- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਹਾਦਸੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਤਿੰਨ ਸਾਥੀਆਂ ਦੀ ਮੌਤ ਹੋ ਗਈ ਜਦਕਿ ਦੋ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਨਾਲ ਜੁੜੇ ਪੰਜ ਆਗੂ ਆਪਣੀ ਕਾਰ ਵਿੱਚ ਨਕੋਦਰ ਤੋਂ ਵਾਪਸ ਦਿੜ੍ਹਬਾ ਜਾ ਰਹੇ ਸਨ ।

ਸੰਜੀਵ ਗੁਪਤਾ, ਜਗਰਾਉਂ: ਜਗਰਾਉਂ ਰਾਏਕੋਟ ਰੋਡ 'ਤੇ ਪਿੰਡ ਬੱਸੀਆਂ ਦੇ ਛੱਪੜ ਵਿੱਚ ਤੜਕਸਾਰ ਕਰੀਬ 1 ਵਜੇ ਤੇਜ਼ ਰਫਤਾਰ ਕਾਰ ਜਾ ਡਿੱਗੀ। ਇਸ ਹਾਦਸੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਤਿੰਨ ਸਾਥੀਆਂ ਦੀ ਮੌਤ ਹੋ ਗਈ ਜਦਕਿ ਦੋ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਨਾਲ ਜੁੜੇ ਪੰਜ ਆਗੂ ਆਪਣੀ ਕਾਰ ਵਿੱਚ ਨਕੋਦਰ ਤੋਂ ਵਾਪਸ ਦਿੜ੍ਹਬਾ ਜਾ ਰਹੇ ਸਨ । ਜਗਰਾਉਂ ਤੋਂ ਕਰੀਬ 12 ਕਿਲੋਮੀਟਰ ਦੂਰ ਰਾਏਕੋਟ ਨੇੜਲੇ ਕਸਬਾ ਵਾਸੀਆਂ ਦੇ ਛੱਪੜ ਵਿੱਚ ਤੜਕਸਾਰ ਕਰੀਬ ਸਵਾ ਇਕ ਵਜੇ ਕਾਰ ਜਾ ਡਿੱਗੀ। ਇਸ ਹਾਦਸੇ ਵਿੱਚ ਕਾਰ ਸਵਾਰ ਤਿੰਨ ਵਿਅਕਤੀਆਂ ਬਲਕਾਰ ਸਿੰਘ, ਵਿਸ਼ਾਲ ਅਤੇ ਸੰਦੀਪ ਦੀ ਮੌਤ ਹੋ ਗਈ ਜਦਕਿ ਦੋ ਸਾਥੀ ਵਾਲ-ਵਾਲ ਬਚ ਗਏ।