- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਢੋਵਾਲ ਟੋਲ ਪਲਾਜਾ ਤੋਂ ਬਿਨ੍ਹਾਂ ਪਰਚੀ ਕਟਾਏ ਟਿੱਪਰ ਲੰਘਾਉਣ ਦੇ ਲੱਗੇ ਦੋਸ਼

-ਟੋਲ ਪ੍ਰਬੰਧਕ ਦੀ ਸ਼ਿਕਾਇਤ ’ਤੇ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ-ਅੰਮ੍ਰਿਤਸਰ ਕੌਮੀ ਮਾਰਗ ‘ਤੇ ਸਥਿਤ ਪੰਜਾਬ ਦਾ ਸਭ ਤੋਂ ਮਹਿੰਗਾ ਲਾਢੋਵਾਲ ਟੋਲ ਪਲਾਜਾ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ ਅਤੇ ਅੱਜ ਦਾ ਮਾਮਲਾ ਪਹਿਲੇ ਸਭ ਮਾਮਲਿਆਂ ਤੋਂ ਥੋੜ੍ਹਾ ਹੱਟ ਕੇ ਹੈ ਕਿਉਂਕਿ ਇਹ ਮਾਮਲਾ ਬਿਨਾਂ ਟੋਲ ਟੈਕਸ ਅਦਾ ਕੀਤੇ ਟਿੱਪਰ ਲੰਘਾਉਣ ਨਾਲ ਸਬੰਧਤ ਹੈ। ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਟੋਲ ਪਲਾਜਾ ਦੇ ਪ੍ਰਬੰਧਕ ਦਪਿੰਦਰ ਪਾਲ ਨੇ ਦੱਸਿਆ ਕਿ ਰਛਪਾਲ ਸਿੰਘ ਪਾਲੀ ਟਿੱਪਰ ਮਾਲਕ ਵੱਲੋਂ ਰੇਤਾ ਨਾਲ ਭਰੇ ਆਪਣੇ 4 ਟਿੱਪਰ ਟੋਲ ਪਲਾਜਾ ਤੋਂ ਬਿਨ੍ਹਾਂ ਟੋਲ ਫੀਸ ਦਿੱਤਿਆਂ ਧੱਕੇ ਨਾਲ ਲੰਘਾਉਣ ‘ਤੇ ਪੁਲਿਸ ਥਾਣਾ ਲਾਡੋਵਾਲ ਵਿਖੇ ਉਨ੍ਹਾਂ ਖਿਲਾਫ ਦਰਖਾਸਤ ਦਿੱਤੀ ਗਈ, ਜਿਸ ‘ਤੇ ਕਾਰਵਾਈ ਕਰਦਿਆਂ ਥਾਣਾ ਪੁਲਿਸ ਵੱਲੋਂ ਟੋਲ ਪਲਾਜ਼ਾ ਅਧਿਕਾਰੀਆਂ ਅਤੇ ਰਛਪਾਲ ਸਿੰਘ ਪਾਲੀ ਨੂੰ ਥਾਣਾ ਲਾਡੋਵਾਲ ਵਿਖੇ ਬੁਲਾਇਆ ਗਿਆ, ਜਿੱਥੇ ਥਾਣਾ ਮੁਖੀ ਸੁਖਵਿੰਦਰ ਸਿੰਘ ਕਾਹਲੋਂ ਨੇ ਦੋਹਾਂ ਧਿਰਾਂ ਦਾ ਪੱਖ ਸੁਣਿਆl ਇਸ ਮੌਕੇ ਰਛਪਾਲ ਸਿੰਘ ਬਾਲੀ ਨੇ ਕਿਹਾ ਕਿ ਮੈਂ ਮੇਰਾ ਭਰਾ ਤੇ ਮੇਰਾ ਇਕ ਦੋਸਤ ਹਿੱਸੇਦਾਰ ਹੈ ਅਸੀਂ ਰੇਤੇ ਦਾ ਕੰਮ ਕਰਦੇ ਹਾਂ, ਉਸਨੂੰ ਛੱਡ ਕੇ ਉਸਦੇ ਦੋਵੇਂ ਸਾਂਝੀਦਾਰਾਂ ਕੋਲੋਂ ਪਲਾਜ਼ਾ ਅਧਿਕਾਰੀ ਕਥਿਤ ਤੌਰ ’ਤੇ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੈਟਿੰਗ ਕਰਕੇ ਉਨ੍ਹਾਂ ਦੇ ਟਿੱਪਰ ਲੰਘਾ ਰਹੇ ਹਨ। ਜਦੋਂ ਮੈਂ ਕਿਹਾ ਕਿ ਮੇਰੇ ਨਾਲ ਵੀ ਸੈਟਿੰਗ ਕਰੋ ਮੇਰੇ ਵੀ ਟਿੱਪਰ ਲੰਘਦੇ ਹਨ ਮੈਂ ਵੀ ਪ੍ਰਤੀ ਟਿੱਪਰ 30 ਹਜਾਰ ਰੁਪਇਆ ਦੇਣ ਨੂੰ ਤਿਆਰ ਹਾਂl ਪਰ ਪਲਾਜ਼ਾ ਅਧਿਕਾਰੀਆਂ ਨੇ ਉਸ ਨਾਲ ਸੈਟਿੰਗ ਕਰਨ ਤੋਂ ਨਾਂਹ ਕਰ ਦਿੱਤੀ। ਉਸਨੂੰ ਟਿੱਪਰਾਂ ਦੇ ਪੈਸੇ ਜਮਾ ਕਰਵਾਉਣ ਲਈ ਕਿਹਾ। ਉਸਨੇ ਝਗੜੇ ’ਚ ਨਾ ਪੈਂਦੇ ਹੋਏ 9600 ਰੁਪਇਆ ਗੂਗਲ ਪੇ ਕੀਤਾ ਹੈ। ਇਸ ਸਬੰਧੀ ਜਦ ਸੀਨੀਅਰ ਮੈਨੇਜਰ ਬਿਪਨ ਰਾਏ ਅਤੇ ਮੈਨੇਜਰ ਦੁਪਿੰਦਰ ਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹੋ ਜਿਹਾ ਕੁੱਝ ਵੀ ਨਹੀਂ ਹੈ, ਕਿ ਟੋਲ ਅਧਿਕਾਰੀ ਟਿੱਪਰਾਂ ਵਾਲਿਆਂ ਨਾਲ ਸੈਟਿੰਗ ਕਰਕੇ ਤੇ ਟਿੱਪਰ ਲੰਘਾਉਂਦੇ ਹੋਣ। ਜੇਕਰ ਕੋਈ ਮੁਲਾਜ਼ਮ ਇਸ ਤਰਾਂ ਕਰ ਰਿਹਾ ਹੈ, ਤਾਂ ਉਸ ਨਾਲ ਸਬੰਧਤ ਸਬੂਤ ਪੇਸ਼ ਕੀਤਾ ਜਾਵੇ, ਜੇ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਦੋਸ਼ੀ ਮੁਲਾਜ਼ਮ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਦੋਵੇਂ ਧਿਰਾਂ ਦਾ ਆਪਸੀ ਰਾਜ਼ੀਨਾਮਾ ਵੀ ਹੋ ਗਿਆ ਹੈ।