- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Amit Shah ਨੇ ਕਿਹਾ ਕਿ ਅੱਜ ਨਸ਼ਿਆਂ ਦਾ ਕਾਰੋਬਾਰ ਸਿਖਰਾਂ 'ਤੇ ਹੈ। ਮੈਂ ਪਹਿਲਾਂ ਨਸ਼ਿਆਂ ਦੇ ਕਾਰੋਬਾਰ ਨੂੰ ਖ਼ਤਮ ਕਰਨ ਦੀ ਅਪੀਲ ਕਰਨ ਆਇਆ ਸੀ। ਅੱਜ ਮੈਂ ਇੱਥੇ ਲੋਕਾਂ ਨੂੰ ਦਿਲਾਸਾ ਦੇਣ ਆਇਆ ਹਾਂ। ਮੈਨੂੰ ਅਪਸ਼ਬਦ ਕਹਿਣ ਨਾਲ ਕੁਝ ਨਹੀਂ ਹੋਵੇਗਾ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਬਟਾਲਾ 'ਚ ਬਿਕਰਮਜੀਤ ਸਿੰਘ, ਸੰਗਰੂਰ 'ਚ ਗੁਲਜ਼ਾਰ ਸਿੰਘ ਤੇ ਮਾਨਸਾ 'ਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮ ਨੂੰ ਤੈਅ ਸਮੇਂ ਮੁਤਾਬਕ ਲੁਧਿਆਣਾ ਪੁੱਜੇ। ਪੰਜਾਬ ਐਗਰੀਕਲਚਰਲ ਯੂਨਵਰਸਿਟੀ 'ਚ ਉਨ੍ਹਾਂ ਦਾ ਹੈਲੀਕਾਪਟਰ ਉਤਰਿਆ। ਇਸ ਤੋਂ ਬਾਅਦ ਸ਼ਾਹ ਨੇ ਪ੍ਰੈੱਸ ਕਾਨਫੰਰਸ ਕੀਤੀ ਜਿਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨਸ਼ੇ 'ਤੇ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਅੱਜ ਨਸ਼ਿਆਂ ਦਾ ਕਾਰੋਬਾਰ ਸਿਖਰ 'ਤੇ ਹੈ। ਮੈਂ ਪਹਿਲਾਂ ਨਸ਼ਿਆਂ ਦੇ ਕਾਰੋਬਾਰ ਨੂੰ ਖ਼ਤਮ ਕਰਨ ਦੀ ਅਪੀਲ ਕਰਨ ਆਇਆ ਸੀ। ਅੱਜ ਮੈਂ ਇੱਥੇ ਲੋਕਾਂ ਨੂੰ ਦਿਲਾਸਾ ਦੇਣ ਆਇਆ ਹਾਂ। ਮੈਨੂੰ ਅਪਸ਼ਬਦ ਕਹਿਣ ਨਾਲ ਕੁਝ ਨਹੀਂ ਹੋਵੇਗਾ। ਆਮ ਆਦਮੀ ਪਾਰਟੀ ਦੇ ਸਿਪਾਹੀ ਵੀ ਨਸ਼ਿਆਂ ਸਮੇਤ ਫੜੇ ਜਾ ਰਹੇ ਹਨ। ਜਿਹੜੇ ਲੋਕ ਨਸ਼ਿਆਂ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਜਾਂ ਵਿਰੋਧ ਕਰਨ 'ਤੇ ਹਸਪਤਾਲ 'ਚ ਦਾਖ਼ਲ ਹੋਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਰਤਾ-ਧਰਤਾਵਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜੋ ਦੋਸ਼ ਲਾਉਂਦੇ ਹਨ ਕਿ ਗੁਜਰਾਤ ਅਤੇ ਮਹਾਰਾਸ਼ਟਰ ਤੋਂ ਨਸ਼ਾ ਆਉਂਦਾ ਹੈ। ਅਸੀਂ ਉੱਥੋਂ ਨਸ਼ਾ ਫੜ ਰਹੇ ਹਾਂ ਅਤੇ ਇਸ ਨੂੰ ਰੋਕਣ ਲਈ ਕੰਮ ਕੀਤਾ ਹੈ। ਇਸ ਦੇ ਬਾਵਜੂਦ ਇਹ ਲੋਕ ਸਾਡੇ 'ਤੇ ਹੀ ਦੋਸ਼ ਲਾ ਰਹੇ ਹਨ। ਪੰਜਾਬ ਸਰਕਾਰ ਦੱਸੇ ਕਿ ਸੂਬੇ 'ਚ ਨਸ਼ਾ ਕਿਵੇਂ ਦਾਖ਼ਲ ਹੋ ਰਿਹਾ ਹੈ।
