- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੇ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਵਾਇਤ ਵਿੱਚ ਜਗਮੋਹਨ ਨੇ ਦੱਸਿਆ ਕਿ ਉਸਦਾ ਨਾਲ ਜਤਿਨ ਵਰਮਾ, ਕੀਰਤੀ ਵਰਮਾ ਅਤੇ ਜੋਤੀ ਵਰਮਾ ਵੱਲੋਂ ਮਿਲ ਕੇ 20 ਏਕੜ ਜ਼ਮੀਨ ਦਾ ਸੌਦਾ ਕਰਨ ਦੀ ਗੱਲ ਕੀਤੀ ਗਈ ਸੀ। ਮੁਲਜ਼ਮਾਂ ਨੇ ਫਿਲੌਰ ਅਤੇ ਫਗਵਾੜਾ ਇਲਾਕੇ ਵਿੱਚ 20 ਏਕੜ ਜ਼ਮੀਨ ਦੱਸ ਕੇ ਇਸ ਸਬੰਧੀ ਇਕਰਾਰਨਾਮਾ ਕਰਵਾਉਣ ਦਾ ਭਰੋਸਾ ਦਿੱਤਾ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ। ਪਿੰਡ ਹੁਸੈਨਪੁਰਾ ਵਿੱਚ ਪ੍ਰਾਪਰਟੀ ਦੇ ਸੌਦੇ ਦੇ ਨਾਂ ’ਤੇ ਇਕ ਵਿਅਕਤੀ ਨਾਲ 2 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਤਿੰਨ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜਗਮੋਹਨ ਸਿੰਘ ਵਾਸੀ ਪਿੰਡ ਹੁਸੈਨਪੁਰਾ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਗਈ ਹੈ।
ਪੁਲਿਸ ਨੇ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਵਾਇਤ ਵਿੱਚ ਜਗਮੋਹਨ ਨੇ ਦੱਸਿਆ ਕਿ ਉਸਦਾ ਨਾਲ ਜਤਿਨ ਵਰਮਾ, ਕੀਰਤੀ ਵਰਮਾ ਅਤੇ ਜੋਤੀ ਵਰਮਾ ਵੱਲੋਂ ਮਿਲ ਕੇ 20 ਏਕੜ ਜ਼ਮੀਨ ਦਾ ਸੌਦਾ ਕਰਨ ਦੀ ਗੱਲ ਕੀਤੀ ਗਈ ਸੀ। ਮੁਲਜ਼ਮਾਂ ਨੇ ਫਿਲੌਰ ਅਤੇ ਫਗਵਾੜਾ ਇਲਾਕੇ ਵਿੱਚ 20 ਏਕੜ ਜ਼ਮੀਨ ਦੱਸ ਕੇ ਇਸ ਸਬੰਧੀ ਇਕਰਾਰਨਾਮਾ ਕਰਵਾਉਣ ਦਾ ਭਰੋਸਾ ਦਿੱਤਾ।
ਸ਼ਿਕਾਇਤ ਮੁਤਾਬਕ ਇਸ ਸੌਦੇ ਦੇ ਬਦਲੇ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਤੋਂ ਕੁੱਲ 2 ਕਰੋੜ 35 ਲੱਖ 98 ਹਜ਼ਾਰ ਰੁਪਏ ਹਾਸਲ ਕਰ ਲਏ। ਬਾਅਦ ਵਿੱਚ ਦੋਵਾਂ ਧਿਰਾਂ ਵਿਚਕਾਰ ਹੋਏ ਸਮਝੌਤੇ ਤਹਿਤ ਮੁਲਜ਼ਮਾਂ ਨੇ 25 ਲੱਖ ਰੁਪਏ ਵਾਪਸ ਕਰ ਦਿੱਤੇ, ਪਰ ਇਸ ਤੋਂ ਬਾਅਦ ਉਹ ਸਮਝੌਤੇ ਤੋਂ ਮੁਕਰ ਗਏ।
ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਬਾਕੀ 2 ਕਰੋੜ 10 ਲੱਖ 98 ਹਜ਼ਾਰ ਰੁਪਏ ਵਾਪਸ ਨਹੀਂ ਕੀਤੇ ਅਤੇ ਇਸ ਤਰ੍ਹਾਂ ਉਸ ਨਾਲ ਵੱਡੀ ਰਕਮ ਦੀ ਧੋਖਾਧੜੀ ਕੀਤੀ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਅਤੇ ਦੋਸ਼ਾਂ ਦੀ ਜਾਂਚ ਮਗਰੋਂ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।