ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ’ਚ ਬੁੱਧਵਾਰ ਨੂੰ ਲਲਹੇੜੀ ਚੌਂਕ ਖੰਨਾ ਵਿਖੇ ਸਿੱਖ ਤੇ ਪੰਥ ਦੇ ਵਿਰੋਧੀ ਗਤੀਵਿਧੀਆਂ ਕਰਕੇ ਭਗਵੰਤ ਮਾਨ ਵਿਰੁੱਧ ਰੋਸ ਮੁਜਾਹਰਾ ਕੀਤਾ ਗਿਆ ਤੇ ਮੁੱਖ ਮੰਤਰੀ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਮੁਜ਼ਾਹਰੇ ’ਚ ਹਲਕਾ ਖੰਨਾ, ਸਮਰਾਲਾ, ਪਾਇਲ ਤੇ ਸਾਹਨੇਵਾਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਸਮੂਲੀਅਤ ਕੀਤੀ ਗਈ। ਹਲਕੇ ਦੀਆਂ ਬੀਬੀਆਂ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਈਆਂ। ਯਾਦੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਘਟੀਆ ਹਰਕਤ ਕੀਤੀ ਗਈ ਹੈ, ਉਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਸਿੱਖ ਧਰਮ ’ਚ ਗੁਰੂ ਸਹਿਬਾਨਾਂ, ਭਗਤਾਂ, ਸ਼ਹੀਦਾਂ ਅਤੇ ਮਹਾਂਪੁਰਖਾ ਦਾ ਸਤਿਕਾਰ ਸਰਵਉੱਚ ਸਥਾਨ ਰੱਖਦਾ ਹੈ। ਇਸ ਲਈ ਧਾਰਮਿਕ ਭਾਵਨਾਵਾਂ ਨਾਲ ਜੁੜੇ ਕਿਸੇ ਵੀ ਮਾਮਲੇ ’ਚ ਕੋਈ ਵੀ ਵਿਅਕਤੀ ਭਾਂਵੇ ਉਹ ਕਿੰਨੇ ਵੀ ਉੱਚੇ ਅਹੁਦੇ ਤੇ ਕਿੳਂ ਨਾ ਹੋਵੇ, ਉਹ ਕਾਨੂੰਨ ਅਤੇ ਜਾਂਚ ਤੋਂ ਉੱਪਰ ਨਹੀਂ ਹੋ ਸਕਦਾ। ਯਾਦੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਆਪਣੇ ਚਹੇਤੇ ਅਧਿਕਾਰੀਆਂ ਰਾਹੀਂ ਹਰਿਆਣਾ ਤੋਂ ਜਾਅਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾ ਕੇ ਸੰਗਤ ਦੇ ਅੱਖਾਂ ਘੱਟਾਂ ਪਾਉਣ ਦੀ ਕੋਝੀ ਸਾਜਿਸ਼ ਕੀਤੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਆਪਣੇ ਖ਼ਿਲਾਫ਼ ਲਈ ਕਾਰਵਾਈ ਨੂੰ ਗ਼ਲਤ ਰੰਗਤ ਦੇਣ ਦਾ ਘਿਨਾਉਣਾ ਪਾਪ ਵੀ ਕੀਤਾ, ਜਿਹੜਾ ਬਖ਼ਸਣਯੋਗ ਨਹੀਂ ਹੈ। ਸੂਬੇ ਦੀ ਸੰਗਤ ਮੁੱਖ ਮੰਤਰੀ ਮਾਨ ਦੇ ਝੂਠ, ਫਰ਼ੇਬ ਤੇ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਹੈ, ਉਹ ਹੁਣ ਆਪਣਾ ਅਪਰਾਧ ਨਹੀਂ ਲੁਕਾ ਸਕਦੇ। ਇਸ ਲਈ ਫੋਰੈਂਸਿਕ ਰਿਪੋਰਟਾਂ ਅਤੇ ਉਪਲੱਬਧ ਤੱਥਾਂ ਦੇ ਆਧਾਰ ’ਤੇ ਮੁੱਖ ਮੰਤਰੀ ਖਿਲਾਫ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਭਗਵੰਤ ਮਾਨ ਨੈਤਿਕ ਆਧਾਰ ਤੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ। ਇਸ ਮੌਕੇ ਮਨਜੀਤ ਸਿੰਘ ਮਦਨੀਪੁਰ ਹਲਕਾ ਇੰਚਾਰਜ ਪਾਇਲ, ਸੀਨੀਅਰ ਆਗੂ ਰਣਬੀਰ ਸਿੰਘ ਖੱਟੜਾ, ਅਬਜ਼ਰਬਰ ਗੁਰਪ੍ਰੀਤ ਸਿੰਘ ਲਾਪਰਾ, ਸ੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲਾ, ਹਰਜਤਿੰਦਰ ਸਿੰਘ ਸ੍ਰੋਮਣੀ ਕਮੇਟੀ ਮੈਂਬਰ ਸਮਰਾਲਾ, ਨਵਤੇਜ ਸਿੰਘ ਖੱਟੜਾ, ਸਰਬਦੀਪ ਸਿੰਘ ਕਾਲੀਰਾਓ, ਰਵਿੰਦਰ ਸਿੰਘ ਜੱਸੀ ਕਾਲੀਰਾਓ, ਮਾਸਟਰ ਕਿਰਪਾਲ ਸਿੰਘ ਘੁਡਾਣੀ, ਤਜਿੰਦਰ ਸਿੰਘ ਇਕੋਲਾਹਾ, ਹਰਦੀਪ ਸਿੰਘ ਹਨੀ ਰੋਸਾ, ਵਕੀਲ ਜਤਿੰਦਰਪਾਲ ਸਿੰਘ, ਜਗਦੀਪ ਸਿੰਘ ਦੀਪੀ ਨਵਾਂ ਪਿੰਡ, ਪਵਨਜੋਤ ਸਿੰਘ ਹਰਿਓ, ਮੋਹਣ ਸਿੰਘ ਜਟਾਣਾ, ਹਰਜੰਗ ਸਿੰਘ ਗੰਢੂਆ, ਇਸਤਰੀ ਵਿੰਗ ਪ੍ਰਧਾਨ ਕੁਲਦੀਪ ਕੌਰ ਗਗਨ ਕਾਲੀਰਾਓ, ਰਣਜੀਤ ਸਿੰਘ ਗੋਹ, ਭੁਪਿੰਦਰ ਸਿੰਘ ਸਰਾਂ, ਪਰਮਪ੍ਰੀਤ ਸਿੰਘ ਕੰਗ, ਜੱਸੀ ਚਕੋਹੀ, ਜੱਸੀ ਇਕੋਲਾਹਾ, ਲਖਵੀਰ ਸਿੰਘ ਭੱਟੀ, ਗੌਰਵ ਘਈ, ਜਗਦੀਸ਼ ਸਿੰਘ ਦੀਸਾ, ਮਨਦੀਪ ਸਰਪੰਚ ਕੋਟ,ਸਵਰਨ ਸਿੰਘ ਈਸੜੂ,ਗੁਰਨਾਮ ਸਿੰਘ ਫੌਜੀ, ਈਸੜੂ,ਕੁਲਦੀਪ ਸਿੰਘ ਤੁਰਮਰੀ, ਅਮਰੀਕ ਸਿੰਘ ਹੋਲ, ਪ੍ਰਸਾਂਤ ਡਾਗ, ਜਸਪ੍ਰੀਤ ਸਿੰਘ, ਸੁਰਿੰਦਰ ਸਿੰਘ ਬੁਲੇਪੁਰ ਸਰਪੰਚ, ਵਿੱਕੀ ਬੁਲੇਪੁਰ, ਵਿੱਕੀ ਰਹੌਣ, ਸਾਹਿਲ, ਰਮਨ ਸਟੂਡੀਓ, ਟੋਨਾ ਸਰਪੰਚ ਭਾਦਲਾ, ਕੁਲਵਿੰਦਰ ਸਿੰਘ ਭਾਦਲਾ, ਗੁਰਮੀਤ ਸਿੰਘ ਸਰਪੰਚ ਭਾਦਲਾ, ਲਾਡੀ ਗਲਵੱਡੀ, ਹਰਮਨ ਸੋਹੀ,ਗਰਦੀਪ ਸਿੰਘ ਦੀਪਾ ਰਮਾਣਾ, ਬਲਜਿੰਦਰ ਸਿੰਘ ਬਿੰਦੀ ਸੇਖੋ, ਦਰਸ਼ਨ ਮਿਸਾਲ, ਓਮ ਪ੍ਰਕਾਸ਼ ਓਮੀ, ਨਛੱਤਰ ਸਿੰਘ ਕਾਕਾ, ਰਾਜਪਾਲ ਸਿੰਘ ਰਾਜਾ ਸੰਧੂ, ਵਿਜੇਂਦਰ ਸਿੰਘ ਜੌਲੀ, ਪਰਮਿੰਦਰ ਸਿੰਘ ਹੈਪੀ ਕਲਸੀ, ਜਸਪ੍ਰੀਤ ਸਿੰਘ, ਜਤਿੰਦਰ ਸਿੰਘ ਮਹਿਮੀ, ਬਿੰਦਰ ਜਸਲ, ਨਛੱਤਰ ਸਿੰਘ ਸਿੰਘ ਕਾਕਾ, ਨਾਹਰ ਸਿੰਘ ਟੌਸਾ, ਕੁਲਦੀਪ ਸਿੰਘ ਈਸਨਪੁਰ, ਤਰਲੋਚਨ ਸਿੰਘ ਈਸਨਪੁਰ, ਸੁਰਜੀਤ ਸਿੰਘ ਟੌਸਾ, ਪਰਮਿੰਦਰ ਸਿੰਘ ਸੋਨੂੰ ਇਕੋਲਾਹੀ, ਅਜਮੇਰ ਸਿੰਘ ਇਕੋਲਾਹੀ ,ਸਾਧੂ ਸਿੰਘ ਰਸੂਲੜਾ, ਧਰਮ ਸਿੰਘ ਰਸੂਲੜਾ, ਸੁਖਵਿੰਦਰ ਸਿੰਘ ਲਲਹੇੜੀ, ਮੋਹਣ ਸਿੰਘ ਲਲਹੇੜੀ, ਸੋਨੂੰ ਲਲਹੇੜੀ, ਗੁਰਚਰਨ ਸਿੰਘ ਕੌੜੀ, ਬੂਟਾ ਸਿੰਘ ਰੌਣੀ, ਰਪਿੰਦਰ ਸਿੰਘ ਰੁਪੀ, ਰਾਣਾ ਭਾਦਲਾ, ਅਵਤਾਰ ਸਿੰਘ ਤਾਰੀ ਇਕੋਲਾਹਾ, ਡਾ.ਬੇਅੰਤ ਸਿੰਘ ਵਰਮਾ, ਬੀਬੀ ਜਸਪ੍ਰੀਤ ਕੌਰ ਅੜੈਚਾ, ਕਰਮਜੀਤ ਕੌਰ ਕੱਦੋਂ ਪ੍ਰਧਾਨ ਇਸਤਰੀ ਵਿੰਗ ਹਲਕਾ ਪਾਇਲ, ਸਰੋਜ ਬਾਲਾ ਵਾਰਡ ਇੰਚਾਰਜ 7, ਬੀਬੀ ਬਲਜੀਤ ਕੌਰ, ਰਾਜਵੰਤ ਕੌਰ ਯੋਗਤਾ, ਰਮਨਪ੍ਰੀਤ ਕੌਰ ਕਲਸੀ, ਬਲਜਿੰਦਰ ਕੌਰ ਬੇਗੋਵਾਲ, ਦੀਪਾਲੀ ਗਰਗ, ਮਨਦੀਪ ਕੌਰ, ਬੀਬੀ ਹੈਪੀ ਆਦਿ ਹਾਜ਼ਰ ਸਨ।