- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੈਕਟਰੀ ਮਾਲਕ ਸੁਧੀਰ ਗੁਪਤਾ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇੱਥੇ ਫੈਕਟਰੀ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਫੈਕਟਰੀ ਵਿੱਚ ਚੋਰੀ ਦੀਆਂ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ। ਫੈਕਟਰੀ ਵਿੱਚ ਵੱਡੀ ਮਾਤਰਾ ਵਿੱਚ ਮਾਲ ਪਿਆ ਰਹਿਣ ਕਾਰਨ ਪਹਿਲਾਂ ਹੋਈਆਂ ਚੋਰੀਆਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ, ਪਰ ਇਸ ਵਾਰ ਚੋਰ ਗੋਦਾਮ ਵਿੱਚ ਪਿਆ ਵੱਡਾ ਮਾਲ ਹੀ ਸਾਫ਼ ਕਰ ਗਏ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ। ਲੁਧਿਆਣਾ ਦੇ ਡੇਹਲੋ ਰੋਡ ਤੇ ਪੈਂਦੀ ਗਣਪਤੀ ਅਸਟੇਟ ਦੀ ਇਕ ਫੈਕਟਰੀ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਫੈਕਟਰੀ ਦੀ ਕੰਧ ਨੂੰ ਪਾੜ ਲਗਾ ਕੇ ਗੋਦਾਮ ਵਿੱਚੋਂ ਕਰੀਬ 1240 ਕਿਲੋ ਐਲੂਮੀਨੀਅਮ ਚੋਰੀ ਕਰ ਲਿਆ। ਚੋਰ 31 ਬੋਰੀਆਂ ਵਿੱਚ ਪਿਆ ਐਲੂਮੀਨੀਅਮ ਲੈ ਕੇ ਫਰਾਰ ਹੋ ਗਏ। ਵਾਰਦਾਤ ਫੈਕਟਰੀ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਤਸਵੀਰਾਂ ਦੀ ਜਾਂਚ ਕਰਨ ਤੇ ਸਾਹਮਣੇ ਆਇਆ ਵਿਅਕਤੀ ਦੇਰ ਰਾਤ ਫੈਕਟਰੀ ਦੀ ਕੰਧ ਨੂੰ ਪਾੜ ਲਗਾ ਕੇ ਦੋ ਵਿਅਕਤੀ ਅੰਦਰ ਦਾਖਲ ਹੁੰਦੇ ਹਨ।
ਫੈਕਟਰੀ ਮਾਲਕ ਸੁਧੀਰ ਗੁਪਤਾ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇੱਥੇ ਫੈਕਟਰੀ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਫੈਕਟਰੀ ਵਿੱਚ ਚੋਰੀ ਦੀਆਂ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ। ਫੈਕਟਰੀ ਵਿੱਚ ਵੱਡੀ ਮਾਤਰਾ ਵਿੱਚ ਮਾਲ ਪਿਆ ਰਹਿਣ ਕਾਰਨ ਪਹਿਲਾਂ ਹੋਈਆਂ ਚੋਰੀਆਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ, ਪਰ ਇਸ ਵਾਰ ਚੋਰ ਗੋਦਾਮ ਵਿੱਚ ਪਿਆ ਵੱਡਾ ਮਾਲ ਹੀ ਸਾਫ਼ ਕਰ ਗਏ।
