- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਗਮ ਵਿੱਚ ਕੁਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ। ਲੁਧਿਆਣਾ ਦਾ ਸਮਾਗਮ 10 ਵਜੇ ਤੋਂ 12 ਵਜੇ ਤੱਕ ਹੋਣਾ ਹੈ, ਜਿਸ ਲਈ ਕਾਂਗਰਸੀਆਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ: ਕਾਂਗਰਸ ਪਾਰਟੀ ਵੱਲੋਂ ਪੰਜਾਬ ਭਰ ਵਿੱਚ “ਹਰ ਬੂਥ ਕਾਂਗਰਸ ਮਜਬੂਤ” ਮੁਹਿੰਮ ਤਹਿਤ ਸਮਾਗਮ ਕਰਵਾਏ ਜਾ ਰਹੇ ਹਨ, ਇਸੇ ਕੜੀ ਤਹਿਤ ਅੱਜ ਗੁਰੂ ਨਾਨਕ ਦੇਵ ਭਵਨ, ਨੇੜੇ ਭਾਰਤ ਨਗਰ ਚੌਂਕ, ਲੁਧਿਆਣਾ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ।
ਸਮਾਗਮ ਵਿੱਚ ਕੁਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ। ਲੁਧਿਆਣਾ ਦਾ ਸਮਾਗਮ 10 ਵਜੇ ਤੋਂ 12 ਵਜੇ ਤੱਕ ਹੋਣਾ ਹੈ, ਜਿਸ ਲਈ ਕਾਂਗਰਸੀਆਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਰ ਲੁਧਿਆਣਾ ਸ਼ਹਿਰ ਵਿੱਚ ਤੇਜ਼ ਮੀਂਹ ਹੋਣ ਕਰਕੇ ਕਾਂਗਰਸ ਦੇ ਸਮਾਗਮ ਵਿੱਚ ਵਿਘਨ ਜਰੂਰ ਪੈ ਸਕਦਾ ਹੈ। ਦੂਸਰਾ ਕਾਂਗਰਸ ਪਾਰਟੀ ਦਾ ਇਹ ਸਮਾਗਮ ਸਾਬਕਾ ਮੁੱਖ ਮੰਤਰੀ ਤੇ ਐਮਪੀ ਚਰਨਜੀਤ ਸਿੰਘ ਚੰਨੀ ਦੇ ਕੱਟੜ ਸਮਰਥਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਕੈਬਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹਲਕੇ ਵਿੱਚ ਕਰਵਾਇਆ ਜਾ ਰਿਹਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਆਸੂ ਇਸ ਸਮਾਗਮ ਵਿੱਚ ਪੁੱਜਦੇ ਹਨ ਜਾਂ ਫਿਰ ਗੈਰ ਹਾਜ਼ਰ ਰਹਿ ਕੇ ਚੰਨੀ ਨਾਲ ਆਪਣੀ ਯਾਰੀ ਪਗਾਉਂਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਆਸ਼ੂ ਧੜੇ ਦੇ ਕਈ ਆਗੂ ਸਮਾਗਮ ਵਿੱਚ ਪੁੱਜ ਰਹੇ ਹਨ, ਜਦਕਿ ਬਾਕੀਆਂ ਦੇ ਪੁੱਜਣ ਦਾ ਪਤਾ ਸਮਾਗਮ ਦਰਮਿਆਨ ਹੀ ਲੱਗੇਗਾ। ਸਮਾਗਮ ਵਾਲੀ ਥਾਂ ਤੇ ਅਤੇ ਸੜਕਾਂ ਉੱਪਰ ਸਭ ਤੋਂ ਵੱਧ ਸਵਾਗਤੀ ਬੋਰਡ ਯੂਥ ਕਾਂਗਰਸ ਦੇ ਸੂਬਾ ਸਕੱਤਰ ਸਾਹਿਲ ਕਪੂਰ ਪੱਪਲ, ਜ਼ਿਲ੍ਹਾ ਪ੍ਰਧਾਨ ਮਨਰਾਜ ਸਿੰਘ ਠੁਕਰਾਲ, ਹਲਕਾ ਆਤਮ ਨਗਰ ਦੇ ਪ੍ਰਧਾਨ ਜਸਕਰਨ ਸਿੰਘ ਜੱਸੀ, ਬੈਂਸ ਭਰਾਵਾਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਲਗਾਏ ਗਏ ਹਨ।