- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਪਨੀ ਨੇ ਆਪਣੇ ਸੀਐੱਸਆਰ ਫੰਡ ਰਾਹੀਂ ਸਾਰੇ ਕਲਾਸ ਰੂਮ ਅਪਟੂਡੇਟ ਕੀਤੇ ਹਨ, ਯਾਨੀ ਫਰਨੀਚਰ, ਪੱਖੇ, ਲਾਈਟਾਂ ਤੇ ਬਲੈਕ ਬੋਰਡ ਤੋਂ ਲੈ ਕੇ ਹਰ ਸਹੂਲਤ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਅਧਿਆਪਕਾਂ ਲਈ ਬਣਾਇਆ ਸਟਾਫ ਰੂਮ ਵੀ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ।

ਸੁਖਦੇਵ ਸਿੰਘ, ਪੰਜਾਬੀ ਜਾਗਰਣ ਲੁਧਿਆਣਾ : ਵਰਧਮਾਨ ਟੈਕਸਟਾਈਲ ਲਿਮਟਿਡ ਵੱਲੋਂ ਲੋਹਾਰਾ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਵਾਂ ਦੋ ਮੰਜ਼ਿਲਾ 21 ਕਮਰਿਆਂ ਦਾ ਬਲਾਕ ਤਿਆਰ ਕਰਵਾਇਆ ਗਿਆ ਹੈ। ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਰਧਮਾਨ ਸਮੂਹ ਦੇ ਐਮਡੀ ਸਚਿਤ ਜੈਨ ਦੀ ਹਾਜ਼ਰੀ ਵਿੱਚ ਕੀਤਾ। ਮੁੱਖ ਮੰਤਰੀ ਨੇ ਨਵੇਂ ਬਲਾਕ ਦਾ ਉਦਘਾਟਨ ਕਰਨ ਤੋਂ ਬਾਅਦ ਸਕੂਲ ਵਿੱਚ ਪੜ੍ਹਦੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਮਿਹਨਤ ਨਾਲ ਪੜ੍ਹਾਈ ਕਰਨ ਲਈ ਆਖਿਆ। ਸਕੂਲ ਵਿੱਚ ਬੱਚਿਆਂ ਲਈ ਕਲਾਸ ਰੂਮ ਘੱਟ ਪੈ ਰਹੇ ਸਨ। ਕੰਪਨੀ ਨੇ ਕੁੱਲ 21 ਕਮਰੇ ਬਣਾਏ ਹਨ। ਇਨ੍ਹਾਂ ਵਿੱਚ ਵਿਦਿਆਰਥੀਆਂ ਲਈ 18 ਕਲਾਸ ਰੂਮ, ਇੱਕ ਪ੍ਰਿੰਸੀਪਲ ਰੂਮ ਤੇ ਸਟਾਫ ਲਈ ਕਮਰੇ ਤਿਆਰ ਕੀਤੇ ਗਏ ਹਨ। ਬਲਾਕ ਦੀ ਹਰ ਮੰਜ਼ਿਲ 'ਤੇ ਦੋ ਸੈੱਟ ਟਾਇਲਟ ਬਣਾਏ ਗਏ ਹਨ, ਜਿਨ੍ਹਾਂ ਵਿੱਚ ਔਰਤਾਂ ਤੇ ਮਰਦਾਂ ਲਈ ਵੱਖ-ਵੱਖ ਸਹੂਲਤ ਰਹੇਗੀ। ਕੰਪਨੀ ਨੇ ਆਪਣੇ ਸੀਐੱਸਆਰ ਫੰਡ ਰਾਹੀਂ ਸਾਰੇ ਕਲਾਸ ਰੂਮ ਅਪਟੂਡੇਟ ਕੀਤੇ ਹਨ, ਯਾਨੀ ਫਰਨੀਚਰ, ਪੱਖੇ, ਲਾਈਟਾਂ ਤੇ ਬਲੈਕ ਬੋਰਡ ਤੋਂ ਲੈ ਕੇ ਹਰ ਸਹੂਲਤ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਅਧਿਆਪਕਾਂ ਲਈ ਬਣਾਇਆ ਸਟਾਫ ਰੂਮ ਵੀ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ।