- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2027 ਦੀਆਂ ਤਿਆਰੀਆਂ ਨੂੰ ਲੈਕੇ ਬਸਪਾ ਦੀ ਮੀਟਿੰਗ

1) 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਬਸਪਾ ਦੀ ਮੀਟਿੰਗ ਦੌਰਾਨ ਹਾਜ਼ਰ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਰਾਜਪੁਰਾ ਤੇ ਹੋਰ ਅਹੁਦੇਦਾਰ।
ਹੈਪੀ ਜੱਲ੍ਹਾ, ਪੰਜਾਬੀ ਜਾਗਰਣ, ਪਾਇਲ : ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਅਤੇ ਐਸਆਈਆਰ ਦੇ ਮੱਦਨਜਰ ਬਹੁਜਨ ਸਮਾਜ ਪਾਰਟੀ ਦੀ ਇਕ ਮੀਟਿੰਗ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਰਾਜਪੁਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਮੇਹਤੋ, ਬਲਜੀਤ ਸਿੰਘ ਸਲਾਣਾ ਤੇ ਬਲਵਿੰਦਰ ਬਿੱਟਾ ਪੁੱਜੇ। ਜਿਨ੍ਹਾਂ ਪਾਰਟੀ ਦੇ ਹਾਜ਼ਰ ਆਗੂਆਂ ਨੂੰ ਐੱਸਆਈਆਰ ਨੂੰ ਲੈਕੇ ਪੂਰੀ ਤਰ੍ਹਾਂ ਸਾਵਧਾਨ ਰਹਿਣ ਲਈ ਕਿਹਾ। ਪੰਜਾਬ ਦੇ ਵੋਟਰਾਂ ਦਾ ਇਸ ਪੱਖੋਂ ਕੋਈ ਨੁਕਸਾਨ ਨਾ ਹੋਵੇ ਇਸਦੇ ਲਈ ਜਲਦ ਤੋਂ ਜਲਦ ਬੂਥ ਲੇਵਲ ਏਜੰਟਾਂ (ਬੀਐਲਏ) ਦੀ ਨਿਯੁਕਤੀ ਕਰਕੇ ਉਨ੍ਹਾਂ ਦੇ ਫਾਰਮ ਭਰਕੇ ਜ਼ਿਲ੍ਹਾ ਇੰਚਾਰਜਾਂ ਨੂੰ ਦਿਓ ਜੋ ਸਬੰਧਿਤ ਐਸਡੀਐਮ ਕੋਲ ਏਹ ਫਾਰਮ ਜਮਾਂ ਕਰਵਾਉਣਗੇ।
ਸੀਨੀਅਰ ਆਗੂਆਂ ਨੇ 2027 'ਚ ਪੰਜਾਬ ਵਿੱਚ ਬਸਪਾ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਸੰਭਾਲੋ ਮੁਹਿੰਮ ਦੇ ਅਸਰ ਹੇਠ ਬਸਪਾ ਬੂਥ ਪੱਧਰ ਤੱਕ ਮਜ਼ਬੂਤ ਹੋ ਰਹੀ ਹੈ। ਲੰਘੀਆਂ ਚੋਣਾਂ 'ਚ ਬਸਪਾ ਦੀ ਬਹੁਤ ਸਾਰੀਆਂ ਸੀਟਾਂ 'ਤੇ ਹੋਈ ਇਤਿਹਾਸਿਕ ਜਿੱਤ ਤੋਂ ਇਸਦੇ ਰੁਝਾਨ ਵੀ ਸਾਹਮਣੇ ਆ ਚੁੱਕੇ ਹਨ। ਉਹ ਦਿਨ ਦੂਰ ਨਹੀਂ ਜਦੋਂ ਬਸਪਾ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਦੇ ਝੰਡੇ ਗੱਡੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੱਤਾ ਦੇ ਅੰਦਰ ਅਤੇ ਬਾਹਰ ਸਾਰੀਆਂ ਪਾਰਟੀਆਂ ਨੂੰ ਅਜਮਾ ਲਿਆ ਹੈ ਕਿ ਉਹ ਇਨ੍ਹਾਂ ਦਾ ਕਿਸੇ ਪੱਖੋਂ ਵੀ ਭਲਾ ਨਹੀਂ ਕਰਨਗੀਆਂ ਤੇ ਬਸਪਾ ਹੀ ਇਕੱਲੀ ਉਹ ਪਾਰਟੀ ਬਚੀ ਹੈ ਜੋ ਲੋਕਾਂ ਦੀਆਂ ਉਮੀਦਾਂ 'ਤੇ ਹਰ ਪੱਖੋਂ ਖਰੀ ਉਤਰੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਸਪਾ ਨੂੰ 2027 ਲਈ ਪੂਰਾ ਸਮੱਰਥਨ ਦੇਣ। ਇਸ ਮੌਕੇ ਗੁਰਮੀਤ ਸਿੰਘ ਚੋਬਦਾਰਾਂ ਸੂਬਾ ਸਕੱਤਰ, ਹਰਭਜਨ ਸਿੰਘ ਦੁਲਮਾਂ ਦੇਹਾਤੀ ਪ੍ਰਧਾਨ, ਜਗਤਾਰ ਸਿੰਘ ਭਾਮੀਆਂ ਇੰਚਾਰਜ ਸਾਹਨੇਵਾਲ, ਦਲਵੀਰ ਸਿੰਘ ਮੰਡਿਆਲਾ ਇੰਚਾਰਜ ਸਮਰਾਲਾ, ਹਰਜਿੰਦਰ ਸੁਜਾਤਵਾਲ ਪ੍ਰਧਾਨ ਸਾਹਨੇਵਾਲ, ਧਰਮਿੰਦਰ ਸਿੰਘ ਪ੍ਰਧਾਨ ਪਾਇਲ, ਹਰਸ਼ਵਿੰਦਰ ਸਿੰਘ ਆਂਡਲੂ ਪ੍ਰਧਾਨ, ਰਾਮਲੋਕ ਸਿੰਘ ਕੁਲੀਏਵਾਲ, ਮਲਕੀਤ ਸਿੰਘ, ਪਰਮਹੰਸ, ਸ਼ਿਵਦਾਸ, ਅਰੁਣ ਕੁਮਾਰ ਤੇ ਹੋਰ ਹਾਜ਼ਰ ਸਨ।