- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਧਰ, ਅੰਮ੍ਰਿਤਸਰ ਦੇ ਸਰਹੱਦੀ ਕਸਬੇ ਰਮਦਾਸ ਵਿਚ ਦੇਰ ਸ਼ਾਮ ਤੇਜ਼ ਮੀਂਹ ਨਾਲ 700 ਗ੍ਰਾਮ ਤੱਕ ਦੇ ਗੜੇ ਪਏ ਜਿਸ ਕਾਰਨ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਉਨ੍ਹਾਂ ’ਤੇ ਡੈਂਟ ਪੈ ਗਏ। ਇਸ ਤੋਂ ਇਲਾਵਾ ਸ਼ੈੱਡ ਬਣਾਉਣ ਲਈ ਵਰਤੀਆਂ ਗਈਆਂ ਸੀਮੈਂਟ ਦੀਆਂ ਚਾਦਰਾਂ ਵਿਚ ਵੀ ਵੱਡੇ-ਵੱਡੇ ਛੇਕ ਹੋ ਗਏ ਅਤੇ ਉੱਥੇ ਪਿਆ ਸਾਮਾਨ ਨੁਕਸਾਨਿਆ ਗਿਆ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ’ਚ ਸ਼ੁੱਕਰਵਾਰ ਨੂੰ ਸਾਰਾ ਦਿਨ ਕਈ ਜ਼ਿਲ੍ਹਿਆਂ ਵਿਚ ਕਿਤੇ ਧੁੱਪ ਰਹੀ ਤੇ ਕਿਤੇ ਬੱਦਲ ਛਾਏ ਰਹੇ ਅਤੇ ਕਈ ਥਾਵਾਂ ’ਤੇ ਹਲਕਾ ਮੀਂਹ ਵੀ ਪਿਆ। ਓਧਰ, ਅੰਮ੍ਰਿਤਸਰ ਦੇ ਸਰਹੱਦੀ ਕਸਬੇ ਰਮਦਾਸ ਵਿਚ ਦੇਰ ਸ਼ਾਮ ਤੇਜ਼ ਮੀਂਹ ਨਾਲ 700 ਗ੍ਰਾਮ ਤੱਕ ਦੇ ਗੜੇ ਪਏ ਜਿਸ ਕਾਰਨ ਕਈ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਉਨ੍ਹਾਂ ’ਤੇ ਡੈਂਟ ਪੈ ਗਏ। ਇਸ ਤੋਂ ਇਲਾਵਾ ਸ਼ੈੱਡ ਬਣਾਉਣ ਲਈ ਵਰਤੀਆਂ ਗਈਆਂ ਸੀਮੈਂਟ ਦੀਆਂ ਚਾਦਰਾਂ ਵਿਚ ਵੀ ਵੱਡੇ-ਵੱਡੇ ਛੇਕ ਹੋ ਗਏ ਅਤੇ ਉੱਥੇ ਪਿਆ ਸਾਮਾਨ ਨੁਕਸਾਨਿਆ ਗਿਆ। ਗੜੇਮਾਰੀ ਕਾਰਨ ਝੋਨੇ ਦੀ ਫ਼ਸਲ ਨੂੰ ਵੀ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ ਪ੍ਰਤੀ ਏਕੜ ਤਿੰਨ ਤੋਂ ਪੰਜ ਕੁਇੰਟਲ ਤੱਕ ਝਾੜ ਘੱਟ ਹੋਣ ਦਾ ਡਰ ਸਤਾ ਰਿਹਾ ਹੈ।
ਰਮਦਾਸ ਵਾਸੀ ਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਇੰਨੇ ਮੋਟੇ ਗੜੇ ਪੈਂਦੇ ਵੇਖੇ। ਉਨ੍ਹਾਂ ਮੁਤਾਬਕ, ਕੁਝ ਗੜਿਆਂ ਦਾ ਭਾਰ ਲਗਪਗ 700 ਗ੍ਰਾਮ ਤੱਕ ਸੀ, ਜਦਕਿ ਅੱਧਾ ਕਿੱਲੋ ਵਜ਼ਨ ਵਾਲੇ ਗੜੇ ਵੀ ਪਏ।
ਮੌਸਮ ਕੇਂਦਰ, ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ 10 ਤੋਂ 12 ਅਕਤੂਬਰ ਤੱਕ ਪੰਜਾਬ ਵਿਚ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਧੂੜ ਭਰੇ ਝੱਖੜ ਦੇ ਨਾਲ-ਨਾਲ ਗੜੇਮਾਰੀ ਦੀ ਵੀ ਸੰਭਾਵਨਾ ਹੈ।