ਸਾਈਕਲਿੰਗ ਨੂੰ ਬਣਾਇਆ ਜਾਵੇ ਰੋਜ਼ਾਨਾ ਦੀ ਆਦਤ-ਵਾਈਸ ਚਾਂਸਲਰ
ਸਾਈਕਲਿੰਗ ਨੂੰ ਜੀਵਨ ਦਾ ਇੱਕ ਹਿੱਸਾ ਬਣਾਉਂਣ ਲਈ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਸਾਈਕਲਿੰਗ ਨੂੰ ਆਪਣੇ ਰੋਜ਼ਨਾਮਚੇ ਵਿੱਚ ਸ਼ਾਮਲ ਕਰਨ ਲਈ ਵੀ ਕਿਹਾ।
Publish Date: Sun, 14 Jun 2026 06:44 PM (IST)
Updated Date: Mon, 15 Jun 2026 04:03 AM (IST)

-ਵਿਸ਼ਵ ਸਾਈਕਲ ਦਿਵਸ ਨੂੰ ਸਮਰਪਿਤ ਪੀਏਯੂ ਪੈਡਲ ਕਲੱਬ ਦੇ ਬੈਨਰ ਹੇਠ ਕੱਢੀ ਗਈ ਸਾਈਕਲ ਰੈਲੀ ਫੋਟੋ ਨੰਬਰ-1,2 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਵੱਲੋਂ ਵਿਸ਼ਵ ਸਾਈਕਲ ਦਿਵਸ ਨੂੰ ਸਮਰਪਿਤ ਪੀਏਯੂ ਪੈਡਲ ਕਲੱਬ ਦੇ ਬੈਨਰ ਹੇਠ ਸਾਈਕਲ ਰੈਲੀ ਕੱਢੀ ਗਈ ਜਿਸ ਵਿੱਚ 200 ਤੋਂ ਵੱਧ ਸਾਈਕਲ ਸਵਾਰ ਤੰਦਰੁਸਤੀ, ਵਾਤਾਵਰਣ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਨਾਲ ਇਕੱਠੇ ਸਵਾਰ ਹੋਏ। ਰੈਲੀ ਸਬੰਧੀ ਡਾ. ਸਤਬੀਰ ਸਿੰਘ ਗੋਸਲ ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਕੈਂਪਸ ਵਿੱਚ ਅਜਿਹੇ ਸਾਰਥਕ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਪ੍ਰਬੰਧ ਕਰਨ ਲਈ ਵਿਦਿਆਰਥੀ ਭਲਾਈ ਡਾਇਰੈਕਟੋਰੇਟ ਨੂੰ ਵਧਾਈ ਦਿੱਤੀ। ਸਾਈਕਲਿੰਗ ਨੂੰ ਜੀਵਨ ਦਾ ਇੱਕ ਹਿੱਸਾ ਬਣਾਉਂਣ ਲਈ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਸਾਈਕਲਿੰਗ ਨੂੰ ਆਪਣੇ ਰੋਜ਼ਨਾਮਚੇ ਵਿੱਚ ਸ਼ਾਮਲ ਕਰਨ ਲਈ ਵੀ ਕਿਹਾ। ਸਮਾਗਮ ਦੇ ਮੁੱਖ ਮਹਿਮਾਨ ਡਾ. ਰਿਸ਼ੀ ਪਾਲ ਸਿੰਘ ਰਜਿਸਟਰਾਰ ਪੀਏਯੂ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਡਾ. ਕਮਲਜੀਤ ਸਿੰਘ ਸੂਰੀ, ਡਾਇਰੈਕਟਰ ਵਿਦਿਆਰਥੀ ਭਲਾਈ ਨੇ ਰੈਲੀ ਵਿੱਚ ਮੁੱਖ ਮਹਿਮਾਨ, ਫੈਕਲਟੀ, ਸਟਾਫ਼ ਅਤੇ ਵਿਦਿਆਰਥੀ ਭਾਗੀਦਾਰਾਂ ਦਾ ਸਵਾਗਤ ਕੀਤਾ। ਡਾ. ਸੂਰੀ ਨੇ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਅਤੇ ਅਜਿਹੀ ਸਾਰਥਕ ਪਹਿਲਕਦਮੀ ਦੇ ਪ੍ਰਬੰਧ ਵਿੱਚ ਪੀਏਯੂ ਪੈਡਲ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਯੂਨੀਵਰਸਿਟੀ ਭਾਈਚਾਰੇ ਵਿੱਚ ਵਾਤਾਵਰਣ ਅਨੁਕੂਲ ਆਦਤਾਂ ਅਤੇ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ। ਇਸ ਸਾਈਕਲਿੰਗ ਰੈਲੀ ਵਿੱਚ ਗੁਰਪ੍ਰੀਤ ਸਿੰਘ ਤੂਰ (ਸੇਵਾਮੁਕਤ ਡੀਆਈਜੀ ਪੰਜਾਬ ਪੁਲਿਸ) ਦੇ ਨਾਲ-ਨਾਲ ਡਾਇਰੈਕਟਰ ਵਿਦਿਆਰਥੀ ਭਲਾਈ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਉਤਸ਼ਾਹੀ ਭਾਗੀਦਾਰੀ ਰਹੀ। ਡਾ. ਅਨੂਪ ਦੀਕਸ਼ਿਤ ਪ੍ਰਧਾਨ ਯੂਨੀਵਰਸਿਟੀ ਸਾਈਕਲਿੰਗ ਕਮੇਟੀ ਦੇ ਧੰਨਵਾਦ ਨਾਲ ਰੈਲੀ ਦੀ ਸਮਾਪਤੀ ਹੋਈ। ਡਾ. ਪਰਮਵੀਰ ਸਿੰਘ ਗਰੇਵਾਲ ਸਹਾਇਕ ਨਿਰਦੇਸ਼ਕ (ਸਰੀਰਕ ਸਿੱਖਿਆ) ਅਤੇ ਇੰਚਾਰਜ ਪੀਏਯੂ ਸਾਈਕਲਿੰਗ ਨੇ ਪੀਏਯੂ ਦੇ ਹੋਰ ਖੇਡ ਸਟਾਫ ਦੇ ਨਾਲ ਮਿਲ ਕੇ ਰੈਲੀ ਦਾ ਪ੍ਰਬੰਧ ਕੀਤਾ। ਇਸ ਮੌਕੇ ਡਾ. ਧਰਮਿੰਦਰ ਸਿੰਘ, ਡਾ. ਮਹੇਸ਼ ਨਾਰੰਗ, ਡਾ. ਰਵਿੰਦਰ ਸਿੰਘ, ਡਾ. ਅਨੁਰੀਤ ਚੰਦੀ, ਡਾ. ਸੁਖਪ੍ਰੀਤ ਸਿੰਘ (ਸੁਰੱਖਿਆ ਅਧਿਕਾਰੀ), ਕੰਵਲਜੀਤ ਕੌਰ ਡਿਪਟੀ ਡਾਇਰੈਕਟਰ (ਪੀਈ), ਸਤਵੀਰ ਸਿੰਘ (ਰਜਿਸਟਰਿੰਗ ਅਧਿਕਾਰੀ), ਅਜੈ ਸ਼ਰਮਾ, ਗੁਰਤੇਗ ਸਿੰਘ ਅਤੇ ਗੁਰਮੀਤ ਸਿੰਘ ਵੀ ਹਾਜ਼ਰ ਸਨ।