- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਸੂਬਾ ਪ੍ਰਧਾਨ ਢਿੱਲੋਂ ਨੇ ਪਾਰਟੀ ਵਰਕਰਾਂ ਵਿਚ ਭਰਿਆ ਜੋਸ਼

-‘ਬੱਬਰ-ਸ਼ੇਰੋ’ ਡਟ ਜਾਓ, ਆਉਣ ਵਾਲਾ ਸਮਾਂ ਤੁਹਾਡਾ ਹੈ : ਕੇਵਲ ਢਿੱਲੋਂ
ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਇੱਥੋਂ ਦੇ ਹੋਟਲ ਫਾਈਵ ਰੀਵਰ ਵਿਖੇ ਸੋਮਵਾਰ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਵਰਕਰਾਂ ਵਿਚ ਜੋਸ਼ ਭਰਦਿਆਂ ਕਿਹਾ ਕਿ ਮੇਰੇ ‘ਬੱਬਰ ਸ਼ੇਰੋ’ ਡਟ ਜਾਓ ਆਉਣ ਵਾਲਾ ਸਮਾਂ ਤੁਹਾਡਾ ਹੈ। ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਜ਼ਿਲੇ੍ਹ ਦੇ ਅਹੁਦੇਦਾਰਾਂ ਦੀ ਮੀਟਿੰਗ ਵਿਚ ਸ਼ਾਮਲ ਹੋਣ ਪਹਿਲੀ ਵਾਰ ਜਗਰਾਓਂ ਆਏ ਸੂਬਾ ਪ੍ਰਧਾਨ ਢਿੱਲੋਂ ਦਾ ਵਰਕਰਾਂ ਨੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੈਨੂੰ ਹਾਸਾ ਮਜ਼ਾਕ ਕਰਨਾ ਨਹੀਂ ਆਉਂਦਾ ਪਰ ਕੰਮ ਕਰਨਾ ਆਉਂਦਾ ਹੈ। ਜੱਟ ਦੇ ਕੇ ਹੱਥ ਹੁਣ ਭਾਜਪਾ ਦੀ ਪੰਜਾਬ ਦੀ ਕਮਾਂਡ ਹੈ ਅਤੇ ਜਦ ਦਾ ਪਾਰਟੀ ਨੇ ਮੈਨੂੰ ਪ੍ਰਧਾਨ ਬਣਾਇਆ ਹੈ ਵਿਰੋਧੀਆਂ ਨੂੰ ਹੱਥਾਂ ਪੈਰਾ ਦੀ ਪਈ ਹੋਈ ਹੈ। ਬੱਸ 6 ਮਹੀਨੇ ਹੋਰ ਔਖੇ ਸੋਖੇ ਕੱਢ ਲਓ ਤੇ ਜਦ ਚੋਣ ਜ਼ਾਬਤਾ ਲੱਗ ਗਿਆ ਤਾਂ ‘ਆਪ’ ਵਾਲਿਆਂ ਨੂੰ ਕਿਸੇ ਨੇ ਪਿੰਡ ਨਹੀਂ ਵੜਨ ਦੇਣਾ। ਉਨ੍ਹਾਂ ਜਗਰਾਓਂ ਦੇ ਪਿੰਡ ਦੇ ਮੱਧੇਪੁਰ ਦੇ ਇੱਕ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਨਸ਼ੇ ਕਾਰਨ ਹੋਈ ਮੌਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਕਈ ਪਰਿਵਾਰਾਂ ਨਸ਼ਿਆਂ ਕਾਰਨ ਤਬਾਹ ਹੋ ਗਏ ਹਨ। ਨਸ਼ਿਆਂ ਦਾ ਕਾਰੋਬਾਰ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ। ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਲੋਕਾਂ ਦੀ ਭਾਜਪਾ ਵੱਲ ਆਸ ਰੱਖੀ ਬੈਠੇ ਹਨ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਟਰੈਕ ਰਿਕਾਰਡ ਹੈ ਕਿ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ ਉਹ ਸੂਬਾ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਦੀਆਂ ਪਿਛਲੇ 12 ਸਾਲ ਦੀਆਂ ਪ੍ਰਾਪਤੀਆਂ ਬਾਰੇ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਵਾਉਣ। ਉਨ੍ਹਾਂ ਭਾਜਪਾ ਪੰਜਾਬ ਦੇ ਵਿਜ਼ਨ ਬਾਰੇ ਵੀ ਦੱਸਿਆ ਕਿ ਭਾਜਪਾ ਪੰਜਾਬ ਵਿੱਚ ਮੁੜ ਖ਼ੁਸ਼ਹਾਲੀ ਅਤੇ ਤਰੱਕੀ ਲਿਆਉਣਾ ਚਾਹੁੰਦੀ ਹੈ ਜਿਸ ਦੇ ਲਈ ਪੰਜਾਬੀਆਂ ਦਾ ਸਾਥ ਬਹੁਤ ਜ਼ਰੂਰੀ ਹੈ। ਇਸ ਸਮੇਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹੋਰ ਰਾਜਨੀਤਿਕ ਪਾਰਟੀਆਂ ਦਾ ਸਾਥ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਚਾਰ ਦਰਜਨ ਦੇ ਕਰੀਬ ਵਿਅਕਤੀਆਂ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਹਿਤੈਸ਼ੀ ਲੋਕ ਭਾਜਪਾ ਦਾ ਪੱਲਾ ਫੜਨ ਲਈ ਤਿਆਰ ਹਨ। ਅਸੀਂ ਹਿਕ ਥਾਪੜ ਕੇ ਦਾਅਵਾ ਕਰਦੇ ਹਾਂ ਕਿ ਪੰਜਾਬ ਵਿਚੋਂ ਨਸ਼ਾ ਦੋ ਸਾਲਾਂ ਵਿੱਚ ਬੀਜੇਪੀ ਸਰਕਾਰ ਬਣਨ ਤੋਂ ਬਾਅਦ ਖ਼ਤਮ ਕਰ ਦਿੱਤਾ ਜਾਵੇਗਾ। ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਭਾਜਪਾ ਦੀ ਲਹਿਰ ਚੱਲ ਰਹੀ ਹੈ ਤੇ ਇਸ ਲਹਿਰ ਨੂੰ ਰੋਕਣ ਵਿੱਚ ਵਿਰੋਧੀ ਧਿਰਾਂ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀਆਂ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਵਿਰੋਧੀਆਂ ਦੀਆਂ ਚਾਲਾਂ ਵਿੱਚ ਨਹੀਂ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨਾ ਤੈਅ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਸ਼ਰਮਾ ਨੇ ਸੂਬਾ ਪ੍ਰਧਾਨ ਦਾ ਜ਼ਿਲੇ੍ਹ ਵਿੱਚ ਪਹਿਲੀ ਵਾਰੀ ਆਉਣ ਤੇ ਆਪਣੀ ਟੀਮ ਸਮੇਤ ਸਵਾਗਤ ਕਰਦਿਆਂ ਉਨ੍ਹਾਂ ਨੂੰ ਸੰਗਠਨ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਕਾਰਗੁਜ਼ਾਰੀ ਬਾਰੇ ਚਾਨਣਾ ਵੀ ਪਾਇਆ। ਉਨ੍ਹਾਂ ਕੌਮੀ ਪ੍ਰਧਾਨ ਨਿਤਿਨ ਨਵੀਨ ਦੇ ਪੰਜਾਬ ਦੌਰੇ ਸਬੰਧੀ ਵਰਕਰਾਂ ਨੂੰ ਜਾਣੂ ਕਰਵਾਉਣ ਦੇ ਨਾਲ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਪਾਰਟੀ ਦੀਆਂ ਆਈਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੂਬਾ ਸਕੱਤਰ ਰੇਣੂ ਥਾਪਰ, ਇੰਚਾਰਜ ਅਰੁਣ ਖੋਸਲਾ, ਗੇਜਾ ਰਾਮ ਵਾਲਮੀਕਿ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਮੇਜਰ ਸਿੰਘ ਦੇਤਵਾਲ ਤੇ ਗੌਰਵ ਖੁੱਲਰ, ਮਨਪ੍ਰੀਤ ਸਿੰਘ ਤਲਵੰਡੀ, ਕੁੰਵਰ ਨਰਿੰਦਰ ਸਿੰਘ, ਐੱਮਸੀ ਸਤੀਸ਼ ਪੱਪੂ, ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ, ਗੁਰਸਿਮਰਨ ਸਿੰਘ ਗਿੱਲ, ਪ੍ਰਦੀਪ ਜੰਡ, ਲਖਵਿੰਦਰ ਸਪਰਾ, ਪਰਮਜੀਤ ਸਿੰਘ ਟੂਸੇ, ਰਮਿੰਦਰ ਸੰਗੋਵਾਲ, ਬਾਲ ਕਿਸ਼ਨ ਗਰਗ, ਵਿਵੇਕ ਭਾਰਦਵਾਜ, ਕਿਸ਼ਨ ਇੰਦੋਰਾ, ਜਗਤਾਰ ਸਿੰਘ ਬਾਂਗੜ, ਸਰਬਜੀਤ ਕੌਰ ਅਕਾਲਗੜ੍ਹ, ਕੁਲਦੀਪ ਸਿੰਘ ਡੱਲਾ, ਰਾਜਵੀਰ ਵਿਰਦੀ, ਰਾਜਨ ਕੁਮਾਰ, ਰਵੀ, ਕਪਿਲ ਪ੍ਰਜਾਪਤੀ, ਟੋਨੀ ਵਰਮਾ, ਨਵਨੀਤ ਗੁਪਤਾ ਸ਼ਿਸ਼ੂ, ਕੁਲਵੰਤ ਸਿੰਘ ਭੱਟੀ, ਮਨੋਜ ਗੋਇਲ, ਜੋਤੀ ਦਿਓਲ, ਗੁਰਭੇਜ ਸਿੰਘ, ਗੁਰਚਰਨ ਸਿੰਘ ਮੱਲ੍ਹਾ, ਗੁਰਦਿਆਲ ਸਿੰਘ ਗ਼ਾਲਿਬ, ਅਜੀਤ ਸਿੰਘ ਅਖਾੜਾ, ਗੁਰਜੰਟ ਸਿੰਘ ਹਠੂਰ, ਕਾਂਤਾ ਰਾਣੀ ਨਾਹਰ, ਗੁਰਜੀਤ ਕੌਰ ਕੈਲੇ, ਸੰਜੀਵ ਢੰਡ, ਅਜੀਤ ਪਾਲ ਮੁੱਲਾਂਪੁਰ, ਵਿਸ਼ਾਲ ਭਾਰਦਵਾਜ, ਅਸ਼ੋਕ ਚੋਪੜਾ, ਸਨੀ ਕੱਕੜ, ਗੌਰਵ ਗੁਪਤਾ, ਸੌਰਵ ਗਰਗ, ਡਾਕਟਰ ਨਿਰਮਲ ਭੁੱਲਰ, ਅਨਿਲ ਕੁਮਾਰ ਸ਼ੈਂਟੀ, ਗੁਰਤੇਜ ਸਿੰਘ, ਨਵੀਨ ਜੈਨ, ਸੁਰੇਸ਼ ਗਰਗ, ਪ੍ਰਦੀਪ ਖੰਨਾ, ਸੁਮਿਤ ਕੁਮਾਰ ਵਿੱਕੀ, ਰਾਜਪਾਲ ਜੈਨ, ਰਾਜ ਵਰਮਾ, ਜਰਨੈਲ ਸਿੰਘ ਚੌਂਕੀਮਾਨ, ਪੁਲਕਿਤ ਲੂੰਬਾ, ਧਰਮਿੰਦਰ ਕੁਮਾਰ, ਭਰਤ ਕੁਮਾਰ, ਕ੍ਰਿਸ਼ਨ ਸਿੰਗਲਾ ਡਾ: ਰਾਜ ਠੱਕਰ, ਸਹਿਜਲ ਪੂਰਥੀ, ਹਿਮਾਂਸ਼ੂ, ਮਨਕਰਨ, ਯਸ਼ਪਾਲ ਸ਼ਰਮਾ, ਮਹਿੰਦਰ ਦੇਵ ਸੁਧਾਰ, ਜਿੰਦਰ ਪਾਲ ਧੀਮਾਨ ਆਦਿ ਹਾਜ਼ਰ ਸਨ।
-ਇਨ੍ਹਾਂ ਨੇ ਫੜਿਆ ਭਾਜਪਾ ਦਾ ਪੱਲਾ
ਰਾਮ ਸਿੰਘ ਨੰਗਲ ਕਲਾ, ਅਜੈਬ ਸਿੰਘ ਫੱਲੇਵਾਲ, ਸਿਕੰਦਰ ਸਿੰਘ ਨੰਗਲ ਕਲਾਂ, ਮੋਹਨ ਸਿੰਘ ਨੰਗਲ ਕਲਾਂ, ਦਰਸ਼ਨ ਸਿੰਘ ਫੱਲੇਵਾਲ, ਰਾਜ ਠਾਕਰ ਰਾਏਕੋਟ, ਰਣਜੀਤ ਸਿੰਘ ਫੱਲੇਵਾਲ, ਜਗਜੀਤ ਸਿੰਘ ਬੱਲੂਵਾਲ, ਕਰਮਵੀਰ ਸਿੰਘ ਫੱਲੇਵਾਲ, ਹਰਵਿੰਦਰ ਸਿੰਘ ਕੋਟ ਆਗਾ, ਗੁਲਸ਼ਨ ਬਹਿਲ ਸੁਧਾਰ, ਰਣਜੀਤ ਸਿੰਘ ਜਗਰਾਓਂ, ਗੁਰਤੇਜ ਸਿੰਘ ਜਗਰਾਓਂ, ਭੋਲਾ ਸਿੰਘ, ਨਾਜ਼ਰ ਸਿੰਘ, ਸਤਨਾਮ ਸਿੰਘ, ਭਜਨ ਸਿੰਘ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ, ਰਾਕੇਸ਼ ਗੋਇਲ, ਰੁਪਿੰਦਰਜੀਤ ਸਿੰਘ, ਰਾਘਵ, ਅੰਕਿਤ ਗੋਇਲ, ਰਿਸ਼ਵ ਸ਼ਰਮਾ, ਅੰਕੁਰ ਬਾਂਸਲ, ਪਵਨ ਕੁਮਾਰ ਗੋਇਲ, ਹਰੀਸ਼ ਕੁਮਾਰ, ਵਿਜੇ ਕੁਮਾਰ ਸ਼ਰਮਾ, ਕੁੱਕੂ ਸ਼ਰਮਾ, ਸੰਦੀਪ ਸਰਨਾ, ਸੁਖਵਿੰਦਰ ਸਿੰਘ, ਕੈਲਾਸ਼ ਸ਼ਰਮਾ, ਸੰਦੀਪ ਲੂੰਬਾ, ਮਨੀ ਤਿਵਾੜੀ, ਐੱਨਆਰਆਈ ਸੁਖਵਿੰਦਰ ਸਿੰਘ ਸਿੱਧੂ ਸਕਾਟਲੈਂਡ ਆਦਿ ਸ਼ਾਮਲ ਸਨ।