ਮੱਤੇਵਾੜਾ ਜੰਗਲਾਂ ਨੂੰ ਬਚਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਸੱਦਾ ਮੱਤੇਵਾੜਾ ਜੰਗਲਾਂ ਨੂੰ ਬਚਾਉਣ ਲਈ ਸਮੂਹਿਕ ਰੂਪ ਵਿੱਚ ਸੰਘਰਸ਼ ਜਾਰੀ ਰੱਖਣ ਦਾ ਸੱਦਾ
Publish Date: Sat, 11 Jul 2026 07:48 PM (IST)
Updated Date: Sun, 12 Jul 2026 04:13 AM (IST)
ਬੈਨੀਪਾਲ ਵੱਲੋਂ ਵਣਮਹਾਉਉਤਸਵ ਸਮਾਗਮਾਂ ’ਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਮੈਂਬਰ ਪਬਲਿਕ ਐਕਸ਼ਨ ਕਮੇਟੀ (ਪੀਏਸੀ) ਮਨਿੰਦਰਜੀਤ ਸਿੰਘ ਬੈਨੀਪਾਲ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਵਣ ਮਹਾਂਉਤਸਵ ਅਤੇ ਮੱਤੇਵਾੜਾ ਜੰਗਲਾਂ ਨੂੰ ਬਚਾਉਣ ਦੇ ਇਤਿਹਾਸਕ ਲੋਕ ਸੰਘਰਸ਼ ਦੀ ਚੌਥੀ ਵਰ੍ਹੇਗੰਢ ਦੇ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਸਾਰਿਆਂ ਦੇ ਅਥਾਹ ਯਤਨਾਂ, ਸਮਰਪਣ ਤੇ ਸਰਗਰਮ ਭਾਗੀਦਾਰੀ ਨੇ ਇਸ ਮੁਹਿੰਮ ਨੂੰ ਨਵੀਂ ਤਾਕਤ ਬਖ਼ਸ਼ੀ ਹੈ।ਉਨ੍ਹਾਂ ਕਿ ਕਿਹਾ ਭਵਿੱਖ ਵਿੱਚ ਵੀ ਮੱਤੇਵਾੜਾ ਜੰਗਲਾਂ ਨੂੰ ਬਚਾਉਣ ਲਈ ਸਮੂਹਿਕ ਰੂਪ ਵਿੱਚ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੜਾਕੇ ਦੀ ਗਰਮੀ ਅਤੇ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਸਭ ਨੇ ਕੁਦਰਤ ਦੀ ਰੱਖਿਆ ਦੇ ਇਸ ਪਵਿੱਤਰ ਕਾਰਜ ਲਈ ਇੱਕਜੁੱਟ ਹੋ ਕੇ ਅਡੋਲ ਦ੍ਰਿੜਤਾ ਅਤੇ ਅਟੁੱਟ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਨਿਰਸਵਾਰਥ ਸੇਵਾ, ਉਤਸ਼ਾਹ, ਅਨੁਸ਼ਾਸਨ ਅਤੇ ਟੀਮ ਭਾਵਨਾ ਨੇ ਇਨ੍ਹਾਂ ਸਮਾਗਮਾਂ ਨੂੰ ਵਾਤਾਵਰਣ ਸੰਭਾਲ ਲਈ ਇੱਕ ਸਾਰਥਕ ਲੋਕ ਲਹਿਰ ਦਾ ਰੂਪ ਦਿੱਤਾ। ਬੈਨੀਪਾਲ ਨੇ ਕਿਹਾ ਕਿ ਹਰ ਲਾਇਆ ਗਿਆ ਦੇਸੀ ਤੇ ਪੁਰਾਤਨ ਪੌਦਾ, ਪਾਣੀ ਦੀ ਬਚਾਈ ਹਰ ਬੂੰਦ, ਸੇਵਾ ਲਈ ਵਧਾਇਆ ਹਰ ਹੱਥ ਅਤੇ ਇਸ ਮੁਹਿੰਮ ਦੇ ਹੱਕ ਵਿੱਚ ਬੋਲਿਆ ਹਰ ਇਕ ਸ਼ਬਦ ਹਰਿਆ-ਭਰਿਆ, ਸਿਹਤਮੰਦ ਤੇ ਟਿਕਾਊ ਪੰਜਾਬ ਦੀ ਨੀਂਹ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿਹਾ ਕਿ ਸਮਰਪਣ ਤੇ ਸਾਥ ਨੇ ਹੋਰ ਨਾਗਰਿਕਾਂ, ਬੱਚਿਆਂ, ਨੌਜਵਾਨਾਂ, ਕਿਸਾਨਾਂ, ਵਾਤਾਵਰਣ ਪ੍ਰੇਮੀਆਂ ਅਤੇ ਸੇਵਾਦਾਰਾਂ ਨੂੰ ਇਸ ਮਹਾਨ ਮਿਸ਼ਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ। ਇਨ੍ਹਾਂ ਸਮਾਗਮਾਂ ਦੀ ਸਫ਼ਲਤਾ ਕੇਵਲ ਕੁੱਝ ਦਿਨਾਂ ਦੀ ਪ੍ਰਾਪਤੀ ਨਹੀਂ, ਸਗੋਂ ਮੱਤੇਵਾੜਾ ਜੰਗਲਾਂ, ਸਤਲੁਜ ਦਰਿਆ, ਬੁੱਢਾ ਦਰਿਆ, ਜੈਵ ਵਿਭਿੰਨਤਾ ਅਤੇ ਵਾਤਾਵਰਣ ਦੀ ਆਉਣ ਵਾਲੀਆਂ ਪੀੜ੍ਹੀਆਂ ਲਈ ਰੱਖਿਆ ਕਰਨ ਦੇ ਸਾਡੇ ਲੰਬੇ ਸੰਘਰਸ਼ ਦਾ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਹੈ। ਪੀਏਸੀ ਦੀ ਅਪੀਲ ਹੈ ਅਸੀਂ ਇਸੇ ਜਜ਼ਬੇ ਨੂੰ ਹੋਰ ਨਵੀਂ ਊਰਜਾ, ਦ੍ਰਿੜ ਇਰਾਦੇ ਤੇ ਏਕਤਾ ਨਾਲ ਅੱਗੇ ਵਧਾਈਏ। ਉਨ੍ਹਾਂ ਕਿਹਾ ਕਿੜਸਾਡਾ ਮਿਸ਼ਨ ਅਜੇ ਜਾਰੀ ਹੈ ਅਤੇ ਅਸੀਂ ਸਾਰੇ ਮਿਲ ਕੇ ਆਪਣੇ ਟਿਕਾਊ ਗ੍ਰੀਨ ਮਿਸ਼ਨ ਦੇ ਟੀਚਿਆਂ ਨੂੰ ਉਸੇ ਏਕਤਾ, ਇਮਾਨਦਾਰੀ ਤੇ ਲਗਨ ਨਾਲ ਹਾਸਲ ਕਰਨ ਲਈ ਨਿਰੰਤਰ ਯਤਨਸ਼ੀਲ ਰਹਾਂਗੇ।ਉਨ੍ਹਾਂ ਕਿਹਾ ਕਿ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਅੱਜ ਅਸੀਂ ਜੋ ਹਰ ਰੁੱਖ ਲਾਉਂਦੇ ਹਾਂ, ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁੰਦਰ ਅਤੇ ਸੁਰੱਖਿਅਤ ਭਵਿੱਖ ਦਾ ਵਾਅਦਾ ਹੁੰਦਾ ਹੈ। ਬੈਨੀਪਾਲ ਨੇ ਕਿਹਾ ਕਿ ਉਹ ਇੱਕ ਵਾਰ ਫਿਰ ਹਰ ਸੇਵਾਦਾਰਾਂ , ਟੀਮ ਮੈਬਰਾਂ , ਸਹਿਯੋਗੀਆਂ ਅਤੇ ਸ਼ੁੱਭਚਿੰਤਕਾਂ ਦਾ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਇਸ ਮਹਾਨ ਕਾਰਜ ਲਈ ਇੱਕਜੁੱਟ ਹੋ ਕੇ ਆਪਣਾ ਕੀਮਤੀ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸਾਡੇ ਸਾਂਝੇ ਯਤਨ ਵਾਤਾਵਰਣ ਸੁਰੱਖਿਆ ਤੇ ਟਿਕਾਊ ਵਿਕਾਸ ਲਈ ਇੱਕ ਹੋਰ ਮਜ਼ਬੂਤ ਲੋਕ ਲਹਿਰ ਵਜੋਂ ਅੱਗੇ ਵਧਦੇ ਰਹਿਣ। ਉਨ੍ਹਾਂ ਸੱਦਾ ਦਿੱਤਾ ਕਿ ਆਓ ਮਿਲ ਕੇ ਵੱਧ ਤੋਂ ਵੱਧ ਦੇਸੀ ਪੁਰਾਤਨ ਰੁੱਖ ਲਗਾਈਏ, ਕੁਦਰਤ ਬਚਾਈਏ, ਪਾਣੀ ਬਚਾਈਏ ਅਤੇ ਜੀਵਨ ਬਚਾਈਏ।