- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਕਾਫ਼ਿਲੇ ਨਾਲ ਸੋਮਵਾਰ ਸਵੇਰੇ ਸਮਰਾਲਾ ਨੇੜੇ ਘੁਲਾਲ ਟੋਲ ਪਲਾਜ਼ਾ 'ਤੇ ਇੱਕ ਹਾਦਸਾ ਵਾਪਰ ਗਿਆ। ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਰਾਜਪਾਲ ਦੇ ਕਾਫ਼ਿਲੇ ਦੀ ਵਿਸ਼ੇਸ਼ ਲੇਨ 'ਚ ਅਚਾਨਕ ਇੱਕ ਕਾਰ ਵੜ ਗਈ, ਜਿਸ ਕਾਰਨ ਕਾਫ਼ਿਲੇ ਨਾਲ ਚੱਲ ਰਹੀ ਐਂਬੂਲੈਂਸ ਉਸ ਨਾਲ ਟਕਰਾ ਗਈ।

ਜਾਸ, ਸਮਰਾਲਾ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਕਾਫ਼ਿਲੇ ਨਾਲ ਸੋਮਵਾਰ ਸਵੇਰੇ ਸਮਰਾਲਾ ਨੇੜੇ ਘੁਲਾਲ ਟੋਲ ਪਲਾਜ਼ਾ 'ਤੇ ਇੱਕ ਹਾਦਸਾ ਵਾਪਰ ਗਿਆ। ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਰਾਜਪਾਲ ਦੇ ਕਾਫ਼ਿਲੇ ਦੀ ਵਿਸ਼ੇਸ਼ ਲੇਨ 'ਚ ਅਚਾਨਕ ਇੱਕ ਕਾਰ ਵੜ ਗਈ, ਜਿਸ ਕਾਰਨ ਕਾਫ਼ਿਲੇ ਨਾਲ ਚੱਲ ਰਹੀ ਐਂਬੂਲੈਂਸ ਉਸ ਨਾਲ ਟਕਰਾ ਗਈ। ਹਾਦਸੇ 'ਚ ਦੋ ਜਣੇ ਜ਼ਖਮੀ ਹੋ ਗਏ।
ਪ੍ਰਾਪਤ ਜਾਧਕਾਰੀ ਅਨਸਾਰ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਕਾਫ਼ਿਲਾ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ। ਜਦੋਂ ਕਾਫ਼ਿਲਾ ਘੁਲਾਲ ਟੋਲ ਪਲਾਜ਼ਾ ਦੀ ਵਿਸ਼ੇਸ਼ ਲੇਨ ਤੋਂ ਲੰਘ ਰਿਹਾ ਸੀ, ਤਾਂ ਇੱਕ ਕਾਰ ਅਚਾਨਕ ਕਾਫ਼ਿਲੇ ਵਿਚਕਾਰ ਆ ਗਈ। ਇਸ ਦੌਰਾਨ ਪਿੱਛੋਂ ਆ ਰਹੀ ਐਂਬੂਲੈਂਸ ਦੇ ਡਰਾਈਵਰ ਨੇ ਵਾਹਨ ਰੋਕਣ ਦਾ ਯਤਨ ਕੀਤਾ, ਪਰ ਉਹ ਬੇਕਾਬੂ ਹੋ ਗਈ ਅਤੇ ਐਂਬੂਲੈਂਸ ਅੱਗੇ ਚੱਲ ਰਹੀ ਕਾਰ ਨਾਲ ਟਕਰਾ ਗਈ।
ਹਾਦਸੇ 'ਚ ਐਂਬੂਲੈਂਸ 'ਚ ਸਵਾਰ ਗੁਰਜੰਟ ਸਿੰਘ ਨਿਵਾਸੀ ਤਰਨਤਾਰਨ ਅਤੇ ਕਾਰ 'ਚ ਸਵਾਰ ਗੁਰਜੀਤ ਕੌਰ ਨਿਵਾਸੀ ਲੁਧਿਆਣਾ ਜ਼ਖ਼ਮੀ ਹੋਗਏ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸਮਰਾਲਾ ਪਹੁੰਚਾਇਆ।
ਘਟਨਾ ਤੋਂ ਬਾਅਦ ਪੁਲਿਸਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਾਉਣ 'ਚ ਲੱਗੀ ਹੈ ਕਿ ਕਾਰ ਕਾ਼ਫਿਲੇ ਦੀ ਵਿਸ਼ੇਸ਼ ਲੇਨ 'ਚ ਕਿਵੇਂ ਪਹੁੰਚੀ ਅਤੇ ਹਾਦਸੇ ਦੇ ਪਿੱਛੇ ਕੀ ਕਾਰਨ ਰਹੇ।
ਖੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ 'ਚ ਰਾਜਪਾਲ ਦੇ ਕਾਫ਼ਿਲੇ 'ਚ ਸ਼ਾਮਲ ਕਿਸੇ ਵੀ ਵਿਸ਼ੇਸ਼ ਵਿਅਕਤੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਨਾ ਹੀ ਕਾਫ਼ਿਲੇ ਦੇ ਵਾਹਨਾਂ ਨੂੰ ਕੋਈ ਵੱਡਾ ਨੁਕਸਾਨ ਪਹੁੰਚਿਆ। ਪੁਲਿਸ ਟੋਲ ਪਲਾਜ਼ਾ 'ਤੇ ਲੱਗੇ ਨਿਗਰਾਨੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ ਤਾਂਕਿ ਪੂਰੇ ਘਟਨਾਕ੍ਰਮ ਦੀ ਸਪੱਸ਼ਟ ਜਾਣਕਾਰੀ ਮਿਲ ਸਕੇ।