ਮਾਨ ਸਾਹਿਬ ਜਨਮ ਦਿਨ ਮਨਾ ਕੇ ਆਏ ਤਾਂ ਉਨ੍ਹਾਂ ਨੇ ਚੰਗਾ ਕੰਮ ਕੀਤਾ ਕਿ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ। ਮੈਂ ਵਾਅਦਾ ਕਰਦਾ ਹਾਂ ਕਿ ਇਕ-ਇਕ ਮੁਲਜ਼ਮ ਨੂੰ ਜੇਲ੍ਹ 'ਚ ਡੱਕਿਆ ਜਾਵੇਗਾ। ਮੇਰਾ ਕਹਿਣਾ ਹੈ ਕਿ ਬਾਕੀ ਮਾਮਲੇ ਵੀ ਸੀਬੀਆਈ ਨੂੰ ਸੌਂਪੇ ਜਾਣੇ ਚਾਹੀਦੇ ਹਨ।
ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਤੋਂ ਸਿੱਧਾ ਪ੍ਰਸਾਰਣ। #LIVE #AmitShah #NashaMuktPunjab #BJP4Punjab https://t.co/wEWpMOhXGB
— BJP PUNJAB (@BJP4Punjab) October 20, 2026
ਸ਼ਾਹ ਨੇ ਕਿਹਾ ਕਿ ਪਿੰਡ-ਪਿੰਡ ਚਿੱਟੇ ਦਾ ਕਾਰੋਬਾਰ ਪਹੁੰਚ ਗਿਆ ਹੈ। ਮੈਂ ਆਮ ਆਦਮੀ ਪਾਰਟੀ ਨੂੰ ਸਵਾਲ ਵੀ ਪੁੱਛਣਾ ਚਾਹੁੰਦਾ ਹਾਂ। ਪਿਛਲੇ ਇਕ ਸਾਲ 'ਚ ਨਸ਼ਿਆਂ ਸਬੰਧੀ ਕਿੰਨੇ ਕੇਸ ਦਰਜ ਹੋਏ? ਐਨਡੀਪੀਐੱਸ ਤਹਿਤ ਕਿੰਨੇ ਲੋਕਾਂ ਨੂੰ ਫੜਿਆ ਗਿਆ? ਇਸ ਦਾ ਜਵਾਬ ਹੈ—ਜ਼ੀਰੋ। ਮੇਰੇ ਪੱਧਰ 'ਤੇ ਮੀਟਿੰਗਾਂ ਹੁੰਦੀਆਂ ਹਨ। ਦੇਸ਼ ਭਰ 'ਚ ਸੂਬਿਆਂ ਨਾਲ 48 ਮੀਟਿੰਗਾਂ ਹੋਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿੰਨੀਆਂ ਮੀਟਿੰਗਾਂ ਕੀਤੀਆਂ? ਇਕ ਵੀ ਨਹੀਂ। ਇੱਥੇ ਸਰਕਾਰ ਦੀ ਨਾ ਕੋਈ ਨੀਅਤ ਹੈ, ਨਾ ਗੰਭੀਰਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਇਸ ਕੰਮ ਦੀ ਸਮਝ ਹੈ। ਇਹ ਸਰਕਾਰ ਨਸ਼ਿਆਂ ਵਿਰੁੱਧ ਕੁਝ ਨਹੀਂ ਕਰ ਸਕੇਗੀ।
ਉਨ੍ਹਾਂ ਕਿਹਾ ਕਿ ਮੈਂ ਅੱਜ ਇਕ ਵਾਰ ਫਿਰ ਵਾਅਦਾ ਕਰਦਾ ਹਾਂ ਕਿ 31 ਦਸੰਬਰ 2029 ਤਕ ਪੰਜਾਬ 'ਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟ ਕੇ ਖ਼ਤਮ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਸਤ ਭਾਰਤ ਦਾ ਸੰਕਲਪ ਲਿਆ ਹੈ, ਜਿਸ ਦਾ ਪਹਿਲਾ ਪੜਾਅ ਨਸ਼ਾ ਮੁਕਤ ਭਾਰਤ ਹੈ। ਅਸੀਂ ਧਾਰਾ 370 ਖ਼ਤਮ ਕੀਤੀ ਅਤੇ ਨਕਸਲਵਾਦ ਦਾ ਖ਼ਾਤਮਾ ਕੀਤਾ। ਹੁਣ ਵਾਰੀ ਨਸ਼ਿਆਂ ਦੀ ਹੈ। ਮੈਂ ਆਪਣੀਆਂ ਸ਼ਕਤੀਆਂ ਦੀ ਪੂਰੀ ਵਰਤੋਂ ਕਰਾਂਗਾ। ਬਾਕੀ ਦੋਵੇਂ ਮਾਮਲੇ ਵੀ ਸੀਬੀਆਈ ਨੂੰ ਹੀ ਸੌਂਪੇ ਜਾਣ, ਇਸ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।