- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਉਸ ਦੀ ਭਾਲ ’ਚ ਸਰਕਾਰੀ ਰਿਹਾਇਸ਼ ਸਮੇਤ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਹੁਣ ਇਹ ਪਤਾ ਲਾ ਰਹੀ ਹੈ ਕਿ ਕਥਿਤ ਤੌਰ ’ਤੇ ਪੈਸੇ ਕਿਸ ਤੋਂ ਲਏ ਗਏ, ਕਿੰਨੀ ਰਕਮ ਲਈ ਗਈ ਅਤੇ ਉਸ ਦੇ ਬਦਲੇ ਜੇਲ੍ਹ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਕਿਹੜੀਆਂ-ਕਿਹੜੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਲੁਧਿਆਣਾ ਕੇਂਦਰੀ ਜੇਲ੍ਹ ’ਚ ਜੀਐੱਸਟੀ ਦੇ ਮਾਮਲਿਆਂ ’ਚ ਬੰਦ ਮੁਲਜ਼ਮਾਂ ਤੋਂ ਪੈਸੇ ਲੈ ਕੇ ਦੂਜੇ ਕੈਦੀਆਂ ਤੋਂ ਵੱਖ ਰੱਖਣ ਅਤੇ ਵਿਸ਼ੇਸ਼ ਸਹੂਲਤਾਂ ਦੇਣ ਦੇ ਦੋਸ਼ ’ਚ ਜੇਲ੍ਹ ਦੇ ਐਡੀਸ਼ਨਲ ਸੁਪਰਡੈਂਟ ਬਲਵੀਰ ਸਿੰਘ ’ਤੇ ਐੱਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤ ਏਡੀਜੀਪੀ ਜੇਲ੍ਹ ਤੱਕ ਪਹੁੰਚਣ ਤੋਂ ਬਾਅਦ ਹੋਈ ਜਾਂਚ ’ਚ ਕਰੀਬ 11 ਮੁਲਜ਼ਮਾਂ ਨਾਲ ਕਥਿਤ ਲੈਣ-ਦੇਣ ਦੀ ਗੱਲ ਸਾਹਮਣੇ ਆਈ। ਇਸ ਤੋਂ ਬਾਅਦ ਜੇਲ੍ਹ ਵਿਭਾਗ ਨੇ ਬਲਵੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ। ਐੱਫਆਈਆਰ ਦਰਜ ਹੁੰਦੇ ਹੀ ਅਧਿਕਾਰੀ ਫ਼ਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ’ਚ ਸਰਕਾਰੀ ਰਿਹਾਇਸ਼ ਸਮੇਤ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕਰ ਰਹੀ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਹੁਣ ਇਹ ਪਤਾ ਲਾ ਰਹੀ ਹੈ ਕਿ ਕਥਿਤ ਤੌਰ ’ਤੇ ਪੈਸੇ ਕਿਸ ਤੋਂ ਲਏ ਗਏ, ਕਿੰਨੀ ਰਕਮ ਲਈ ਗਈ ਅਤੇ ਉਸ ਦੇ ਬਦਲੇ ਜੇਲ੍ਹ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਕਿਹੜੀਆਂ-ਕਿਹੜੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਮੁੱਢਲੀ ਜਾਂਚ ’ਚ ਕਰੀਬ 11 ਜੀਐੱਸਟੀ ਮੁਲਜ਼ਮਾਂ ਦੇ ਨਾਂ ਸਾਹਮਣੇ ਆਏ ਹਨ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੂੰ ਆਮ ਕੈਦੀਆਂ ਤੋਂ ਵੱਖ ਰੱਖਿਆ ਜਾਂਦਾ ਸੀ। ਉਨ੍ਹਾਂ ਦੇ ਖਾਣ-ਪੀਣ ਦੀ ਬਿਹਤਰ ਵਿਵਸਥਾ ਕੀਤੀ ਜਾਂਦੀ ਸੀ ਅਤੇ ਹੋਰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ।
ਸੂਤਰਾਂ ਮੁਤਾਬਕ, ਇਸ ਕਥਿਤ ਖੇਡ ਦੀ ਸ਼ਿਕਾਇਤ ਬਾਹਰੋਂ ਨਹੀਂ, ਸਗੋਂ ਜੇਲ੍ਹ ਦੇ ਅੰਦਰੋਂ ਹੀ ਉੱਚ ਅਧਿਕਾਰੀਆਂ ਤੱਕ ਪਹੁੰਚੀ। ਕਿਸੇ ਅਧਿਕਾਰੀ ਜਾਂ ਕਰਮਚਾਰੀ ਨੇ ਉਨ੍ਹਾਂ ਮੁਲਜ਼ਮਾਂ ਦੀ ਜਾਣਕਾਰੀ ਇਕੱਠੀ ਕਰ ਕੇ ਸ਼ਿਕਾਇਤ ਕੀਤੀ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਵਿਸ਼ੇਸ਼ ਟ੍ਰੀਟਮੈਂਟ ਦਿੱਤਾ ਜਾ ਰਿਹਾ ਸੀ। ਸ਼ਿਕਾਇਤ ਏਡੀਜੀਪੀ ਜੇਲ੍ਹ ਤੱਕ ਪਹੁੰਚੀ ਤਾਂ ਮਾਮਲੇ ਨੂੰ ਦਬਾਉਣ ਦੀ ਬਜਾਏ ਜਾਂਚ ਕਮੇਟੀ ਗਠਿਤ ਕੀਤੀ ਗਈ। ਜਾਂਚ ਦੌਰਾਨ ਕਰੀਬ 11 ਮੁਲਜ਼ਮਾਂ ਨਾਲ ਕਥਿਤ ਲੈਣ-ਦੇਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ।