- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਨੇ ਸਰਕਲਾਂ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਕੀਤਾ ਸਨਮਾਨਿਤ

ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਸ਼੍ਰੋਮਣੀ ਅਕਾਲੀ ਦਲ ਨੇ ਨਵ-ਨਿਯੁਕਤ ਸਰਕਲਾਂ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਅਕਾਲੀ ਦਲ ਦੀ ਲੀਡਰਸ਼ਿਪ ਨੇ ਵਧਾਈ ਦਿੰਦਿਆਂ ਪਾਰਟੀ ਨੂੰ ਬੂਥ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਆ। ਨਵ-ਨਿਯੁਕਤ ਅਹੁਦੇਦਾਰਾਂ ਨੇ ਵੀ ਪਾਰਟੀ ਦੀ ਚੜ੍ਹਦੀ ਕਲਾ ਤੇ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਸਮੁੱਚੀ ਲੀਡਰਸ਼ਿਪ ਨੂੰ ਭਰੋਸਾ ਦਿੱਤਾ। ਇਸ ਮੌਕੇ ਹਲਕਾ ਇੰਚਾਰਜ ਐੱਸਆਰ ਕਲੇਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਜਗਰਾਓਂ ਹਲਕੇ ਦੀ ਕੋਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਨਿਯੁਕਤੀਆਂ ਦਾ ਐਲਾਨ ਵੀ ਬਹੁਤ ਜਲਦ ਕੀਤਾ ਜਾਵੇਗਾ।
ਇਸ ਮੌਕੇ ਹਲਕਾ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਲੱਖਾ ਚਕਰ, ਇਸਤਰੀ ਅਕਾਲੀ ਦਲ ਪ੍ਰਧਾਨ ਸਤਪਾਲ ਕੌਰ ਗਰੇਵਾਲ, ਐੱਸਸੀ ਵਿੰਗ ਪ੍ਰਧਾਨ ਰੇਸ਼ਮ ਸਿੰਘ ਮਾਣੂਕੇ, ਵਪਾਰੀ ਵਿੰਗ ਪ੍ਰਧਾਨ ਹਰਦੇਵ ਸਿੰਘ ਬੌਬੀ, ਬੀਸੀ ਵਿੰਗ ਪ੍ਰਧਾਨ ਪਰਮਿੰਦਰ ਸਿੰਘ ਕੰਬੋ ਹਠੂਰ, ਆਈਟੀ ਵਿੰਗ ਪ੍ਰਧਾਨ ਸੁਖਦੇਵ ਸਿੰਘ ਕਾਉਂਕੇ, ਆਈਟੀ ਵਿੰਗ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਬੱਸੂਵਾਲ, ਟਰਾਂਸਪੋਰਟ ਵਿੰਗ ਪ੍ਰਧਾਨ ਗੁਰਤੇਜ ਸਿੰਘ ਚੀਮਾ ਤੇ ਕਿਸਾਨ ਵਿੰਗ ਪ੍ਰਧਾਨ ਬੂਟਾ ਸਿੰਘ ਭੰਮੀਪੁਰਾ ਨੂੰ ਨਿਯੁਕਤੀ ਪੱਤਰ ਭੇਟ ਕਰ ਕੇ ਸਨਮਾਨਿਤ ਕੀਤਾ।
ਇਸ ਮੌਕੇ ਹਲਕਾ ਜਗਰਾਓਂ ਦੇ ਵੱਖ-ਵੱਖ ਸਰਕਲਾਂ ਅਹੁਦੇਦਾਰਾਂ ਨੂੰ ਨਿਯੁਕਤ ਕਰਦਿਆਂ ਅਕਾਲੀ ਦਲ ਆਗੂਆਂ ਨੇ ਦੱਸਿਆ ਕਿ ਸਰਕਲ ਹਠੂਰ ਚੇਤਨਜੀਤ ਸਿੰਘ ਚਕਰ ਯੂਥ ਪ੍ਰਧਾਨ, ਪਰਮਜੀਤ ਕੌਰ ਚਕਰ ਇਸਤਰੀ ਵਿੰਗ ਪ੍ਰਧਾਨ, ਹਰਪਾਲ ਸਿੰਘ ਹਠੂਰ ਐੱਸਸੀ ਵਿੰਗ ਪ੍ਰਧਾਨ, ਗੁਰਮੀਤ ਸਿੰਘ ਚਕਰ ਬੀਸੀ ਵਿੰਗ ਪ੍ਰਧਾਨ, ਸਿਮਰਜੀਤ ਸਿੰਘ ਮਾਣੂੰਕੇ ਆਈਟੀ ਵਿੰਗ ਪ੍ਰਧਾਨ ਅਤੇ ਜਸਵਿੰਦਰ ਸਿੰਘ ਲੱਖਾ ਕਿਸਾਨ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸਰਕਲ ਮੱਲਾ ਗੁਰਕੀਰਤ ਸਿੰਘ ਚੀਮਾ ਯੂਥ ਪ੍ਰਧਾਨ, ਅੰਮ੍ਰਿਤਪਾਲ ਸਿੰਘ ਮੱਲਾ ਐੱਸਸੀ ਵਿੰਗ ਪ੍ਰਧਾਨ, ਲਖਵੀਰ ਸਿੰਘ ਭੰਮੀਪੁਰਾ ਬੀਸੀ ਵਿੰਗ ਪ੍ਰਧਾਨ) ਮਨਦੀਪ ਸਿੰਘ ਭੰਮੀਪੁਰਾ ਆਈਟੀ ਵਿੰਗ ਪ੍ਰਧਾਨ, ਸਰਗਨ ਸਿੰਘ ਰਸੂਲਪੁਰ ਕਿਸਾਨ ਵਿੰਗ ਪ੍ਰਧਾਨ ਅਤੇ ਅਮਰਜੀਤ ਸਿੰਘ ਰਸੂਲਪੁਰ ਵਪਾਰੀ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਸਰਕਲ ਕਾਉਂਕੇ ਕੁਲਵੰਤ ਸਿੰਘ ਡਾਂਗੀਆ ਨੂੰ ਯੂਥ ਪ੍ਰਧਾਨ, ਚਰਨਜੀਤ ਕੌਰ ਕਾਉਂਕੇ ਕਲਾਂ ਨੂੰ ਇਸਤਰੀ ਵਿੰਗ ਪ੍ਰਧਾਨ, ਮੱਖਣ ਸਿੰਘ ਕਾਉਂਕੇ ਕਲਾਂ ਨੂੰ ਐੱਸਸੀ ਵਿੰਗ ਪ੍ਰਧਾਨ, ਗੁਰਪ੍ਰੀਤ ਸਿੰਘ ਕਾਉਂਕੇ ਕਲਾਂ ਨੂੰ ਬੀਸੀ ਵਿੰਗ ਪ੍ਰਧਾਨ, ਜਗਦੀਸ਼ ਸਿੰਘ ਕਾਉਂਕੇ ਕਲਾਂ ਨੂੰ ਆਈਟੀ ਵਿੰਗ ਪ੍ਰਧਾਨ ਅਤੇ ਪਿਆਰਾ ਸਿੰਘ ਕਾਉਂਕੇ ਕਲਾਂ ਨੂੰ ਕਿਸਾਨ ਵਿੰਗ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਜਗਰਾਓਂ ਸ਼ਹਿਰ ’ਚੋਂ ਸੁਖਪ੍ਰੀਤ ਸਿੰਘ ਸੁੱਖੂ ਨੂੰ ਯੂਥ ਪ੍ਰਧਾਨ, ਵੀਰਪਾਲ ਕੌਰ ਨੂੰ ਇਸਤਰੀ ਵਿੰਗ ਪ੍ਰਧਾਨ, ਸਤਨਾਮ ਸਿੰਘ ਨੂੰ ਐੱਸਸੀ ਵਿੰਗ ਪ੍ਰਧਾਨ, ਤਜਿੰਦਰ ਸਿੰਘ ਜੱਸਲ ਨੂੰ ਬੀਸੀ ਵਿੰਗ ਪ੍ਰਧਾਨ ਅਤੇ ਗਣੇਸ਼ ਨੂੰ ਆਈਟੀ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸਰਕਲ ਸਬਅਰਬਨ ਜਗਰਾਓਂ ’ਚੋਂ ਗੁਰਪ੍ਰੀਤ ਸਿੰਘ ਅਗਵਾੜ ਲੋਪੋ ਖ਼ੁਰਦ ਨੂੰ ਯੂਥ ਪ੍ਰਧਾਨ, ਪਰਮਿੰਦਰ ਕੌਰ ਅਗਵਾੜ ਖ਼ਵਾਜਾ ਬਾਜੁ ਨੂੰ ਇਸਤਰੀ ਵਿੰਗ ਪ੍ਰਧਾਨ) ਮਨਜੀਤ ਸਿੰਘ ਬਿੱਟੂ ਅਗਵਾੜ ਖ਼ਵਾਜਾ ਬਾਜੁ ਨੂੰ ਐੱਸਸੀ ਵਿੰਗ ਪ੍ਰਧਾਨ, ਸ਼ੌਕਤ ਅਲੀ ਅਗਵਾੜ ਲੋਪੋ ਖ਼ੁਰਦ ਨੂੰ ਬੀਸੀ ਵਿੰਗ ਪ੍ਰਧਾਨ, ਪ੍ਰਭਦੀਪ ਸਿੰਘ ਅਗਵਾੜ ਖ਼ਵਾਜਾ ਬਾਜੁ ਨੂੰ ਆਈਟੀ ਵਿੰਗ ਪ੍ਰਧਾਨ, ਬਲਵੀਰ ਸਿੰਘ ਮੀਰਪੁਰ ਹਾਂਸ ਨੂੰ ਕਿਸਾਨ ਵਿੰਗ ਪ੍ਰਧਾਨ ਅਤੇ ਗੁਰਸ਼ਰਨ ਸਿੰਘ ਅਗਵਾੜ ਲੋਪੋ ਕਲਾਂ ਨੂੰ ਵਪਾਰੀ ਵਿੰਗ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਸਰਕਲ ਗ਼ਾਲਿਬ ਕਲਾਂ ਚੋਂ ਜੈਪਾਲ ਸਿੰਘ ਖਹਿਰਾ ਸ਼ੇਰਪੁਰ ਕਲਾਂ ਨੂੰ ਯੂਥ ਪ੍ਰਧਾਨ, ਬੇਨੰਜੀਰ ਬੀਨਾ ਨੂੰ ਇਸਤਰੀ ਵਿੰਗ ਪ੍ਰਧਾਨ, ਕੁਲਵਿੰਦਰ ਸਿੰਘ ਅਮਰਗੜ੍ਹ ਕਲੇਰ ਨੂੰ ਆਈਟੀ ਵਿੰਗ ਪ੍ਰਧਾਨ) ਅਤੇ ਜਤਿੰਦਰ ਸਿੰਘ ਰਿੰਕੂ ਅਮਰਗੜ੍ਹ ਕਲੇਰ ਨੂੰ ਕਿਸਾਨ ਵਿੰਗ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਸਰਕਲ ਮਲਕ ਚੋਂ ਹਰਕੀਰਤ ਸਿੰਘ ਸਿੱਧਵਾਂ ਖ਼ੁਰਦ ਨੂੰ ਯੂਥ ਪ੍ਰਧਾਨ, ਹਰਮੀਤ ਕੌਰ ਸਿੱਧਵਾਂ ਕਲਾਂ ਨੂੰ ਇਸਤਰੀ ਵਿੰਗ ਪ੍ਰਧਾਨ, ਚਮਕੌਰ ਸਿੰਘ ਬੁਜਗਰ ਨੂੰ ਐੱਸਸੀ ਵਿੰਗ ਪ੍ਰਧਾਨ, ਬਲਜੀਤ ਸਿੰਘ ਸਿੱਧਵਾਂ ਕਲਾਂ ਨੂੰ ਬੀਸੀ ਵਿੰਗ ਪ੍ਰਧਾਨ ਤੇ ਚਰਨਜੀਤ ਸਿੰਘ ਚੀਮਾ ਨੂੰ ਆਈਟੀ ਵਿੰਗ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਸਰਕਲ ਗਿੱਦੜਵਿੰਡੀ ਚੋਂ ਹਰਵਿੰਦਰ ਸਿੰਘ ਸੋਢੀਵਾਲ ਨੂੰ ਯੂਥ ਪ੍ਰਧਾਨ, ਕੁਲਵਿੰਦਰ ਕੌਰ ਅੱਬੂਪੁਰਾ ਨੂੰ ਇਸਤਰੀ ਵਿੰਗ ਪ੍ਰਧਾਨ, ਗੁਰਵਿੰਦਰ ਸਿੰਘ ਤਰਫ ਕੋਟਲੀ ਨੂੰ ਐੱਸਸੀ ਵਿੰਗ ਪ੍ਰਧਾਨ, ਅਵਤਾਰ ਸਿੰਘ ਲੋਧੀਵਾਲ ਨੂੰ ਬੀਸੀ ਵਿੰਗ ਪ੍ਰਧਾਨ, ਹਰਮਨਜੋਤ ਸਿੰਘ ਤਿਹਾੜਾ ਨੂੰ ਆਈਟੀ ਵਿੰਗ ਪ੍ਰਧਾਨ ਅਤੇ ਪ੍ਰੇਮ ਸਿੰਘ ਮਲਸੀਹਾਂ ਬਾਜਣ ਨੂੰ ਕਿਸਾਨ ਵਿੰਗ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਸਰਕਲ ਕੰਨੀਆਂ ਵਿਚ ਗੁਰਚਰਨ ਸਿੰਘ ਕੰਨੀਆਂ ਖ਼ੁਰਦ ਨੂੰ ਯੂਥ ਪ੍ਰਧਾਨ, ਪਰਮਜੀਤ ਕੌਰ ਕੰਨਿਆ ਹੁਸੈਨੀ ਨੂੰ ਇਸਤਰੀ ਵਿੰਗ ਪ੍ਰਧਾਨ, ਸੁਰਿੰਦਰ ਸਿੰਘ ਪਰਜੀਆਂ ਬਿਹਾਰੀਪੁਰ ਨੂੰ ਐੱਸਸੀ ਵਿੰਗ ਪ੍ਰਧਾਨ, ਅਮਰਜੀਤ ਸਿੰਘ ਪਰਜੀਆਂ ਬਿਹਾਰੀਪੁਰ ਨੂੰ ਬੀਸੀ ਵਿੰਗ ਪ੍ਰਧਾਨ, ਅਮਰੀਕ ਸਿੰਘ ਕੰਨਿਆ ਹਸੈਨੀ ਨੂੰ ਆਈਟੀ ਵਿੰਗ ਪ੍ਰਧਾਨ ਅਤੇ ਸੁਖਦੇਵ ਸਿੰਘ ਪਿੰਡ ਬਹਾਦਰ ਕੇ ਨੂੰ ਕਿਸਾਨ ਵਿੰਗ ਪ੍ਰਧਾਨ ਨੂੰ ਨਿਯੁਕਤ ਕਰਨ ਇਲਾਵਾ ਇੰਦਰਜੀਤ ਸਿੰਘ ਲੋਧੀਵਾਲ, ਨੰਬਰਦਾਰ ਗੋਪਾਲ ਸਿੰਘ ਪਾਲਾ ਭੰਮੀਪੁਰਾ ਤੇ ਜਸਪ੍ਰੀਤ ਸਿੰਘ ਚੀਮਾ ਨੂੰ ਜ਼ਿਲ੍ਹੇ ਵਿੱਚ ਮਾਣ-ਸਤਿਕਾਰ ਦਿੱਤਾ।