- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਹਾਈ ਸਕੂਲ ਸਾਹਨੀ ਵਿਖੇ ਜ਼ੋਨ 3 ਦੀਆਂ ਸਕੂਲੀ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਸਮੁੱਚਾ ਪੋ੍ਗਰਾਮ ਸੁਰੇਸ਼ ਗੁਪਤਾ ਪਿੰ੍ਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਾਰਾਈ ਦੀ ਪ੍ਰਧਾਨਗੀ ਹੇਠ ਕੀਤਾ ਜਾ ਰਿਹਾ ਹੈ। ਸਰਕਾਰੀ ਹਾਈ ਸਕੂਲ ਸਾਹਨੀ ਵਿਖੇ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਦਾ ਸਰਪੰਚ ਰਾਮ ਪਾਲ ਮੱਟੂ ਸਾਹਨੀ, ਪੰਚ ਊਸ਼ਾ ਰਾਣੀ, ਨੰਬਰਦਾਰ ਪਰਮਜੀਤ ਸਿੰਘ, ਬਲਵੀਰ ਸਿੰਘ ਐੱਸਐੱਮਸੀ ਮੁਖੀ, ਸੁੰਦਰ ਸਿੰਘ ਪਰੇਮਪੁਰ ਵੱਲੋਂ ਉਚੇਚੇ ਤੌਰ 'ਤੇ ਪਹੁੰਚ ਕੇ ਵਿਸ਼ੇਸ਼ ਸਵਾਗਤ ਕੀਤਾ ਗਿਆ ਅਤੇ ਸਮੂਹ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ।

ਪੱਤਰ ਪੇ੍ਰਰਕ, ਪਾਂਸ਼ਟਾ : ਸਰਕਾਰੀ ਹਾਈ ਸਕੂਲ ਸਾਹਨੀ ਵਿਖੇ ਜ਼ੋਨ 3 ਦੀਆਂ ਸਕੂਲੀ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਸਮੁੱਚਾ ਪੋ੍ਗਰਾਮ ਸੁਰੇਸ਼ ਗੁਪਤਾ ਪਿੰ੍ਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਾਰਾਈ ਦੀ ਪ੍ਰਧਾਨਗੀ ਹੇਠ ਕੀਤਾ ਜਾ ਰਿਹਾ ਹੈ। ਸਰਕਾਰੀ ਹਾਈ ਸਕੂਲ ਸਾਹਨੀ ਵਿਖੇ ਸਮੂਹ ਖਿਡਾਰੀਆਂ ਅਤੇ ਪ੍ਰਬੰਧਕਾਂ ਦਾ ਸਰਪੰਚ ਰਾਮ ਪਾਲ ਮੱਟੂ ਸਾਹਨੀ, ਪੰਚ ਊਸ਼ਾ ਰਾਣੀ, ਨੰਬਰਦਾਰ ਪਰਮਜੀਤ ਸਿੰਘ, ਬਲਵੀਰ ਸਿੰਘ ਐੱਸਐੱਮਸੀ ਮੁਖੀ, ਸੁੰਦਰ ਸਿੰਘ ਪਰੇਮਪੁਰ ਵੱਲੋਂ ਉਚੇਚੇ ਤੌਰ 'ਤੇ ਪਹੁੰਚ ਕੇ ਵਿਸ਼ੇਸ਼ ਸਵਾਗਤ ਕੀਤਾ ਗਿਆ ਅਤੇ ਸਮੂਹ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ। ਖੇਡਾਂ ਦੇ ਆਯੋਜਨ ਸਕੱਤਰ ਰਾਮ ਗੋਪਾਲ, ਸਰਕਾਰੀ ਹਾਈ ਸਕੂਲ ਪਾਂਸ਼ਟਾ ਦੇ ਮੁੱਖ ਅਧਿਆਪਕ ਹਰਜੀਤ ਸਿੰਘ, ਸਰਕਾਰੀ ਮਿਡਲ ਸਕੂਲ ਮਾਣਕ ਦੇ ਇੰਚਾਰਜ ਹਰਜਿੰਦਰ ਸਿੰਘ, ਡੀਪੀ ਭੁੱਲਾਰਾਈ ਰਵੀ ਸਿੰਘ, ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਰਣਜੀਤ ਸਿੰਘ, ਕੋਚ ਗੁਰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਬੰਸਪੁਰ ਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੂੰ ਸਕੂਲ ਇੰਚਾਰਜ ਸਰਕਾਰੀ ਹਾਈ ਸਕੂਲ ਸਾਹਨੀ ਗੁਰਮਿੰਦਰ ਸਿੰਘ ਨੇ ਆਪਣੇ ਸਮੂਹ ਸਟਾਫ਼ ਵੱਲੋਂ ਜੀ ਆਇਆਂ ਆਖਿਆ ਗਿਆ। ਇਨ੍ਹਾਂ ਖੇਡਾਂ ਵਿਚ ਖੋ ਖੋ ਲੜਕਿਆਂ (ਅੰਡਰ 17) ਵਿਚ ਨਵ ਭਾਰਤ ਸਕੂਲ ਪਾਂਸ਼ਟਾ ਪਹਿਲੇ ਨੰਬਰ ਅਤੇ ਦੂਜਾ ਸਥਾਨ ਰਿਹਾਣਾ ਜੱਟਾਂ ਨੇ ਪ੍ਰਰਾਪਤ ਕੀਤਾ। ਲੜਕੇ (ਅੰਡਰ 14) 'ਚ ਖੋ ਖੋ ਸਰਕਾਰੀ ਹਾਈ ਸਕੂਲ ਚੱਕ ਪੇ੍ਮਾ ਨੇ ਪਹਿਲਾ ਅਤੇ ਦੂਜਾ ਸਥਾਨ ਰਾਮਪੁਰ ਸੁਨੜਾ ਨੇ ਪ੍ਰਰਾਪਤ ਕੀਤਾ। ਬੈਡਮਿੰਟਨ (ਅੰਡਰ 17) ਲੜਕੇ 'ਚ ਸਰਕਾਰੀ ਹਾਈ ਸਕੂਲ ਪਾਂਸ਼ਟਾ ਨੇ ਪਹਿਲਾ ਅਤੇ ਸਰਕਾਰੀ ਮਿਡਲ ਸਕੂਲ ਦੁੱਗਾਂ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਬੈਡਮਿੰਟਨ (ਅੰਡਰ 14 ਲੜਕੇ) ਵਿਚ ਸਰਕਾਰੀ ਹਾਈ ਸਕੂਲ ਸਾਹਨੀ ਨੇ ਪਹਿਲਾ ਅਤੇ ਰਾਮਪੁਰ ਸੁਨੜਾ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਬੈਡਮਿੰਟਨ (ਅੰਡਰ 14 ਲੜਕੀਆਂ) 'ਚ ਸਰਕਾਰੀ ਹਾਈ ਸਕੂਲ ਸਾਹਨੀ ਨੇ ਪਹਿਲਾ ਅਤੇ ਸਰਕਾਰੀ ਮਿਡਲ ਸਕੂਲ ਮਾਣਕ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। (ਅੰਡਰ 17 ਲੜਕੀਆਂ) 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਬੰਸ ਪੁਰ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਚੱਕ ਪੇ੍ਮਾ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ।