- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਬਾੜੇਵਾਲ ਰੋਡ ਵਾਸੀ ਡਾਕਟਰ ਸ਼ਸ਼ੀ ਕਾਂਤ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੇ 82 ਸਾਲਾ ਪਿਤਾ ਮਦਨ ਦਿਮਾਗੀ ਬਿਮਾਰੀ ਤੋਂ ਪੀੜਤ ਹਨ ਅਤੇ ਉਨ੍ਹਾਂ ਦੀ ਦੇਖਭਾਲ ਲਈ ਫਿਰੋਜ਼ਪੁਰ ਦੇ ਵਾਸੀ ਇੰਦਰਜੀਤ ਸਿੰਘ ਕੇਅਰ ਟੇਕਰ ਵਜੋਂ ਰੱਖਿਆ ਹੋਇਆ ਸੀ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਲੁਧਿਆਣਾ ਦੇ ਇਕ ਨਾਮਵਰ ਡਾਕਟਰ ਦੇ 82 ਸਾਲਾ ਪਿਤਾ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਅਰ ਟੇਕਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ’ਤੇ ਦੋਸ਼ ਹੈ ਕਿ ਉਸ ਨੇ ਬਜ਼ੁਰਗ ਦੀ ਦੇਖਭਾਲ ਕਰਨ ਦੌਰਾਨ ਉਨ੍ਹਾਂ ਦਾ ਮੋਬਾਈਲ ਸਿਮ, ਏਟੀਐਮ ਕਾਰਡ ਅਤੇ ਬੈਂਕ ਜਾਣਕਾਰੀ ਹਾਸਲ ਕਰਕੇ ਕਰੀਬ 3 ਲੱਖ 90 ਹਜ਼ਾਰ ਰੁਪਏ ਵੱਖ-ਵੱਖ ਖਾਤਿਆਂ 'ਚ ਟਰਾਂਸਫਰ ਕਰ ਲਏ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਬਾੜੇਵਾਲ ਰੋਡ ਵਾਸੀ ਡਾਕਟਰ ਸ਼ਸ਼ੀ ਕਾਂਤ ਮਹਾਜਨ ਨੇ ਦੱਸਿਆ ਕਿ ਉਨ੍ਹਾਂ ਦੇ 82 ਸਾਲਾ ਪਿਤਾ ਮਦਨ ਦਿਮਾਗੀ ਬਿਮਾਰੀ ਤੋਂ ਪੀੜਤ ਹਨ ਅਤੇ ਉਨ੍ਹਾਂ ਦੀ ਦੇਖਭਾਲ ਲਈ ਫਿਰੋਜ਼ਪੁਰ ਦੇ ਵਾਸੀ ਇੰਦਰਜੀਤ ਸਿੰਘ ਕੇਅਰ ਟੇਕਰ ਵਜੋਂ ਰੱਖਿਆ ਹੋਇਆ ਸੀ।
ਸ਼ਿਕਾਇਤ ਮੁਤਾਬਕ ਬੀਤੇ ਦਿਨੀ ਰਾਤ ਨੂੰ ਇੰਦਰਜੀਤ ਸਿੰਘ ਨੇ ਬਜ਼ੁਰਗ ਦੇ ਮੋਬਾਈਲ ਫੋਨ 'ਚੋਂ ਸਿਮ ਕਾਰਡ ਕੱਢ ਲਿਆ ਅਤੇ ਉਨ੍ਹਾਂ ਦਾ ਐਸਬੀਆਈ ਬੈਂਕ ਦਾ ਏਟੀਐਮ ਕਾਰਡ ਵੀ ਚੋਰੀ ਕਰ ਲਿਆ। ਇਸ ਤੋਂ ਬਾਅਦ ਮੁਲਜ਼ਮ ਨੇ ਮੋਬਾਈਲ ਅਤੇ ਗੂਗਲ ਅਕਾਊਂਟ ਦੀ ਵਰਤੋਂ ਕਰਕੇ ਯੂਪੀਆਈ ਰਾਹੀਂ ਵੱਖ-ਵੱਖ ਖਾਤਿਆਂ ਵਿੱਚ ਕਰੀਬ 3.90 ਲੱਖ ਰੁਪਏ ਟਰਾਂਸਫਰ ਕਰ ਲਏ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮ ਕੰਮ ’ਤੇ ਵੀ ਨਹੀਂ ਆਇਆ। ਪੁਲਿਸ ਨੇ ਜਾਂਚ ਤੋਂ ਬਾਅਦ ਇੰਦਰਜੀਤ ਸਿੰਘ ਖ਼ਿਲਾਫ਼ ਧਾਰਾ 306 ਬੀਐਨਐਸ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।