- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਪਿੰਡ ਅਰੋੜੀ ਕੋੜੀ ਦੇ ਰਹਿਣ ਵਾਲਾ ਪਾਲੀ ਰਾਮ ਲੁਧਿਆਣਾ ਵਿੱਚ ਕੰਮ ਕਰਦਾ ਸੀ। ਉਸ ਦੀ ਪਤਨੀ ਕੁਝ ਦਿਨਾਂ ਤੋਂ ਉਨ੍ਹਾਂ ਕੋਲ ਲੁਧਿਆਣਾ ਆਈ ਹੋਈ ਸੀ। ਥਾਣਾ ਦਰੇਸੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪਾਲੀ ਰਾਮ ਦੀ ਪਤਨੀ ਸ਼ਸ਼ੀਕਾਂਤ ਨੇ ਦੱਸਿਆ ਕਿ ਸਵੇਰੇ 7 ਵਜੇ ਉਸਦਾ ਪਤੀ ਪਾਲੀ ਰਾਮ ਉਸਨੂੰ ਲੁਧਿਆਣਾ ਦਿੱਲੀ ਹਾਈਵੇਅ 'ਤੇ ਪੈਂਦੇ ਐਚਪੀ ਪੈਟਰੋਲ ਪੰਪ ਦੇ ਕੋਲ ਛੱਡ ਕੇ ਸਾਈਕਲ 'ਤੇ ਸਵਾਰ ਹੋ ਕੇ ਕੰਮ ਲਈ ਚੱਲ ਪਿਆ । ਇਸੇ ਦੌਰਾਨ ਗਲਤ ਪਾਸਿਓਂ ਆ ਰਹੇ ਕੰਟੇਨਰ ਟਰੱਕ ਦੇ ਚਾਲਕ ਨੇ ਬੇਹੱਦ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਟਰੱਕ ਚਲਾਉਂਦਿਆਂ ਸਾਈਕਲ ਸਵਾਰ

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਲੁਧਿਆਣਾ ਦੀਆਂ ਸੜਕਾਂ ਇੱਕ ਵਾਰ ਫਿਰ ਖੂਨ ਨਾਲ ਰੰਗੀਆਂ ਗਈਆਂ। ਰੋਜ਼ੀ-ਰੋਟੀ ਕਮਾਉਣ ਲਈ ਘਰੋਂ ਨਿਕਲਿਆ ਇੱਕ ਮਿਹਨਤੀ ਵਿਅਕਤੀ ਆਪਣੀ ਪਤਨੀ ਦੀਆਂ ਅੱਖਾਂ ਸਾਹਮਣੇ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇੱਕ ਲਾਪਰਵਾਹ ਟਰੱਕ ਚਾਲਕ ਦੀ ਤੇਜ਼ ਰਫ਼ਤਾਰ ਅਤੇ ਰੋਂਗ ਸਾਈਡ ਡਰਾਈਵਿੰਗ ਨੇ ਪਲਾਂ ਵਿੱਚ ਇੱਕ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ। ਹਾਦਸੇ ਤੋਂ ਬਾਅਦ ਮੁਲਜ਼ਮ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਪਿੰਡ ਅਰੋੜੀ ਕੋੜੀ ਦੇ ਰਹਿਣ ਵਾਲਾ ਪਾਲੀ ਰਾਮ ਲੁਧਿਆਣਾ ਵਿੱਚ ਕੰਮ ਕਰਦਾ ਸੀ। ਉਸ ਦੀ ਪਤਨੀ ਕੁਝ ਦਿਨਾਂ ਤੋਂ ਉਨ੍ਹਾਂ ਕੋਲ ਲੁਧਿਆਣਾ ਆਈ ਹੋਈ ਸੀ। ਥਾਣਾ ਦਰੇਸੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪਾਲੀ ਰਾਮ ਦੀ ਪਤਨੀ ਸ਼ਸ਼ੀਕਾਂਤ ਨੇ ਦੱਸਿਆ ਕਿ ਸਵੇਰੇ 7 ਵਜੇ ਉਸਦਾ ਪਤੀ ਪਾਲੀ ਰਾਮ ਉਸਨੂੰ ਲੁਧਿਆਣਾ ਦਿੱਲੀ ਹਾਈਵੇਅ 'ਤੇ ਪੈਂਦੇ ਐਚਪੀ ਪੈਟਰੋਲ ਪੰਪ ਦੇ ਕੋਲ ਛੱਡ ਕੇ ਸਾਈਕਲ 'ਤੇ ਸਵਾਰ ਹੋ ਕੇ ਕੰਮ ਲਈ ਚੱਲ ਪਿਆ । ਇਸੇ ਦੌਰਾਨ ਗਲਤ ਪਾਸਿਓਂ ਆ ਰਹੇ ਕੰਟੇਨਰ ਟਰੱਕ ਦੇ ਚਾਲਕ ਨੇ ਬੇਹੱਦ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਟਰੱਕ ਚਲਾਉਂਦਿਆਂ ਸਾਈਕਲ ਸਵਾਰ ਪਾਲੀ ਰਾਮ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਪਾਲੀ ਰਾਮ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਸਭ ਤੋਂ ਦਰਦਨਾਕ ਗੱਲ ਇਹ ਰਹੀ ਕਿ ਇਹ ਸਾਰਾ ਮੰਜ਼ਰ ਪਾਲੀ ਰਾਮ ਦੀ ਪਤਨੀ ਦੀਆਂ ਅੱਖਾਂ ਸਾਹਮਣੇ ਵਾਪਰਿਆ, ਜੋ ਆਪਣੇ ਪਤੀ ਨੂੰ ਜਾਂਦਾ ਦੇਖ ਰਹੀ ਸੀ। ਪਲਾਂ ਵਿੱਚ ਉਸਦਾ ਸੁਹਾਗ ਉਜੜ ਗਿਆ ਅਤੇ ਉਸ ਦੀਆਂ ਚੀਕਾਂ ਨੇ ਮੌਕੇ 'ਤੇ ਮੌਜੂਦ ਲੋਕਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ।
ਹਾਦਸੇ ਤੋਂ ਬਾਅਦ ਟਰੱਕ ਚਾਲਕ ਆਪਣਾ ਵਾਹਨ ਮੌਕੇ 'ਤੇ ਹੀ ਛੱਡ ਕੇ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਥਾਣਾ ਦਰੇਸੀ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 281, 106 ਅਤੇ 324(4) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਫਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ।