ਜਗਰਾਓਂ ਦੇ ਤਹਿਸੀਲ ਚੌਂਕ 'ਚ ਬੰਬਨੁਮਾ ਵਸਤੂ ਮਿਲਣ ’ਤੇ ਮਚਿਆ ਹੜਕੰਪ, ਪੁਲਿਸ ਨੇ ਵੱਟੀ ਚੁੱਪ
ਸੂਚਨਾ ਦੇਣ ’ਤੇ ਪੁੱਜੀ ਚੌਂਕੀ ਬੱਸ ਸਟੈਂਡ ਦੀ ਪੁਲਿਸ ਨੇ ਮੀਡੀਆ ਤੋਂ ਬੱਚਦੇ ਹੋਏ ਇਸ ਨੂੰ ਟੈ੍ਰਫਿਕ ਬੂਥ ਦੇ ਅੰਦਰ ਰੱਖ ਲਿਆ। ਹਾਲਾਂਕਿ ਬਾਅਦ ’ਚ ਪੁੱਛੇ ਜਾਣ ’ਤੇ ਟੈ੍ਰਫਿਕ ਇੰਚਾਰਜ ਕੁਮਾਰ ਸਿੰਘ ਨੇ ਕਿਸੇ ਤਰ੍ਹਾਂ ਦੀ ਕੋਈ ਵਸਤੂ ਨਾ ਮਿਲਣ ਦੀ ਗੱਲ ਆਖੀ।
Publish Date: Tue, 31 Mar 2026 10:53 AM (IST)
Updated Date: Tue, 31 Mar 2026 01:45 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਤਹਿਸੀਲ ਚੌਂਕ ਨੇੜੇ ਸੋਮਵਾਰ ਨੂੰ ਬੰਬਨੁਮਾ ਵਸਤੂ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਲਿਣ ’ਤੇ ਪੁੱਜੀ ਟ੍ਰੈਫਿਕ ਪੁਲਿਸ ਇਸ ਨੂੰ ਕੱਪੜੇ ’ਚ ਲਪੇਟ ਕੇ ਆਪਣੇ ਨਾਲ ਲੈ ਗਈ। ਹਾਲਾਂਕਿ ਬਾਅਦ ’ਚ ਕਿਸੇ ਪੁਲਿਸ ਅਧਿਕਾਰੀ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਜਗਰਾਓਂ ਟੈ੍ਰਫਿਕ ਪੁਲਿਸ ਦੇ ਬੂਥ ਦੇ ਬਿਲਕੁਲ ਸਾਹਮਣੇ ਮਨਪ੍ਰੀਤ ਸਿੰਘ ਗੋਲਡੀ ਨੇ ਚੌਂਕ ਦੇ ਲੱਗੇ ਸਾਈਨ ਬੋਰਡ ਨੇੜੇ ਬੰਬਨੁਮਾ ਸ਼ੱਕੀ ਵਸਤੂ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ। ਇਸ ’ਤੇ ਨੇੜੇ ਹੀ ਖੜੀ ਟੈ੍ਰਫਿਕ ਪੁਲਿਸ ਨੇ ਤੁਰੰਤ ਇਸ ’ਤੇ ਕੱਪੜਾ ਪਾ ਕੇ ਇਸ ਨੂੰ ਢੱਕ ਦਿੱਤਾ ਤੇ ਫਿਰ ਇਕ ਸਿਵਲ ਵਿਅਕਤੀ ਦੀ ਮਦਦ ਨਾਲ ਇਸ ਨੂੰ ਫਰੂਟ ਵਾਲੇ ਕਰੇਟ ’ਚ ਪਾ ਕੇ ਟੈ੍ਰਫਿਕ ਬੂਥ ਦੇ ਬਾਹਰ ਰੱਖ ਦਿੱਤਾ।
ਸੂਚਨਾ ਦੇਣ ’ਤੇ ਪੁੱਜੀ ਚੌਂਕੀ ਬੱਸ ਸਟੈਂਡ ਦੀ ਪੁਲਿਸ ਨੇ ਮੀਡੀਆ ਤੋਂ ਬੱਚਦੇ ਹੋਏ ਇਸ ਨੂੰ ਟੈ੍ਰਫਿਕ ਬੂਥ ਦੇ ਅੰਦਰ ਰੱਖ ਲਿਆ। ਹਾਲਾਂਕਿ ਬਾਅਦ ’ਚ ਪੁੱਛੇ ਜਾਣ ’ਤੇ ਟੈ੍ਰਫਿਕ ਇੰਚਾਰਜ ਕੁਮਾਰ ਸਿੰਘ ਨੇ ਕਿਸੇ ਤਰ੍ਹਾਂ ਦੀ ਕੋਈ ਵਸਤੂ ਨਾ ਮਿਲਣ ਦੀ ਗੱਲ ਆਖੀ। ਚੌਂਕੀ ਬੱਸ ਸਟੈਂਡ ਦੇ ਏਐੱਸਆਈ ਬਲਰਾਜ ਸਿੰਘ, ਡੀਐੱਸਪੀ ਕੁਲਵੰਤ ਸਿੰਘ ਨੇ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਤੋਂ ਇਨਕਾਰ ਕੀਤਾ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਸੂਚਨਾ ਮਿਲਣ ’ਤੇ ਮੌਕੇ ਤੇ ਨਹੀਂ ਜਾ ਸਕੇ, ਕਿਉਂਕਿ ਉਹ ਚੋਰੀ ਮਾਮਲੇ ਦੀ ਜਾਂਚ ਕਰ ਰਹੇ ਸਨ।