ਮਹਿੰਗਾਈ ਦਾ ਵੱਡਾ ਝਟਕਾ: ਲਾਡੋਵਾਲ ਟੋਲ ਪਲਾਜ਼ਾ 'ਤੇ ਅੱਜ ਤੋਂ ਜੇਬ ਹੋਵੇਗੀ ਹੋਰ ਜ਼ਿਆਦਾ ਢਿੱਲੀ, ਟੋਲ ਟੈਕਸ 'ਚ ਪੰਜ ਰੁਪਏ ਦਾ ਵਾਧਾ
ਇਸੇ ਤਰ੍ਹਾਂ ਸਾਲਾਨਾ ਪਾਸ 3000 ਰੁਪਏ ਦੀ ਥਾਂ ਹੁਣ 3075 ਰੁਪਏ ’ਚ ਮਿਲੇਗਾ। ਯਾਨੀ 75 ਰੁਪਏ ਵਾਧੂ ਲਏ ਜਾਣਗੇ। ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਘੇਰੇ ’ਚ ਰਹਿਣ ਵਾਲੇ ਲੋਕਾਂ ਲਈ ਮਹੀਨਾਵਾਰ ਪਾਸ ’ਚ ਵੀ 10 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਯਾਨੀ ਇਹ ਹੁਣ 340 ਰੁਪਏ ਪ੍ਰਤੀ ਮਹੀਨਾ ਦੀ ਥਾਂ 350 ਰੁਪਏ ’ਚ ਮਿਲੇਗਾ।
Publish Date: Wed, 01 Apr 2026 08:24 AM (IST)
Updated Date: Wed, 01 Apr 2026 08:28 AM (IST)
ਜਾਸ, ਲੁਧਿਆਣਾ : ਪਹਿਲੀ ਅਪ੍ਰੈਲ ਤੋਂ ਪੰਜਾਬ ਦੇ ਲਾਡੋਵਾਲ ਟੋਲ ਪਲਾਜ਼ਾ ’ਤੇ ਨਕਦੀ ਬੰਦ ਹੋਣ ਦੇ ਨਾਲ ਹੀ ਵਾਹਨਾਂ ਦੀ ਐਂਟਰੀ ਲਈ ਵਾਧੂ ਟੋਲ ਫੀਸ ਦੇਣੀ ਪਵੇਗੀ। ਲਾਡੋਵਾਲ ਟੋਲ ਪਲਾਜ਼ਾ ’ਤੇ ਪ੍ਰਤੀ ਵਾਹਨ ਟੋਲ ਟੈਕਸ ਪੰਜ ਰੁਪਏ ਵਧਾ ਦਿੱਤਾ ਗਿਆ ਹੈ। ਨਵੀਆਂ ਦਰਾਂ ਮੁਤਾਬਕ ਕਾਰ, ਜੀਪ ਜਾਂ ਵੈਨ ਲਈ ਪਹਿਲਾਂ ਜਿੱਥੇ ਸਿੰਗਲ ਕਰਾਸਿੰਗ ਲਈ 220 ਰੁਪਏ ਦੇਣੇ ਪੈਂਦੇ ਸਨ ਉੱਥੇ ਹੀ ਹੁਣ ਇਸ ਲਈ 225 ਰੁਪਏ ਦੇਣੇ ਪੈਣਗੇ। 24 ਘੰਟਿਆਂ ’ਚ ਵਾਪਸੀ ’ਤੇ ਕ੍ਰਾਂਸਿੰਗ ਵੇਲੇ ਪਹਿਲਾਂ ਜਿਹੜੀ ਟੋਲ ਫੀਸ 335 ਰੁਪਏ ਸੀ, ਹੁਣ 340 ਰੁਪਏ ਹੋਵੇਗੀ। ਇਸੇ ਤਰ੍ਹਾਂ ਹਲਕੇ ਵਪਾਰਕ ਵਾਹਨਾਂ, ਹਲਕੇ ਮਾਲ ਵਾਹਨਾਂ ਤੇ ਬੱਸਾਂ ਨੂੰ ਇਕ ਪਾਸੜ ਕ੍ਰਾਸਿੰਗ ਲਈ 360 ਰੁਪਏ ਦੀ ਬਜਾਏ 365 ਰੁਪਏ ਦੇਣੇ ਪੈਣਗੇ ਤੇ ਇਸੇ ਸ਼੍ਰੇਣੀ ’ਚ 24 ਘੰਟਿਆਂ ਅੰਦਰ ਵਾਪਸੀ ਦੀ ਕ੍ਰਾਸਿੰਗ ’ਤੇ 545 ਦੀ ਬਜਾਏ 550 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ ਸਾਲਾਨਾ ਪਾਸ 3000 ਰੁਪਏ ਦੀ ਥਾਂ ਹੁਣ 3075 ਰੁਪਏ ’ਚ ਮਿਲੇਗਾ। ਯਾਨੀ 75 ਰੁਪਏ ਵਾਧੂ ਲਏ ਜਾਣਗੇ। ਟੋਲ ਪਲਾਜ਼ਾ ਤੋਂ 20 ਕਿਲੋਮੀਟਰ ਦੇ ਘੇਰੇ ’ਚ ਰਹਿਣ ਵਾਲੇ ਲੋਕਾਂ ਲਈ ਮਹੀਨਾਵਾਰ ਪਾਸ ’ਚ ਵੀ 10 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਯਾਨੀ ਇਹ ਹੁਣ 340 ਰੁਪਏ ਪ੍ਰਤੀ ਮਹੀਨਾ ਦੀ ਥਾਂ 350 ਰੁਪਏ ’ਚ ਮਿਲੇਗਾ।