Video : ਮੌਤ ਦੇ ਮੂੰਹ 'ਚੋਂ ਬਚੇ 80 ਮੁਸਾਫ਼ਰ! ਲੁਧਿਆਣਾ ਹਾਈਵੇਅ 'ਤੇ ਚਲਦੀ AC ਸਲੀਪਰ ਬੱਸ ਬਣੀ ਅੱਗ ਦਾ ਗੋਲਾ, ਡਰਾਈਵਰ-ਕੰਡਕਟਰ ਦੀ ਸੂਝਬੂਝ ਨਾਲ ਟਲਿਆ ਵੱਡਾ ਹਾਦਸਾ
ਲੁਧਿਆਣਾ ਦੇ ਢੋਲੇਵਾਲ ਤੋਂ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਨਏ ਨਗਰ ਵੱਲ ਜਾ ਰਹੀ ਇੱਕ ਡਬਲ ਡੈਕਰ ਬੱਸ ਨੂੰ ਦੋਰਾਹਾ ਨੇੜਲੇ ਪਿੰਡ ਬੀਜਾ ਕੋਲ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮੁਸਾਫ਼ਰਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
Publish Date: Sun, 21 Jun 2026 02:08 PM (IST)
Updated Date: Sun, 21 Jun 2026 02:54 PM (IST)
ਦੋਰਾਹਾ, ਲੁਧਿਆਣਾ : ਲੁਧਿਆਣਾ ਦੇ ਢੋਲੇਵਾਲ ਤੋਂ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਨਏ ਨਗਰ ਵੱਲ ਜਾ ਰਹੀ ਇੱਕ ਡਬਲ ਡੈਕਰ ਬੱਸ ਨੂੰ ਦੋਰਾਹਾ ਨੇੜਲੇ ਪਿੰਡ ਬੀਜਾ ਕੋਲ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮੁਸਾਫ਼ਰਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਕੋਟ ਚੌਕੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਅੱਗ ਇੱਕਦਮ ਭੜਕ ਗਈ ਸੀ, ਜਿਸ ਤੋਂ ਬਾਅਦ ਡਰਾਈਵਰ ਨੇ ਰੌਲਾ ਪਾ ਕੇ ਸਾਰੇ ਮੁਸਾਫ਼ਰਾਂ ਨੂੰ ਤੁਰੰਤ ਹੇਠਾਂ ਉਤਰਨ ਲਈ ਕਿਹਾ। ਹਾਦਸੇ ਵੇਲੇ ਬੱਸ 'ਚ ਕਰੀਬ 80 ਮੁਸਾਫ਼ਰ ਸਵਾਰ ਸਨ, ਜੋ ਸਮਾਂ ਰਹਿੰਦੇ ਹੇਠਾਂ ਉਤਰ ਗਏ ਅਤੇ ਸੁਰੱਖਿਅਤ ਬਚ ਗਏ।