ਪੁਲ਼ ਦੀ ਕੰਧ ਨਾਲ ਵੱਜਿਆ ਤੇਜ਼ ਰਫਤਾਰ ਟਰੱਕ, ਕਣਕ ਦੀਆਂ ਬੋਰੀਆਂ ਡਿੱਗਣ ਕਾਰਨ ਦੋ ਕਾਰਾਂ ਤੇ ਇੱਕ ਮੋਟਰਸਾਈਕਲ ਨੁਕਸਾਨਿਆ
ਪੁਲ ਦੇ ਥੱਲਿਓ ਲੰਘ ਰਹੇ ਕੁਝ ਵਾਹਨ ਇਨ੍ਹਾਂ ਬੋਰੀਆਂ ਦੀ ਲਪੇਟ ਵਿੱਚ ਆ ਗਏ। ਸੂਤਰਾਂ ਮੁਤਾਬਕ ਇਸ ਹਾਦਸੇ ਦੇ ਦੌਰਾਨ ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਨੁਕਸਾਨੇ ਗਏ। ਐਤਵਾਰ ਸਵੇਰੇ 8 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਅਤੇ ਟ੍ਰੈਫਿਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਟਰੱਕ ਨੂੰ ਸੜਕ ਪੁਲ ਤੋਂ ਹਟਾਉਣ ਦਾ ਕੰਮ ਸ਼ੁਰੂ ਕੀਤਾ।
Publish Date: Sun, 15 Feb 2026 11:23 AM (IST)
Updated Date: Sun, 15 Feb 2026 11:30 AM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ: ਫਿਰੋਜ਼ਪੁਰ ਰੋਡ ਤੋਂ ਸ਼ਹਿਰ ਵੱਲ ਆ ਰਿਹਾ ਕਣਕ ਨਾਲ ਭਰਿਆ ਟਰੱਕ ਭਾਰਤ ਨਗਰ ਚੌਂਕ ਉੱਪਰ ਪੁਲ ਦੀ ਕੰਧ ਨਾਲ ਟਕਰਾ ਗਿਆ। ਸੰਤੁਲਨ ਵਿਗੜਨ ਕਾਰਨ ਵਾਪਰੇ ਇਸ ਹਾਦਸੇ ਦੇ ਦੌਰਾਨ ਟਰੱਕ ਦਾ ਕੁਝ ਹਿੱਸਾ ਹੇਠਾਂ ਲਟਕ ਗਿਆ ਅਤੇ ਉਸ ਵਿੱਚੋਂ ਕਣਕ ਦੀਆਂ ਬੋਰੀਆਂ ਡਿੱਗਣੀਆਂ ਸ਼ੁਰੂ ਹੋ ਗਈਆਂ। ਪੁਲ ਦੇ ਥੱਲਿਓ ਲੰਘ ਰਹੇ ਕੁਝ ਵਾਹਨ ਇਨ੍ਹਾਂ ਬੋਰੀਆਂ ਦੀ ਲਪੇਟ ਵਿੱਚ ਆ ਗਏ। ਸੂਤਰਾਂ ਮੁਤਾਬਕ ਇਸ ਹਾਦਸੇ ਦੇ ਦੌਰਾਨ ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਨੁਕਸਾਨੇ ਗਏ। ਐਤਵਾਰ ਸਵੇਰੇ 8 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਅਤੇ ਟ੍ਰੈਫਿਕ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਟਰੱਕ ਨੂੰ ਸੜਕ ਪੁਲ ਤੋਂ ਹਟਾਉਣ ਦਾ ਕੰਮ ਸ਼ੁਰੂ ਕੀਤਾ।