ਬਾਬਾ ਬੰਦਾ ਸਿੰਘ ਬਹਾਦਰ ਦਾ 310ਵਾਂ ਸ਼ਹੀਦੀ ਦਿਹਾੜਾ ਮਨਾਇਆ
ਗੁਰਦੁਆਰਾ ਭਗਤ ਧੰਨਾ ਜੀ ਵਿਖੇ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ 310ਵਾਂ ਸ਼ਹੀਦੀ ਦਿਹਾੜਾ
Publish Date: Sun, 21 Jun 2026 08:59 PM (IST)
Updated Date: Mon, 22 Jun 2026 04:16 AM (IST)

ਗੌਰਵਮਈ ਇਤਿਹਾਸ ਸਿਰਜਣ ਵਾਲੇ ਮਹਾਨ ਯੋਧੇ ਨੂੰ ਇਤਿਹਾਸਕਾਰਾਂ ਨੇ ਵਿਸਾਰਿਆ : ਪ੍ਰਧਾਨ ਬਾਵਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਮਹਾਨਗਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਦੇ ਇਲਾਕੇ ਗੁਰੂ ਨਾਨਕ ਨਗਰ ਸਥਿਤ ਗੁਰਦੁਆਰਾ ਭਗਤ ਧੰਨਾ ਜੀ ਵਿਖੇ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 310ਵਾਂ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਗੁਰਦੁਆਰਾ ਕਮੇਟੀ ਵੱਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਖਜਾਨ ਸਿੰਘ ਦੀ ਅਗਵਾਈ ਹੇਠ ਬੜੀ ਹੀ ਸ੍ਰਰਧਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਜਿਸ ਤੋਂ ਬਾਅਦ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਿਆ, ਜਿਸ ਤੋਂ ਉਪਰੰਤ ਰਕਬਾ ਦੇ ਢਾਡੀ ਗਿਆਨੀ ਬਲਦੇਵ ਸਿੰਘ ਤੇ ਉਨ੍ਹਾਂ ਦੇ ਜੱਥੇ ਨੇ ਮਹਾਨ ਯੋਧੇ ਦੀਆਂ ਵਾਰਾਂ ਗਾਕੇ ਸੰਗਤਾਂ ਨੂੰ ਗੌਰਵਮਈ ਇਤਿਹਾਸ ਦੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਰਪੰਚ ਰਣਜੀਤ ਸਿੰਘ ਵਾਈਸ ਪ੍ਰਧਾਨ ਫਾਊਂਡੇਸ਼ਨ ਨੂੰ ਪ੍ਰਧਾਨ ਬਾਵਾ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਖਜਾਨ ਸਿੰਘ ਨੇ ਕਿਹਾ ਕਿ ਮਹਾਨ ਯੋਧੇ, ਜਰਨੈਲ, ਸੂਰਵੀਰ ਸਮੁੱਚੀ ਮਨੁੱਖਤਾ ਲਈ ਹੱਕ ਸੱਚ ਦੀ ਲੜਾਈ ਲੜਦੇ ਹਨ। ਉਨ੍ਹਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਮਾਧੋਦਾਸ ਬੈਰਾਗੀ ਦੇ ਰੂਪ ’ਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹੋਏ ਅਲੌਕਿਕ ਮਿਲਾਪ ਤੋਂ ਬਾਅਦ ਬਾਬਾ ਜੀ ਨੇ ਮਾਲਾ ਛੱਡੀ ਅਤੇ ਮੁਗਲਾਂ ਦੇ ਜ਼ੁਲਮ ਖਿਲਾਫ ਤਲਵਾਰ ਚੁੱਕੀ ਤੇ ਸੈਂਕੜੇ ਸਾਲਾਂ ਦੇ ਮੁਗਲਾਂ ਦੇ ਰਾਜ ਦਾ ਖਾਤਮਾ ਕੀਤਾ। ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਉਨ੍ਹਾਂ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ। ਚੱਪੜਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਨੂੰ ਜੰਡ ਨਾਲ ਲਟਕਾਇਆ। 14 ਮਈ 1710 ਨੂੰ ਸਰਹਿੰਦ ਤੇ ਫਤਿਹ ਦਾ ਝੰਡਾ ਲਹਿਰਾਇਆ ਅਤੇ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ। ਇਸ ਸਮੇਂ ਕਰਮਜੀਤ ਕੌਰ ਢਿੱਲੋਂ, ਬੀਬੀ ਸੋਨੀਆ ਅਰੋੜਾ, ਗੁਰਨਾਮ ਸਿੰਘ ਕਲੇਰ, ਵਰਿੰਦਰ ਭੱਲਾ, ਬਲਜੀਤ ਮਾਲੜਾ, ਅਮਿਤ ਕੁਮਾਰ, ਮੋਹਣ ਸਿੰਘ, ਗ੍ਰੰਥੀ ਲਖਵਿੰਦਰ ਸਿੰਘ, ਖਜਾਨਚੀ ਪ੍ਰਗਟ ਸਿੰਘ, ਜੱਸਾ ਸਿੰਘ, ਕੈਪਟਨ ਬਲਦੇਵ ਸਿੰਘ, ਗੱਬਰ ਸਿੰਘ, ਮਹਿੰਦਰ ਸਿੰਘ, ਰਮਨਜੋਤ ਸਿੰਘ ਕੈਨੇਡਾ, ਤੇਜਾ ਸਿੰਘ ਹੰਬੜਾਂ ਪ੍ਰਧਾਨ ਫਾਊਂਡੇਸ਼ਨ ਲੁਧਿਆਣਾ, ਗੁਰਬਖਸ਼ ਸਿੰਘ ਬਾਠ ਸਕੱਤਰ ਫਾਊਂਡੇਸ਼ਨ, ਜੰਗ ਸਿੰਘ, ਲਖਵੀਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।