਦਿੱਤਾ, ਪਰ ਮੁਲਜ਼ਮ ਆਪਣੀ ਦਿੱਤੀ ਤਾਰੀਖ ਤੇ ਵੀ ਰਜਿਸਟਰੀ ਕਰਵਾਉਣ ਨਹੀਂ ਆਇਆ। ਵਾਰ ਵਾਰ ਕਹਿਣ ਤੇ ਇੱਕ ਵਾਰ ਫਿਰ ਕੁਝ ਮੋਹਤਬਰਾਂ ਦੀ ਹਾਜ਼ਰੀ ਵਿੱਚ ਨਵੰਬਰ 2025 ਨੂੰ ਇਕ ਰਾਜੀਨਾਮਾ ਹੋਇਆ ਜਿਸ ਵਿੱਚ ਉਨ੍ਹਾਂ ਜਰਨੈਲ ਸਿੰਘ ਨੂੰ 65 ਗਜ ਦੇ ਉਸ ਪਲਾਟ ਦੇ ਬਦਲੇ ਗੌਂਸਗੜ੍ਹ ਬਾਲਾ ਜੀ ਕਲੋਨੀ ਵਿੱਚ 100 ਵਰਗ ਗਜ ਦਾ ਪਲਾਟ ਦੇਣ ਦੀ ਸਹਿਮਤੀ ਕੀਤੀ। ਲਿਖਤੀ ਰੂਪ ਵਿੱਚ ਹੋਏ ਇਸ ਪੰਚਾਇਤੀ ਰਾਜੇਨਾਮੇ ਵਿੱਚ ਮੁਲਜ਼ਮ ਜਰਨੈਲ ਸਿੰਘ ਅਤੇ ਉਸ ਦੇ ਚਾਚੇ ਸੁਰਜੀਤ ਸਿੰਘ ਨੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਫੈਸਲੇ ਨੂੰ ਮੰਨਕੇ ਕਰਕੇ ਦਸਤਖ਼ਤ ਵੀ ਕੀਤੇ। ਆਪਣੇ ਹੀ ਕੀਤੇ ਰਾਜਨਾਮੇ ਦੇ ਖਿਲਾਫ ਜਾ ਕੇ ਉਸ ਨੇ ਦੁਬਾਰਾ ਮੁੱਦਈ ਖਿਲਾਫ ਇੱਕ ਸ਼ਿਕਾਇਤ ਦੇ ਦਿੱਤੀ। ਜਿਸ ਸਬੰਧੀ ਏਸੀਪੀ ਪੂਰਬੀ ਵੱਲੋਂ ਮੁਕੰਮਲ ਪੜਤਾਲ ਕਰਕੇ ਉਕਤ ਪੰਚਾਇਤੀ ਰਾਜੀਨਾਮੇ ਨੂੰ ਸਹੀ ਦੱਸਦੇ ਹੋਏ ਆਪਣੀ ਸਹਿਮਤੀ ਨਾਲ ਕੀਤੇ ਫੈਸਲੇ ਨੂੰ ਨਿਭਾਉਣ ਦੀ ਸਿਫਾਰਿਸ਼ ਕੀਤੀ। ਹਲਾਂਕਿ ਆਪਣੀ ਤਸੱਲੀ ਨਾ ਹੋਣ ਦੀ ਸੂਰਤ ਵਿੱਚ ਉਸ ਨੂੰ ਅਦਾਲਤ ਜਾਣ ਦੀ ਰਾਹ ਵੀ ਖੁੱਲੀ ਰੱਖੀ। ਇਹ ਸਬ ਕੁਝ ਹੋਣ ਦੇ ਬਾਵਜੂਦ ਮੁਲਜ਼ਮ ਨੇ ਮਿੱਥੀ ਸਾਜਿਸ਼ ਦੇ ਤਹਿਤ 17 ਜੂਨ ਨੂੰ ਉਸ ਉੱਪਰ ਆਪਣੇ ਹਥਿਆਰਬੰਦ ਸਾਥੀਆਂ ਨਾਲ ਮਿਲ ਕੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਗ੍ਰਾਹਕ ਨਾਲ ਕਲੋਨੀ ਗਿਆ ਸੀ।
-ਵਾਧਾ ਜੁਰਮ ਦੀ ਕੀਤੀ ਮੰਗ
ਪੀੜਤ ਮੁਤਾਬਿਕ ਮੁਲਜ਼ਮਾਂ ਵੱਲੋਂ ਉਸ ਉੱਪਰ ਮਾਰ ਦੇਣ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਗਹਿਰੇ ਫੱਟ ਮਾਰੇ ਗਏ। ਉਸ ਦੀ ਸਿਰ ਦੀ ਸੱਟ ਤੇ ਹੱਥ ਤੇ ਕਈ ਟਾਂਕੇ ਲਗਾਉਣੇ ਪਏ। ਇਸ ਤੋਂ ਇਲਾਵਾ ਜਾਨ ਬਚਾਉਂਦੇ ਸਮੇਂ ਉਸ ਦੇ ਹੱਥ ਤੇ ਵੀ ਡੂੰਘੇ ਫੱਟ ਲੱਗੇ, ਪਰ ਪੁਲਿਸ ਵੱਲੋਂ ਮਹਿਜ ਸਧਾਰਣ ਮਾਰ ਕੁੱਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਗੋਂਗਲੂਆਂ ਤੋਂ ਮਿੱਟੀ ਝਾੜੀ ਗਈ। ਹਮਲੇ ਦੌਰਾਨ ਹਮਲਾਵਰਾਂ ਨੇ ਉਸ ਦੀ ਗਲੇ ਵਿੱਚ ਪਾਈ ਸੋਨੇ ਦੀ ਚੈਨ ਅਤੇ ਜੇਬ ਵਿੱਚੋਂ ਧੱਕੇ ਨਾਲ ਧਮਕਾ ਕੇ 10 ਹਜ਼ਾਰ ਰੁਪਏ ਨਕਦੀ ਲੁੱਟ ਲਈ, ਪਰ ਲੁੱਟ ਦੀ ਇਸ ਵਾਰਦਾਤ ਲਈ ਵੀ ਮਹਿਜ਼ ਚੋਰੀ ਦੀ ਧਾਰਾ ਲਗਾਈ ਗਈ। ਉਨ੍ਹਾਂ ਉਕਤ ਮਾਮਲੇ ਵਿੱਚ ਵਾਧਾ ਜੁਰਮ ਦੀ ਮੰਗ ਕਰਦਿਆਂ ਦੁਬਾਰਾ ਪੁਲਿਸ ਕਮਿਸ਼ਨਰ ਲੁਧਿਆਣਾ ਕੋਲ ਅਰਜ਼ ਲਾਈ ਹੈ, ਜਿਸ ਦੀ ਜਾਂਚ ਏਸੀਪੀ ਪੂਰਬੀ ਨੂੰ ਮਾਰਕ ਕੀਤੀ ਗਈ ਹੈ। ਪੀੜਿਤ ਮੁਤਾਬਕ ਅਜੇ ਤੱਕ ਗ੍ਰਿਫਤਾਰ ਨਾ ਹੋਣ ਕਾਰਨ ਮੁਲਜ਼ਮ ਉਸ ਉੱਪਰ ਰਾਜ਼ੀਨਾਮੇ ਲਈ ਦਬਾਅ ਬਣਾ ਰਹੇ ਹਨ। ਉਨ੍ਹਾਂ ਦਾ ਦੱਸਿਆ ਕਿ ਉਸ ਨੂੰ ਸਿੱਧੇ ਅਸਿੱਧੇ ਤੌਰ ’ਤੇ ਪਰਚਾ ਵਾਪਿਸ ਲੈਣ ਜਾਂ ਸਿੱਟੇ ਭੁਗਤਣ ਦੀਆਂ ਧਮਕੀਆਂ ਮਿਲ ਰਹੀਆਂ ਹਨ।
-ਅਜੇ ਤੱਕ ਕਬਜੇ ਵਿੱਚ ਨਹੀ ਲਏ ਸਬੂਤ
ਪੀੜਿਤ ਮੁਤਾਬਿਕ ਪੁਲਿਸ ਵੱਲੋਂ ਅਜੇ ਤੱਕ ਵਾਰਦਾਤ ਮੌਕੇ ਉਸ ਵੱਲੋਂ ਪਹਿਨੇ ਗਏ ਖੂਨ ਨਾਲ ਲੱਥ ਪੱਥ ਕੱਪੜੇ ਤੱਕ ਪੇਸ਼ ਕਰਨ ਨੂੰ ਨਹੀਂ ਕਿਹਾ ਗਿਆ। ਦੋ ਹਮਲਾਵਰਾਂ ਤੋਂ ਇਲਾਵਾ ਬਾਕੀ ਮੁਲਜ਼ਮਾਂ ਦੀ ਸ਼ਿਨਾਖਤ ਨਹੀਂ ਹੋ ਸਕੀ ਹੈ ਜਦਕਿ ਵਾਰਦਾਤ ਮੌਕੇ ਇਲਾਕੇ ਵਿੱਚ ਚੱਲ ਰਹੇ ਮੋਬਾਇਲ ਫੋਨ ਡੰਪ ਕਬਜੇ ਵਿੱਚ ਲੈਕੇ ਬਾਕੀ ਹਮਲਾਵਰਾਂ ਦੀ ਸ਼ਿਨਾਖਤ ਅਸਾਨੀ ਨਾਲ ਕੀਤੀ ਜਾ ਸਕਦੀ ਹੈ।
-ਮੈਡੀਕਲ ਬੋਰਡ ਬਣਾਉਣ ਦੀ ਕੀਤੀ ਮੰਗ
ਪੀੜਿਤ ਸ਼ੰਭੂ ਕੁਸ਼ਵਾਹਾ ਨੇ ਮੰਗ ਕੀਤੀ ਕਿ ਇਸ ਵਾਰਦਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਰੰਤ ਪ੍ਰਭਾਵ ਨਾਲ ਮੈਡੀਕਲ ਬੋਰਡ ਦਾ ਗਠਨ ਕਰਕੇ ਉਸ ਦੇ ਮਾਰੇ ਗਏ ਫੱਟਾਂ ਦੀ ਦੋਬਾਰਾ ਜਾਂਚ ਕਰਦਿਆਂ ਮੁਲਜ਼ਮਾਂ ਖਿਲਾਫ ਇਰਾਦਾ ਕਤਲ ਅਤੇ ਲੁੱਟ ਸਮੇਤ ਹੋਰ ਸਖ਼ਤ ਧਾਰਾ ਹੇਠ ਵਾਧਾ ਜੁਰਮ ਕੀਤਾ ਜਾਵੇ।