- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੈਸਟੀਵਲ ਵਿਚ ‘ਪਿੰਡੀ ਦੇ ਗੁਰਚਰਨ’, ‘ਬੋਧ’, ‘ਚਿੜੀਆ’, ‘120 ਬਹਾਦੁਰ’, ‘ਸਰਹੱਦ’, ‘ਮੈਂ ਵਾਪਸ ਆਊਂਗਾ’ ਅਤੇ ‘ਹਨੁਮਾਨ ਅੰਸ਼’ ਵਰਗੀਆਂ ਪ੍ਰਮੁੱਖ ਫਿਲਮਾਂ ਦੀ ਸਕ੍ਰੀਨਿੰਗ ਹੋਵੇਗੀ। ਆਖ਼ਰੀ ਦਿਨ ‘ਅਨੁਰਾਗ’ ਅਤੇ ‘ਪਾਤਕੀ’ ਦੀ ਸਕ੍ਰੀਨਿੰਗ ਦੇ ਨਾਲ ਫੈਸਟੀਵਲ ਦੀ ਸਮਾਪਤੀ ਹੋਵੇਗੀ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸ਼ਹਿਰ ਵਿਚ ਤਿੰਨ ਰੋਜ਼ਾ ਜਾਗਰਣ ਫਿਲਮ ਫੈਸਟੀਵਲ ਦਾ ਆਗਾਜ਼ ਸ਼ੁੱਕਰਵਾਰ ਨੂੰ ਨਿਓਪੋਲਿਸ ਐੱਮਬੀਡੀ ਵਿਚ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ ਦੋ ਵਜੇ ਫੈਸਟੀਵਲ ਦਾ ਉਦਘਾਟਨ ਕਰਨਗੇ। ਚਾਰ ਅਕਤੂਬਰ ਤੱਕ ਚੱਲਣ ਵਾਲੇ ਇਸ ਸਮਾਗਮ ਵਿਚ ਚੁਣੀਆਂ ਹੋਈਆਂ ਫਿਲਮਾਂ ਦੀ ਸਕ੍ਰੀਨਿੰਗ ਦੇ ਨਾਲ-ਨਾਲ ਕਲਾਕਾਰਾਂ ਦੇ ਇੰਟਰਐਕਟਿਵ ਸੈਸ਼ਨ ਵੀ ਹੋਣਗੇ। ਸ਼ਨਿਚਰਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਸ਼ਾਮ ਪੰਜ ਵਜੇ ਫੈਸਟੀਵਲ ਵਿਚ ਸ਼ਾਮਲ ਹੋਣਗੇ।
ਫੈਸਟੀਵਲ ਵਿਚ ‘ਪਿੰਡੀ ਦੇ ਗੁਰਚਰਨ’, ‘ਬੋਧ’, ‘ਚਿੜੀਆ’, ‘120 ਬਹਾਦੁਰ’, ‘ਸਰਹੱਦ’, ‘ਮੈਂ ਵਾਪਸ ਆਊਂਗਾ’ ਅਤੇ ‘ਹਨੁਮਾਨ ਅੰਸ਼’ ਵਰਗੀਆਂ ਪ੍ਰਮੁੱਖ ਫਿਲਮਾਂ ਦੀ ਸਕ੍ਰੀਨਿੰਗ ਹੋਵੇਗੀ। ਆਖ਼ਰੀ ਦਿਨ ‘ਅਨੁਰਾਗ’ ਅਤੇ ‘ਪਾਤਕੀ’ ਦੀ ਸਕ੍ਰੀਨਿੰਗ ਦੇ ਨਾਲ ਫੈਸਟੀਵਲ ਦੀ ਸਮਾਪਤੀ ਹੋਵੇਗੀ।
ਫਿਲਮਾਂ ਤੋਂ ਇਲਾਵਾ ਅਦਾਕਾਰ ਵਿਨੇ ਪਾਠਕ, ਅਦਾਕਾਰਾ ਸ਼ਰਨ ਕੌਰ ਅਤੇ ਪੰਜਾਬੀ ਗਾਇਕ ਜਸਬੀਰ ਜੱਸੀ ਦਰਸ਼ਕਾਂ ਦੇ ਰੂਬਰੂ ਹੋਣਗੇ। ਇਨ੍ਹਾਂ ਸੈਸ਼ਨਾਂ ਵਿਚ ਕਲਾਕਾਰ ਆਪਣੇ ਤਜਰਬਿਆਂ ਅਤੇ ਸਿਨੇਮਾ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਗੱਲਬਾਤ ਕਰਨਗੇ। ਫੈਸਟੀਵਲ ਵਿਚ ਡਾਕੂਮੈਂਟਰੀ, ਸ਼ਾਰਟ ਫਿਲਮ ਸ਼ੋਕੇਸ ਅਤੇ ਏਆਈ ’ਤੇ ਵਿਸ਼ੇਸ਼ ਸੈਸ਼ਨ ਵੀ ਖਿੱਚ ਦਾ ਕੇਂਦਰ ਰਹਿਣਗੇ।