- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਿਊ ਜਨਤਾ ਨਗਰ ਦੇ ਵਾਸੀ ਤਰਲੋਚਨ ਸਿੰਘ ਨੇ ਦੱਸਿਆ ਕਿ ਕਰਨ ਕੁਮਾਰ ਅਤੇ ਸਰਬਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਮਿਲ ਕੇ ਉਸ ਨੂੰ ਬੈਂਕ ਦੀ ਈ-ਨਿਲਾਮੀ ਰਾਹੀਂ ਮਕਾਨ ਦਿਵਾਉਣ ਦਾ ਭਰੋਸਾ ਦਿੱਤਾ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਬੈਂਕ ਦੀ ਈ-ਨਿਲਾਮੀ ਰਾਹੀਂ ਮਕਾਨ ਦਿਵਾਉਣ ਦੇ ਨਾਮ ’ਤੇ ਇੱਕ ਵਿਅਕਤੀ ਨਾਲ 21 ਲੱਖ 56 ਹਜ਼ਾਰ 900 ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਿਊ ਜਨਤਾ ਨਗਰ ਦੇ ਵਾਸੀ ਤਰਲੋਚਨ ਸਿੰਘ ਨੇ ਦੱਸਿਆ ਕਿ ਕਰਨ ਕੁਮਾਰ ਅਤੇ ਸਰਬਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਮਿਲ ਕੇ ਉਸ ਨੂੰ ਬੈਂਕ ਦੀ ਈ-ਨਿਲਾਮੀ ਰਾਹੀਂ ਮਕਾਨ ਦਿਵਾਉਣ ਦਾ ਭਰੋਸਾ ਦਿੱਤਾ।
ਸ਼ਿਕਾਇਤ ਅਨੁਸਾਰ ਦੋਵਾਂ ਨੇ ਮਕਾਨ ਦਿਵਾਉਣ ਦੇ ਬਦਲੇ ਉਸ ਕੋਲੋਂ 21 ਲੱਖ 56 ਹਜ਼ਾਰ 900 ਰੁਪਏ ਹਾਸਲ ਕਰ ਲਏ। ਦੋਸ਼ ਹੈ ਕਿ ਮਕਾਨ ਦੀ ਈ-ਨਿਲਾਮੀ ਕਰਵਾ ਕੇ ਉਸ ਨੂੰ 24 ਲੱਖ ਰੁਪਏ ਵਿੱਚ ਦਿਵਾਉਣ ਅਤੇ ਰਕਮ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੀ ਗੱਲ ਕਹੀ ਗਈ ਸੀ, ਪਰ ਮੁਲਜ਼ਮਾਂ ਨੇ ਬੈਂਕ ਵਿੱਚ ਰਕਮ ਜਮ੍ਹਾਂ ਕਰਵਾਉਣ ਦੀ ਬਜਾਏ ਖੁਦ ਹੀ ਹੜੱਪ ਕਰ ਲਈ।
ਸ਼ਿਕਾਇਤਕਰਤਾ ਵੱਲੋਂ 4 ਸਤੰਬਰ 2025 ਨੂੰ ਦਿੱਤੀ ਦਰਖ਼ਾਸਤ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਕਰਨ ਕੁਮਾਰ ਅਤੇ ਸਰਬਜੀਤ ਸਿੰਘ ਖ਼ਿਲਾਫ਼ ਧਾਰਾ 316(2) ਅਤੇ 3(5) ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।