- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁੱਕਰਵਾਰ ਨੂੰ ਪੁਲਿਸ ਲਾਈਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਬੀਤੀ 26-27 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਗੋਪਾਲਸਰ ਸਾਹਿਬ ਗਗੜਾ ਵਿਖੇ ਇਕ ਅਣਪਛਾਤੇ ਨਕਾਬਪੋਸ਼ ਵੱਲੋਂ ਧਮਕੀ ਪੱਤਰ ਟੰਗਦਿਆਂ ਗੁਰਦੁਆਰਾ ਸਾਹਿਬ ਦੇ ਸੱਚਖੰਡ ਦੀ ਕੰਧ ’ਤੇ ਦੋ ਰਾਊਂਡ ਫਾਇਰ ਕੀਤੇ ਗਏ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਪਿੰਡ ਗਗੜਾ ਦੇ ਗੁਰਦੁਆਰਾ ਗੋਪਾਲਸਰ ਸਾਹਿਬ ਦੇ ਬਾਬੇ ਵੱਲੋਂ ਹੀ ਗੰਨਮੈਨ ਲਈ ਗੁਰਦੁਆਰਾ ਸਾਹਿਬ ਦੇ ਸੱਚਖੰਡ ਸਾਹਿਬ ਦੀ ਕੰਧ ’ਤੇ ਰਾਊਂਡ ਫਾਇਰ ਕਰਵਾਏ ਗਏ। ਜਗਰਾਓਂ ਪੁਲਿਸ ਦੀ ਵਿਸ਼ੇਸ਼ ਟੀਮ ਨੇ ਇਸ ਘਟਨਾ ਦਾ 48 ਘੰਟਿਆਂ ’ਚ ਖੁਲਾਸਾ ਕਰਦਿਆਂ ਗੋਲ਼ੀ ਚਲਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ’ਚ ਗੁਰਦੁਆਰਾ ਸਾਹਿਬ ਦੇ ਬਾਬੇ ਨੂੰ ਵੀ ਨਾਮਜ਼ਦ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸ਼ੁੱਕਰਵਾਰ ਨੂੰ ਪੁਲਿਸ ਲਾਈਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਬੀਤੀ 26-27 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਗੋਪਾਲਸਰ ਸਾਹਿਬ ਗਗੜਾ ਵਿਖੇ ਇਕ ਅਣਪਛਾਤੇ ਨਕਾਬਪੋਸ਼ ਵੱਲੋਂ ਧਮਕੀ ਪੱਤਰ ਟੰਗਦਿਆਂ ਗੁਰਦੁਆਰਾ ਸਾਹਿਬ ਦੇ ਸੱਚਖੰਡ ਦੀ ਕੰਧ ’ਤੇ ਦੋ ਰਾਊਂਡ ਫਾਇਰ ਕੀਤੇ ਗਏ। ਇਸ ਘਟਨਾ ਨੂੰ ਪੁਲਿਸ ਨੇ ਗੰਭੀਰਤਾ ਨਾਲ ਲੈਂਦਿਆਂ ਇਕ ਵਿਸ਼ੇਸ਼ ਟੀਮ ’ਚ ਐੱਸਪੀ ਰਾਜਨ ਸ਼ਰਮਾ, ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ, ਡੀਐੱਸਪੀ ਸਾਗਰ ਬਨਾਲ, ਇੰਚਾਰਜ ਸੀਆਈਏ ਅੰਮ੍ਰਿਤਪਾਲ ਸਿੰਘ ਤੇ ਜਗਰਾਓਂ ਥਾਣਾ ਸਦਰ ਦੇ ਮੁਖੀ ਸੁਖਵਿੰਦਰ ਸਿੰਘ ਨੇ ਜਾਂਚ ਕਰਦਿਆਂ ਰਾਊਂਡ ਫਾਇਰ ਕਰਨ ਵਾਲੇ ਸੰਦੀਪ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਕੜਿਆਲ ਮੋਗਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਉਸ ਕੋਲੋਂ ਜਿਸ ਪਿਸਟਲ ਨਾਲ ਫਾਇਰ ਕੀਤੇ ਗਏ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ।
ਮੁਲਜ਼ਮ ਸੰਦੀਪ ਨੇ ਪੁੱਛਗਿੱਛ ਦੌਰਾਨ ਕੀਤੇ ਅਹਿਮ ਖੁਲਾਸੇ
ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਸੰਦੀਪ ਸਿੰਘ ਨੇ ਪੁੱਛਗਿੱਛ ’ਚ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਾਬਾ ਅਮਰਜੀਤ ਸਿੰਘ ਕੋਲ ਉਹ ਲੰਮਾ ਸਮਾਂ ਰਿਹਾ ਹੈ, ਉਸ ਨੇ ਫਾਇਰਿੰਗ ਬਾਬਾ ਅਮਰਜੀਤ ਸਿੰਘ ਦੇ ਕਹਿਣ ’ਤੇ ਪਹਿਲਾਂ ਤੋਂ ਹੀ ਬਣਾਈ ਸਾਜਿਸ਼ ਤਹਿਤ ਕੀਤੀ ਸੀ। ਕਿਉਂਕਿ ਬਾਬਾ ਪੁਲਿਸ ਸੁਰੱਖਿਆ ਹਾਸਲ ਕਰਨਾ ਚਾਹੁੰਦਾ ਸੀ। ਇਸ ਸਬੰਧੀ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਇਸ ਮੁਕੱਦਮੇ ’ਚ ਬਾਬਾ ਅਮਰਜੀਤ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ।