- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਕਾਇਤਕਰਤਾ ਸੰਦੀਪ ਰਾਠੀ, ਚੀਫ਼ ਮੈਨੇਜਰ, ਇੰਡੀਅਨ ਬੈਂਕ, ਸੈਕਟਰ-8ਸੀ, ਚੰਡੀਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਧਰਮਪਾਲ ਜੈਨ ਅਤੇ ਜਤਿੰਦਰ ਜੈਨ, ਜੋ ਮੈਸਰਜ਼ ਵੱਲਭ ਐਕਸਪੋਰਟਸ ਅਤੇ ਸ੍ਰੀ ਵੱਲਭ ਓਵਰਸੀਜ਼ ਦੇ ਡਾਇਰੈਕਟਰ ਹਨ, ਅਤੇ ਅੰਜੂ ਜੈਨ, ਪ੍ਰੋਪ੍ਰਾਇਟਰ ਮੈਸਰਜ਼ ਏ.ਜੇ. ਇੰਪੈਕਸ, ਨੇ ਕਥਿਤ ਤੌਰ 'ਤੇ ਸਾਜ਼ਿਸ਼ ਰਚ ਕੇ ਬੈਂਕ ਤੋਂ ਹਾਸਲ ਕੀਤੇ ਕਰਜ਼ੇ ਅਤੇ ਕ੍ਰੈਡਿਟ ਸਹੂਲਤ ਦੀ ਰਕਮ ਦੀ ਦੁਰਵਰਤੋਂ ਕੀਤੀ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਲੁਧਿਆਣਾ ਪੁਲਿਸ ਨੇ ਇੰਡੀਅਨ ਬੈਂਕ ਨਾਲ ਕਥਿਤ ਤੌਰ 'ਤੇ 68 ਕਰੋੜ 91 ਲੱਖ ਰੁਪਏ ਦੀ ਵੱਡੀ ਵਿੱਤੀ ਧੋਖਾਧੜੀ ਅਤੇ ਅਮਾਨਤ ਵਿੱਚ ਖ਼ਿਆਨਤ ਦੇ ਦੋਸ਼ਾਂ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਬੈਂਕ ਤੋਂ ਪ੍ਰਾਪਤ ਕਰਜ਼ੇ ਅਤੇ ਕ੍ਰੈਡਿਟ ਸਹੂਲਤ ਦੀ ਰਕਮ ਦੀ ਗਲਤ ਵਰਤੋਂ ਕਰਕੇ ਬੈਂਕ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਗਿਆ।
ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਿਸ ਨੇ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 406, 420 ਅਤੇ 120-ਬੀ ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਸੰਦੀਪ ਰਾਠੀ, ਚੀਫ਼ ਮੈਨੇਜਰ, ਇੰਡੀਅਨ ਬੈਂਕ, ਸੈਕਟਰ-8ਸੀ, ਚੰਡੀਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਧਰਮਪਾਲ ਜੈਨ ਅਤੇ ਜਤਿੰਦਰ ਜੈਨ, ਜੋ ਮੈਸਰਜ਼ ਵੱਲਭ ਐਕਸਪੋਰਟਸ ਅਤੇ ਸ੍ਰੀ ਵੱਲਭ ਓਵਰਸੀਜ਼ ਦੇ ਡਾਇਰੈਕਟਰ ਹਨ, ਅਤੇ ਅੰਜੂ ਜੈਨ, ਪ੍ਰੋਪ੍ਰਾਇਟਰ ਮੈਸਰਜ਼ ਏ.ਜੇ. ਇੰਪੈਕਸ, ਨੇ ਕਥਿਤ ਤੌਰ 'ਤੇ ਸਾਜ਼ਿਸ਼ ਰਚ ਕੇ ਬੈਂਕ ਤੋਂ ਹਾਸਲ ਕੀਤੇ ਕਰਜ਼ੇ ਅਤੇ ਕ੍ਰੈਡਿਟ ਸਹੂਲਤ ਦੀ ਰਕਮ ਦੀ ਦੁਰਵਰਤੋਂ ਕੀਤੀ।
ਸ਼ਿਕਾਇਤ ਅਨੁਸਾਰ ਦੋਸ਼ੀਆਂ ਨੇ 68,91,00,000 ਰੁਪਏ ਦੀ ਰਕਮ ਨਾਲ ਸਬੰਧਤ ਲੈਣ-ਦੇਣ ਵਿੱਚ ਕਥਿਤ ਹੇਰਾਫੇਰੀ ਕੀਤੀ ਅਤੇ ਗਲਤ ਖਰੀਦਦਾਰਾਂ ਦੇ ਨਾਂ 'ਤੇ ਐਕਸਪੋਰਟ ਬਿੱਲ ਕੱਟ ਕੇ ਬੈਂਕ ਦੇ ਫੰਡਾਂ ਦੀ ਗਲਤ ਢੰਗ ਨਾਲ ਵਰਤੋਂ ਕੀਤੀ।
ਪੁਲਿਸ ਮੁਤਾਬਕ ਇਹ ਮਾਮਲਾ 20 ਅਪ੍ਰੈਲ 2026 ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ। ਜਾਂਚ ਦੌਰਾਨ ਦੋਸ਼ਾਂ ਵਿੱਚ ਪਹਿਲੀ ਨਜ਼ਰ ਸੱਚਾਈ ਮਿਲਣ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।