- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਲਾਂਟ ਲੱਗਣ ਨਾਲ 500 ਮੁੰਡਿਆਂ ਤੇ ਕੁੜੀਆਂ ਨੂੰ ਰੁਜ਼ਗਾਰ ਮਿਲੇਗਾ। ਇਹ ਦੇਸ਼ ਦਾ ਪਹਿਲਾ ਇਸ ਤਰ੍ਹਾਂ ਦਾ ਨੰਬਰ ਇੱਕ ਪਲਾਂਟ ਹੈ। ਇਸ ਨਿਵੇਸ਼ ਸਬੰਧੀ ਸਮਝੌਤਾ (ਐੱਮਓਯੂ) ਦਸੰਬਰ 2025 ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਸਹੀਬੱਧ ਹੋਇਆ ਸੀ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ: ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਜਪਾਨ ਦੀ ਆਇਚੀ ਫੋਰਜ ਕੰਪਨੀ ਲਿਮਟਿਡ ਦੇ ਤਕਨੀਕੀ ਸਹਿਯੋਗ ਨਾਲ 1,100 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਦੇ ਚੰਡੀਗੜ੍ਹ ਰੋਡ ਵਿਖੇ ਅਤਿ-ਆਧੁਨਿਕ ਫੋਰਜਿੰਗ ਪਲਾਂਟ ਲਗਾਇਆ ਜਾ ਰਿਹਾ ਹੈ।ਜਿਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਐਮਡੀ ਸਚਿਤ ਜੈਨ ਤੇ ਜਪਾਨੀ ਕੰਪਨੀ ਦੇ ਅਧਿਕਾਰੀਆਂ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਹਾਜ਼ਰੀ ਵਿੱਚ ਉਦਘਾਟਨ ਕੀਤਾ। ਪਲਾਂਟ ਲੱਗਣ ਨਾਲ 500 ਮੁੰਡਿਆਂ ਤੇ ਕੁੜੀਆਂ ਨੂੰ ਰੁਜ਼ਗਾਰ ਮਿਲੇਗਾ। ਇਹ ਦੇਸ਼ ਦਾ ਪਹਿਲਾ ਇਸ ਤਰ੍ਹਾਂ ਦਾ ਨੰਬਰ ਇੱਕ ਪਲਾਂਟ ਹੈ। ਇਸ ਨਿਵੇਸ਼ ਸਬੰਧੀ ਸਮਝੌਤਾ (ਐੱਮਓਯੂ) ਦਸੰਬਰ 2025 ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਸਹੀਬੱਧ ਹੋਇਆ ਸੀ। ਇਹ ਕੰਪਨੀ ਆਇਚੀ ਸਟੀਲ ਕਾਰਪੋਰੇਸ਼ਨ ਦਾ ਹਿੱਸਾ ਹੈ, ਜੋ ਦੁਨੀਆ ਭਰ ਵਿੱਚ ਮਸ਼ਹੂਰ ਟੋਇਟਾ ਗਰੁੱਪ ਨਾਲ ਜੁੜੀ ਹੋਈ ਹੈ। ਲੁਧਿਆਣਾ ਪਹਿਲਾਂ ਹੀ ਫੋਰਜਿੰਗ ਸਨਅਤ ਦਾ ਵੱਡਾ ਕੇਂਦਰ ਹੈ ਪਰ ਇਹ ਪ੍ਰੋਜੈਕਟ ਇਸ ਪੱਖੋਂ ਵੱਖਰਾ ਹੈ ਕਿ ਇਸ ਵਿੱਚ ਜਾਪਾਨ ਦੀ ਉੱਨਤ ਮੈਨੂਫੈਕਚਰਿੰਗ ਤਕਨੀਕ, ਕੁਆਲਿਟੀ ਸਿਸਟਮ ਅਤੇ ਉਤਪਾਦਨ ਦੇ ਤੌਰ-ਤਰੀਕੇ ਅਪਣਾਏ ਜਾਣਗੇ। ਕੰਪਨੀ ਦਾ ਦਾਅਵਾ ਹੈ ਕਿ ਇਹ ਦੇਸ਼ ਵਿੱਚ ਪ੍ਰਿਸੀਜ਼ਨ ਫੋਰਜਿੰਗ ਲਈ ਨਵਾਂ ਮਿਆਰ ਕਾਇਮ ਕਰੇਗਾ। ਕੰਪਨੀ ਮੁਤਾਬਕ ਇਹ ਪ੍ਰੋਜੈਕਟ ਕੇਂਦਰ ਸਰਕਾਰ ਦੀ ਮੇਕ ਇਨ ਇੰਡੀਆ ਮੁਹਿੰਮ ਅਤੇ ਪੰਜਾਬ ਸਰਕਾਰ ਦੀ ਹਾਈ-ਵੈਲਿਊ ਮੈਨੂਫੈਕਚਰਿੰਗ ਨੀਤੀ ਦੇ ਅਨੁਸਾਰ ਹੈ। ਮੁਕੰਮਲ ਹੋਣ 'ਤੇ ਇਹ ਦੇਸ਼ ਦੇ ਸਭ ਤੋਂ ਆਧੁਨਿਕ ਫੋਰਜਿੰਗ ਪਲਾਂਟਾਂ ਵਿੱਚ ਗਿਣਿਆ ਜਾਵੇਗਾ।