ਕੁੱਟਮਾਰ ਕਰਨ ਵਾਲੇ ਦੋ ਲੋਕਾਂ ’ਤੇ ਮਾਮਲਾ ਦਰਜ
ਕੁੱਟਮਾਰ ਕਰਨ ਵਾਲੇ ਦੋ ਤੇ ਮਾਮਲਾ ਦਰਜ
Publish Date: Sat, 18 Apr 2026 08:07 PM (IST)
Updated Date: Sat, 18 Apr 2026 08:09 PM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ’ਚ ਕੁੱਟਮਾਰ ਕਰਨ ਵਾਲੇ ਦੋ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਤਨਾਮਪੁਰਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਸੰਦੀਪ ਸਿੰਘ ਉਰਫ ਸਿਪੀ ਪੁੱਤਰ ਸੁਖਨਿੰਦਰ ਸਿੰਘ ਵਾਸੀ ਭਗਤਪੁਰਾ ਨੇ ਦੱਸਿਆ ਕਿ 11 ਅਪ੍ਰੈਲ ਕਰੀਬ 3.30 ਵਜੇ ਉਹ ਆਪਣੇ ਘਰ ਵਿੱਚ ਸੁੱਤਾ ਪਿਆ ਸੀ ਅਤੇ ਉਸ ਦਾ ਵੱਡਾ ਭਰਾ ਸੁਖਪ੍ਰੀਤ ਸਿੰਘ ਉਰਫ ਸੁੱਖਾ ਦੁਕਾਨ ’ਤੇ ਸਾਮਾਨ ਲੈਣ ਗਿਆ ਤੇ ਉਸ ਦੇ ਗੁਆਂਢੀ ਪ੍ਰਿੰਸ ਉਰਫ ਚੀਕੂ ਪੁੱਤਰ ਹਰਜਿੰਦਰ ਸਿੰਘ ਮੇਰੇ ਘਰ ਅੰਦਰ ਦਾਖਲ ਹੋ ਕੇ ਸਾਡੇ ਦੋਨਾਂ ਭਰਾਵਾਂ ਦੇ ਫੋਨ ਜੋ ਚਾਰਜ ’ਤੇ ਲੱਗੇ ਹੋਏ ਸਨ, ਚੋਰੀ ਕਰਕੇ ਲੈ ਗਿਆ। ਮੌਕੇ ’ਤੇ ਉਸ ਦਾ ਭਰਾ ਦੁਕਾਨ ਤੋਂ ਵਾਪਸ ਆ ਗਿਆ ਤਾਂ ਸੁਖਪ੍ਰੀਤ ਸਿੰਘ ਨੇ ਪ੍ਰਿੰਸ ਨੂੰ ਪੁੱਛਿਆ ਕਿ ਤੂੰ ਸਾਡੇ ਘਰ ਕੀ ਕਰਨ ਆਇਆ ਹੈ ਤੇ ਪ੍ਰਿੰਸ ਦੀ ਤਲਾਸ਼ੀ ਲੈਣ ’ਤੇ ਦੋਨੋਂ ਫੋਨ ਨਿਕਲ ਆਏ। ਪ੍ਰਿੰਸ ਅਤੇ ਸੁਖਪ੍ਰੀਤ ਵਿੱਚ ਹੱਥੋਪਾਈ ਹੋ ਗਈ ਅਤੇ ਸ਼ੋਰ-ਸ਼ਰਾਬਾ ਸ਼ੁਰੂ ਹੋ ਗਿਆ। ਇੰਨੇ ਨੂੰ ਪ੍ਰਿੰਸ ਆਪਣੇ ਘਰ ਦੌੜ ਗਿਆ ਤੇ ਮੁੰਡਿਆਂ ਨੂੰ ਫੋਨ ਕਰ ਕੇ ਬੁਲਾ ਕੇ ਲੈ ਆਇਆ। ਟੋਨੀ ਪੁੱਤਰ ਹੀਰਾ ਸਿੰਘ ਵਾਸੀ ਭਗਤਪੁਰਾ ਨੇ ਡਾਂਗਾਂ ਫੜੀਆਂ ਹੋਈਆਂ ਸਨ ਅਤੇ ਘਰ ਬਾਹਰ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਅਸੀਂ ਦੋਵੇਂ ਭਰਾ ਬਾਹਰ ਆਏ ਤਾਂ ਉਨ੍ਹਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਉਕਤ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਦੋਵੇਂ ਮੁਲਜ਼ਮਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।