- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈਂਸ ਭਰਾ ਸਾਥੀਆਂ ਸਣੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿੱਚ ਸ਼ਾਮਿਲ

-ਬਾਪੂ ਖ਼ਾਲਸਾ, ਵਿਧਾਇਕ ਇਯਾਲੀ ਸਮੇਤ ਸਮੂਹ ਲੀਡਰਸ਼ਿਪ ਵੱਲੋਂ ਭਰਵਾਂ ਸਵਾਗਤ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਆਤਮ ਨਗਰ ਵਿਧਾਨ ਸਭਾ ਹਲਕੇ ਵਿਚ ਢੰਡ ਪੈਲੇਸ ਡਾਬਾ ਰੋਡ ਵਿਖੇ ਕਰਵਾਏ ਸਮਾਗਮ ਦੌਰਾਨ ਬੈਂਸ ਭਰਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ 'ਵਾਰਿਸ ਪੰਜਾਬ ਦੇ' ’ਚ ਸ਼ਾਮਲ ਹੋਏ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਖਾਲਸਾ, ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸਮੇਤ ਪਾਰਟੀ ਦੇ ਸਮੂਹ ਸੀਨੀਅਰ ਆਗੂਆਂ ਵੱਲੋਂ ਤਰਲੋਚਨ ਸਿੰਘ ਬੈਂਸ, ਸੁਖਵਿੰਦਰ ਸਿੰਘ ਬੈਂਸ, ਮਨਦੀਪ ਸਿੰਘ ਬੈਂਸ ਅਤੇ ਉਹਨਾਂ ਦੇ ਸਾਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਪਿਤਾ ਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਪਾਰਟੀ ਦਾ ਕਾਫ਼ਲਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਰਸਤੇ ’ਚ ਲੋਕ ਸਾਨੂੰ ਰੋਕ ਕੇ ਪਾਰਟੀ ਦੀਆਂ ਨੀਤੀਆਂ ਪ੍ਰਤੀ ਸਮਰਥਨ ਪ੍ਰਗਟਾਉਂਦੇ ਹਨ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਵਾਪਸੀ ਬਾਰੇ ਵੀ ਪੁੱਛਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ 'ਵਾਰਿਸ ਪੰਜਾਬ ਦੇ' ਇਕ ਲਹਿਰ ਬਣ ਚੁੱਕੀ ਹੈ। ਵਿਧਾਇਕ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਅਕਾਲੀ ਦਲ 'ਵਾਰਿਸ ਪੰਜਾਬ ਦੇ' ਇੱਕੋ-ਇੱਕ ਖੇਤਰੀ ਪਾਰਟੀ ਹੈ, ਜਿਸ ਉੱਪਰ ਪੰਜਾਬ ਦੇ ਲੋਕ ਭਰੋਸਾ ਕਰਦੇ ਹਨ। ਅਮਰਜੀਤ ਸਿੰਘ ਵਿਨਚੜੀ ਪੰਚ ਪ੍ਰਧਾਨੀ ਨੇ ਕਿਹਾ ਕਿ ਸਾਰਿਆਂ ਨੂੰ ਜਾਤਾਂ-ਪਾਤਾਂ, ਧਰਮਾਂ ਤੇ ਵਰਗਾਂ ਤੋਂ ਉੱਪਰ ਉੱਠ ਕੇ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੁੜਨਾ ਚਾਹੀਦਾ ਹੈ। ਭਾਈ ਹਰਭਜਨ ਸਿੰਘ ਤੋੜ ਪੰਚ ਪ੍ਰਧਾਨੀ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣਾ ਭਵਿੱਖ ਬਚਾਉਣ ਲਈ ਤੇ ਪੰਜਾਬ ਨੂੰ ਬਚਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ।
ਪਾਰਟੀ ਦੇ ਮੁੱਖ ਬੁਲਾਰੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਲੋਕਾਂ ਨੂੰ ਵਿਰੋਧੀਆਂ ਦੇ ਝੂਠੇ ਦਾਅਵਿਆਂ ਪ੍ਰਤੀ ਸਾਵਧਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਦੀ ਲੋੜ ਹੈ, ਜੋ ਸਿਰਫ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵੱਲੋਂ ਇੱਕ ਪੰਥਕ ਸਰਕਾਰ ਦੇ ਰੂਪ ਵਿੱਚ ਹੀ ਦਿੱਤੀ ਜਾ ਸਕਦੀ ਹੈ। ਕੋਆਰਡੀਨੇਟਰ ਪਰਮਜੀਤ ਸਿੰਘ ਜੌਹਲ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ ਭਾਈ ਅੰਮ੍ਰਿਤ ਪਾਲ ਸਿੰਘ ਦੇ ਨਾਲ ਲੋਕ ਤੇ ਨੌਜਵਾਨ ਜੁੜ ਰਹੇ ਹਨ।
ਪਾਰਟੀ ਵਿੱਚ ਤਰਲੋਚਨ ਸਿੰਘ ਬੈਂਸ, ਸੁਖਵਿੰਦਰ ਬੈਂਸ, ਮਨਦੀਪ ਸਿੰਘ ਬੈਂਸ ਆਪਣੇ ਸਾਥੀਆਂ ਜਸਵਿੰਦਰ ਸਿੰਘ ਆਤਮ ਨਗਰ, ਦਲਜੀਤ ਸਿੰਘ ਆਤਮ ਨਗਰ, ਮਨਦੀਪ ਸਿੰਘ, ਜਗਦੀਪ ਸਿੰਘ, ਜਸਵਿੰਦਰ ਸਿੰਘ, ਅਜੀਤ ਸਿੰਘ, ਗੁਰਜੀਤ ਸਿੰਘ ਕੋਟ ਮੰਗਲ ਸਿੰਘ, ਕੁਲਵਿੰਦਰ ਸਿੰਘ ਕੋਟ ਮੰਗਲ ਸਿੰਘ, ਸਤਵੀਰ ਸਿੰਘ ਗਿੱਲ, ਇੰਦਰਜੀਤ ਸਿੰਘ ਕਰਤਾਰ ਚੌਂਕ, ਇਕਵਿੰਦਰ ਸਿੰਘ ਫਤਿਹ ਸਿੰਘ ਨਗਰ, ਸਤਨਾਮ ਸਿੰਘ ਗੁਰਪਾਲ ਨਗਰ, ਪਰਮਿੰਦਰ ਸਿੰਘ ਕਰਤਾਰ ਚੌਂਕ, ਇੰਦਰਜੀਤ ਸਿੰਘ ਜਨਤਾ ਨਗਰ ਸਮੇਤ ਵੱਡੀ ਗਿਣਤੀ ਵਿੱਚ ਸਮਰਥਕ ਨਾਲ ਪਾਰਟੀ ਵਿੱਚ ਸ਼ਾਮਿਲ ਹੋਏ। ਉਨਾਂ ਵੱਲੋਂ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਪ੍ਰਗਟਾਇਆ ਗਿਆ। ਉਨਾਂ ਕਿਹਾ ਕਿ ਪਾਰਟੀ ਵੱਲੋਂ ਜਿਹੜੀ ਵੀ ਜਿੰਮੇਵਾਰੀ ਦਿੱਤੀ ਜਾਵੇਗੀ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਆਬਜ਼ਰਵਰ ਜਿਲ੍ਹਾ ਲੁਧਿਆਣਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਪਾਰਟੀ ਦੇ ਸੀਨੀਅਰ ਆਗੂ ਰਛਪਾਲ ਸਿੰਘ ਪਮਾਲ ਵੱਲੋਂ ਚਲਾਈ।
ਇਸ ਮੌਕੇ ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ ਹਲਕਾ ਜਗਰਾਉਂ, ਸੰਦੀਪ ਸਿੰਘ ਰੁਪਾਲੋਂ ਬੁਲਾਰਾ, ਹਰਪਾਲ ਸਿੰਘ ਕੋਹਲੀ, ਹਨੀ ਸਿੰਗਲਾ ਸੀਨੀਅਰ ਆਗੂ, ਪ੍ਰਭਜੋਤ ਸਿੰਘ ਰਾਹੋਂ ਜਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਐਡਵੋਕੇਟ ਇੰਦਰਜੀਤ ਸਿੰਘ, ਬਾਬਾ ਸੁਰਿੰਦਰ ਸਿੰਘ ਮੁੱਲਾਪੁਰ ਆਦਿ ਨੇ ਵੀ ਸੰਬੋਧਨ ਕੀਤਾ। ਸਮਾਗਮ ’ਚ ਮਲਕੀਤ ਸਿੰਘ ਬੱਲ ਹੰਬੜਾ, ਹਰਭਜਨ ਸਿੰਘ ਇਆਲੀ, ਬਲਰਾਜ ਸਿੰਘ ਧਾਲੀਵਾਲ, ਬਾਬਾ ਹਰਜੀਤ ਸਿੰਘ ਰਾਏਕੋਟ, ਹਰਜੀਤ ਸਿੰਘ ਪੱਖੋਵਾਲ, ਸੁਖਵਿੰਦਰ ਸਿੰਘ ਰਾਮਗੜ੍ਹੀਆ, ਦਾਨਿਸ਼ ਕਪੂਰ, ਮਨਜੋਤ ਸਿੰਘ ਜੱਸ, ਬੀਬੀ ਹਰਪ੍ਰੀਤ ਕੌਰ ਅਕਾਲਗੜ੍ਹ ਜੁਆਇੰਟ ਸੈਕਟਰੀ ਮਹਿਲਾ ਵਿੰਗ, ਇੰਦਰਜੀਤ ਸਿੰਘ ਲੁਹਾਰਾ, ਨਰਿੰਦਰ ਸਿੰਘ ਅਕਾਲਗੜ੍ਹ, ਕੁਲਦੀਪ ਸਿੰਘ ਭਿੱਟੇਵੱਢ, ਰਾਜਵੀਰ ਸਿੰਘ ਪਮਾਲ, ਸੁਖਵਿੰਦਰ ਸਿੰਘ ਪਮਾਲ, ਹਰਮੀਤ ਸਿੰਘ ਲੁਧਿਆਣਾ, ਕੁਲਦੀਪ ਸਿੰਘ ਕੋਹਲੀ, ਮਨਜੀਤ ਸਿੰਘ ਚਾਵਲਾ, ਹਰਪ੍ਰੀਤ ਸਿੰਘ ਦੁੱਗਰੀ, ਗੁਰਦੇਵ ਸਿੰਘ ਜਵੱਦੀ, ਹਰਪ੍ਰੀਤ ਸਿੰਘ ਧਾਂਦਰਾ, ਸੋਨੂ ਚੀਮਾ, ਬਾਬਾ ਪ੍ਰਗਟ ਸਿੰਘ (ਅਰਬਾਂ ਖਰਬਾਂ ਤਰਨਾ ਦਲ) ਜਿਲ੍ਹਾ ਜਲੰਧਰ, ਵਿਕਰਮਜੀਤ ਸਿੰਘ, ਜਗਰੂਪ ਸਿੰਘ, ਸਤਨਾਮ ਸਿੰਘ, ਸ਼ਮਸ਼ੇਰ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਅਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਗੁਰਇਕਬਾਲ ਸਿੰਘ, ਗੁਰਦੀਪ ਸਿੰਘ, ਜਗਦੀਪ ਸਿੰਘ, ਰਾਜਾ ਜਬਾਲ, ਜਸਕਰਨ ਸਿੰਘ ਬੈਂਸ, ਸਤਵੀਰ ਸਿੰਘ, ਹਰਜੋਤ ਸਿੰਘ, ਹਰਜਸ ਸਿੰਘ, ਅੰਸ਼ਵੀਰ ਸਿੰਘ, ਗੁਰਵਿੰਦਰ ਸਿੰਘ, ਰਣਧੀਰ ਸਿੰਘ, ਰਾਜਦੀਪ ਸਿੰਘ, ਗੁਰਪ੍ਰਤਾਪ ਸਿੰਘ, ਅੰਕਿਤ ਸ਼ਰਮਾ, ਗੌਰਵ, ਆਦੇਸ਼ ਪ੍ਰਤਾਪ ਸਿੰਘ, ਇੰਦਰਜੀਤ ਸਿੰਘ, ਇਰਵਿੰਦਰ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ ਵੀ ਮੌਜੂਦ ਰਹੇ।