ਗੁਪਤਾ ਮੁਤਾਬਕ ਸਵੇਰ ਜਦੋਂ ਉਹ ਫੈਕਟਰੀ ਪਹੁੰਚੇ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਫੈਕਟਰੀ ਦੀ ਪਿਛਲੀ ਸਾਈਡ ਤੋਂ ਕੰਧ ਨੂੰ ਪਾੜ ਲਗਾ ਕੇ ਅੰਦਰ ਦਾਖ਼ਲ ਹੋ ਕੇ ਐਲੂਮੀਨੀਅਮ ਦੀਆਂ 31 ਬੋਰੀਆਂ ਚੋਰੀ ਕਰ ਲਈਆਂ। ਗੋਦਾਮ ਖਾਲੀ ਦੇਖ ਕੇ ਫੈਕਟਰੀ ਮਾਲਕ ਹੈਰਾਨ ਰਹਿ ਗਏ।
ਉਨ੍ਹਾਂ ਦੱਸਿਆ ਕਿ ਫੈਕਟਰੀ ਦੇ ਪਿੱਛੇ ਖੇਤ ਲੱਗਦੇ ਹਨ। ਸ਼ੱਕ ਹੈ ਕਿ ਚੋਰਾਂ ਨੇ ਚੋਰੀ ਕੀਤਾ ਮਾਲ ਲਿਜਾਣ ਲਈ ਕੋਈ ਵੱਡਾ ਵਾਹਨ ਖੇਤਾਂ ਵਾਲੇ ਪਾਸੇ ਖੜ੍ਹਾ ਕੀਤਾ ਹੋ ਸਕਦਾ ਹੈ। ਇਸ ਤੋਂ ਬਾਅਦ ਉਹ ਆਸਾਨੀ ਨਾਲ ਮਾਲ ਲੈ ਕੇ ਫਰਾਰ ਹੋ ਗਏ।
ਵਾਰਦਾਤ ਦੀ ਸਭ ਤੋਂ ਅਹਿਮ ਕੜੀ ਫੈਕਟਰੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਹਨ। ਕੈਮਰਿਆਂ ਵਿੱਚ ਦੋ ਵਿਅਕਤੀ ਦੇਰ ਰਾਤ ਫੈਕਟਰੀ ਅੰਦਰ ਦਾਖ਼ਲ ਹੁੰਦੇ ਦਿਖਾਈ ਦੇ ਰਹੇ ਹਨ। ਫੁਟੇਜ ਵਿੱਚ ਦੋਵੇਂ ਵਿਅਕਤੀ ਫੈਕਟਰੀ ਅੰਦਰੋਂ ਐਲੂਮੀਨੀਅਮ ਦੀਆਂ ਬੋਰੀਆਂ ਚੁੱਕ ਕੇ ਬਾਹਰ ਲਿਜਾਂਦੇ ਵੀ ਨਜ਼ਰ ਆ ਰਹੇ ਹਨ। ਪੁਲਿਸ ਵੱਲੋਂ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਵਾਰਦਾਤ ਦੀ ਸੂਚਨਾ ਮਿਲਣ ’ਤੇ ਥਾਣਾ ਸਾਹਨੇਵਾਲ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸੀਸੀਟੀਵੀ ਫੁਟੇਜ ਸਮੇਤ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।
ਚੰਦਰਮਾ ਗਿਰੋਹ ਦੀ ਤਰਜ ਤੇ ਦਿੱਤਾ ਵਾਰਦਾਤ ਨੂੰ ਅੰਜਾਮ
ਇੱਥੇ ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰਾਂ ਨੇ ਸਿਰਫ ਐਲਮੂਨੀਅਮ ਨੂੰ ਹੀ ਨਿਸ਼ਾਨਾ ਬਣਾਇਆ। ਐਲਮੂਨਅਮ ਤੋਂ ਇਲਾਵਾ ਬਦਮਾਸ਼ਾਂ ਨੇ ਫੈਕਟਰੀ ਵਿੱਚ ਕਿਸੇ ਵੀ ਹੋਰ ਵਸਤੂ ਨੂੰ ਹੱਥ ਤੱਕ ਨਹੀਂ ਲਗਾਇਆ। ਲਗਭਗ ਦੋ ਦਹਾਕੇ ਪਹਿਲੋਂ ਲੁਧਿਆਣਾ ਵਿੱਚ ਅਜਿਹੀਆਂ ਹੀ ਵਾਰਦਾਤਾਂ ਵਾਪਰਦੀਆਂ ਸਨ। ਉਸ ਵੇਲੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਚੰਦਰਮਾ ਗਿਰੋਹ ਬਹੁਤ ਜਿਆਦਾ ਐਕਟਿਵ ਸੀ। ਇਸ ਗਿਰੋਹ ਨੇ ਵੀ ਚੰਦਰਮਾ ਗਿਰੋਹ ਦੀ ਤਰਜ ਤੇ ਸਿਰਫ ਐਲੋਮੂਨੀਅਮ ਨੂੰ ਹੀ ਚੋਰੀ ਕੀਤਾ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਅਲੱਗ ਅਲੱਗ ਐਂਗਲਾਂ ਤੋਂ ਇਸ ਮਾਮਲੇ ਦੀ ਪੜਤਾਲ ਕਰਨ ਵਿੱਚ ਜੁਟੀ ਹੋਈ ਹੈ।