- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਲਹਾਲ ਨਵੀਂ ਕਾਰ ਦੀ ਆਰਸੀ ਲਈ ਲੋਕਾਂ ਨੂੰ ਇੱਕ ਹਫ਼ਤੇ ਤੋਂ 15 ਦਿਨ ਅਤੇ ਕਈ ਵਾਰ ਇੱਕ ਮਹੀਨੇ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਸਥਾਨਕ ਪੱਧਰ ’ਤੇ ਪ੍ਰਿੰਟਿੰਗ ਸ਼ੁਰੂ ਹੋਣ ਨਾਲ ਇਹ ਦੇਰੀ ਘਟਣ ਦੀ ਉਮੀਦ ਹੈ। ਸਰਕਾਰ ਪੁਰਾਣੇ ਵਾਹਨਾਂ ਦੀ ਆਰਸੀ ਨਾਲ ਸਬੰਧਤ ਕੁਝ ਸੇਵਾਵਾਂ ਵੀ ਡੀਲਰ ਪੱਧਰ ’ਤੇ ਦੇਣ ’ਤੇ ਵਿਚਾਰ ਕਰ ਰਹੀ ਹੈ।

ਵਿਜੇ ਮੌਰਿਆ, ਜਾਗਰਣ, ਲੁਧਿਆਣਾ : ਨਵੀਂ ਕਾਰ ਖ਼ਰੀਦਣ ਤੋਂ ਬਾਅਦ ਆਰਸੀ ਲਈ ਚੰਡੀਗੜ੍ਹ ਤੋਂ ਕਾਰਡ ਆਉਣ ਦਾ ਇੰਤਜ਼ਾਰ ਜਲਦ ਖ਼ਤਮ ਹੋ ਸਕਦਾ ਹੈ। ਪੰਜਾਬ ਸਰਕਾਰ ਤੇ ਟਰਾਂਸਪੋਰਟ ਵਿਭਾਗ ਆਰਸੀ ਪ੍ਰਿੰਟਿੰਗ ਦੀ ਪ੍ਰਕਿਰਿਆ ਨੂੰ ਸਥਾਨਕ ਪੱਧਰ ’ਤੇ ਲਿਆਉਣ ਦੀ ਤਿਆਰੀ ਕਰ ਰਹੇ ਹਨ। ਇਸ ਤਹਿਤ ਲੁਧਿਆਣਾ ਸਮੇਤ ਹੋਰ ਸ਼ਹਿਰਾਂ ਵਿੱਚ ਅਧਿਕਾਰਤ ਏਜੰਸੀ ਵੱਲੋਂ ਕਾਰ ਡੀਲਰਾਂ ਦੇ ਸ਼ੋਅਰੂਮਾਂ ਵਿੱਚ ਆਰਸੀ ਪ੍ਰਿੰਟਿੰਗ ਦਾ ਤਕਨੀਕੀ ਸੈਟਅਪ ਲਗਾਇਆ ਜਾਵੇਗਾ। ਵਾਹਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਆਰਸੀ ਕਾਰਡ ਉੱਥੇ ਹੀ ਤਿਆਰ ਕਰਕੇ ਗਾਹਕ ਨੂੰ ਦੇਣ ਦੀ ਯੋਜਨਾ ਹੈ।
ਫਿਲਹਾਲ ਨਵੀਂ ਕਾਰ ਦੀ ਆਰਸੀ ਲਈ ਲੋਕਾਂ ਨੂੰ ਇੱਕ ਹਫ਼ਤੇ ਤੋਂ 15 ਦਿਨ ਅਤੇ ਕਈ ਵਾਰ ਇੱਕ ਮਹੀਨੇ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਸਥਾਨਕ ਪੱਧਰ ’ਤੇ ਪ੍ਰਿੰਟਿੰਗ ਸ਼ੁਰੂ ਹੋਣ ਨਾਲ ਇਹ ਦੇਰੀ ਘਟਣ ਦੀ ਉਮੀਦ ਹੈ।
ਸਰਕਾਰ ਪੁਰਾਣੇ ਵਾਹਨਾਂ ਦੀ ਆਰਸੀ ਨਾਲ ਸਬੰਧਤ ਕੁਝ ਸੇਵਾਵਾਂ ਵੀ ਡੀਲਰ ਪੱਧਰ ’ਤੇ ਦੇਣ ’ਤੇ ਵਿਚਾਰ ਕਰ ਰਹੀ ਹੈ। ਇਨ੍ਹਾਂ ਵਿੱਚ ਆਰਸੀ ਰਿਨਿਊ ਕਰਵਾਉਣ ਦੀ ਸਹੂਲਤ ਵੀ ਸ਼ਾਮਲ ਹੈ। ਹਾਲਾਂਕਿ, ਇਸ ਸਬੰਧੀ ਅੰਤਿਮ ਫ਼ੈਸਲਾ ਅਜੇ ਨਹੀਂ ਹੋਇਆ।
ਏਜੰਸੀ ਕਰੇਗੀ ਆਰਸੀ ਦੀ ਪ੍ਰਿੰਟਿੰਗ
ਪ੍ਰਸਤਾਵਿਤ ਵਿਵਸਥਾ ਤਹਿਤ ਆਰਸੀ ਤਿਆਰ ਕਰਨ ਤੇ ਪ੍ਰਿੰਟ ਕਰਨ ਦੀ ਜ਼ਿੰਮੇਵਾਰੀ ਅਧਿਕਾਰਤ ਏਜੰਸੀ ਦੀ ਹੋਵੇਗੀ। ਏਜੰਸੀ ਡੀਲਰ ਦੇ ਸ਼ੋਅਰੂਮ ਵਿੱਚ ਲੋੜੀਂਦੀ ਮਸ਼ੀਨਰੀ ਤੇ ਤਕਨੀਕੀ ਸਾਧਨ ਮੁਹੱਈਆ ਕਰਵਾਏਗੀ। ਆਨਲਾਈਨ ਰਜਿਸਟ੍ਰੇਸ਼ਨ ਪੂਰੀ ਹੋਣ ਤੋਂ ਬਾਅਦ ਨਿਰਧਾਰਤ ਨਿਯਮਾਂ ਅਨੁਸਾਰ ਆਰਸੀ ਤਿਆਰ ਕਰਕੇ ਡੀਲਰ ਰਾਹੀਂ ਗਾਹਕ ਨੂੰ ਸੌਂਪੀ ਜਾਵੇਗੀ।
ਸੁਰੱਖਿਆ ਤੇ ਡਾਟਾ ਪ੍ਰਾਈਵੇਸੀ ’ਤੇ ਵੀ ਧਿਆਨ
ਵਿਵਸਥਾ ਲਾਗੂ ਕਰਨ ਤੋਂ ਪਹਿਲਾਂ ਆਰਸੀ ਦੀ ਪ੍ਰਿੰਟਿੰਗ, ਸੁਰੱਖਿਆ ਅਤੇ ਵਾਹਨ ਮਾਲਕਾਂ ਦੇ ਡਾਟਾ ਦੀਪ੍ਰਾਈਵੇਸੀ ਸਬੰਧੀ ਮਾਪਦੰਡ ਤੈਅ ਕੀਤੇ ਜਾ ਰਹੇ ਹਨ। ਏਜੰਸੀ ਤੇ ਡੀਲਰਾਂ ਦੀਆਂ ਜ਼ਿੰਮੇਵਾਰੀਆਂ, ਫੀਸ, ਤਕਨੀਕੀ ਸਾਧਨਾਂ ਅਤੇ ਸੰਚਾਲਨ ਵਿਵਸਥਾ ਨੂੰ ਲੈ ਕੇ ਗੱਲਬਾਤ ਜਾਰੀ ਹੈ। ਸਰਕਾਰ ਦੀ ਅੰਤਿਮ ਮਨਜ਼ੂਰੀ ਤੋਂ ਬਾਅਦ ਹੀ ਇਹ ਯੋਜਨਾ ਲਾਗੂ ਹੋਵੇਗੀ।