ਵਪਾਰੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਹੰਗਾਮੀ ਮੀਟਿੰਗ ਵਪਾਰੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਹੋਈ ਹੰਗਾਮੀ ਮੀਟਿੰਗ
Publish Date: Mon, 06 Jul 2026 08:55 PM (IST)
Updated Date: Tue, 07 Jul 2026 04:06 AM (IST)
ਮੁੱਖ ਮੰਤਰੀ ਸਮੇਤ ਹੋਰ ਆਗੂ ਜਲਦ ਕਪੂਰਥਲਾ ਦੀ ਫੇਰੀ ਦੌਰਾਨ ਜਿਲ੍ਹੇ ਦੇ ਵਪਾਰੀਆਂ ਨਾਲ ਕਰਨਗੇ ਵੱਡੀ ਮੀਟਿੰਗ : ਆਸੁਤੋਸ਼ ਦੱਤ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਕਪੂਰਥਲਾ ਦੀ ਇੱਕ ਹੰਗਾਮੀ ਮੀਟਿੰਗ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਕਾਨਫਰੰਸ ਹਾਲ ਵਿੱਚ ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ, ਐਸ.ਐਸ.ਪੀ. ਗੌਰਵ ਤੁਰਾ ਅਤੇ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਕਪੂਰਥਲਾ) ਦੇ ਜ਼ਿਲ੍ਹਾ ਚੇਅਰਮੈਨ ਕੰਵਰ ਇਕਬਾਲ ਸਿੰਘ, ਅਸਿਸਟੈਂਟ ਕਮਿਸ਼ਨਰ ਰਵਿੰਦਰ ਸਿੰਘ ਅਰੋੜਾ, ਏ.ਡੀ.ਸੀ ਜਨਰਲ, ਏ.ਡੀ.ਸੀ ਵਿਕਾਸ ਵਰਿੰਦਰ ਪਾਲ ਸਿੰਘ ਬਾਜਵਾ, ਸ਼੍ਰੀਮਤੀ ਅਨੁਪਮ ਕਲੇਰ ਕਮਿਸ਼ਨਰ ਨਗਰ ਨਿਗਮ ਕਪੂਰਥਲਾ,ਐਸ ਡੀ ਐਮ ਮੈਡਮ ਇਰਵਿਨ ਕੌਰ, ਸਮੇਤ ਲਕਸ਼ ਚੌਧਰੀ ਚੇਅਰਮੈਨ ਹਲਕਾ ਟ੍ਰੇਡਰਜ਼ ਕਮਿਸ਼ਨ ਭੁਲੱਥ, ਜਰਨੈਲ ਸਿੰਘ ਮਰਵਾਹਾ ਚੇਅਰਮੈਨ ਹਲਕਾ ਟ੍ਰੇਡਰਜ਼ ਕਮਿਸ਼ਨ ਸੁਲਤਾਨਪੁਰ ਲੋਧੀ, ਸੁਸ਼ੀਲ ਕੁਮਾਰ ਬੋਬੀ ਚਮ ਚੇਅਰਮੈਨ ਹਲਕਾ ਟ੍ਰੇਡਰਜ਼ ਕਮਿਸ਼ਨ ਫਗਵਾੜਾ, ਰਮਨ ਮਲਹੋਤਰਾ ਚੇਅਰਮੈਨ ਹਲਕਾ ਟ੍ਰੇਡਰਜ਼ ਕਮਿਸ਼ਨ ਕਪੂਰਥਲਾ ਆਦਿ ਦੀ ਅਗਵਾਈ ਹੇਠ ਹੋਈ । ਚੰਡੀਗੜ੍ਹੋਂ ਆਏ ਸਟੇਟ ਨੋਡਲ ਅਫ਼ਸਰ ਆਸੁਤੋਸ਼ ਦੱਤ ਨੇ ਇਸ ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਵਿੱਤ ਮੰਤਰੀ ਪੰਜਾਬ ਐਡਵੋਕੇਟ ਹਰਪਾਲ ਸਿੰਘ ਚੀਮਾ ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਅਤੇ ਅਨਿਲ ਠਾਕੁਰ ਵਾਈਸ ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਵੱਲੋਂ ਪੂਰੇ ਪੰਜਾਬ ਵਿੱਚ ਹਰ ਹਫਤੇ ਕੀਤੀਆਂ ਜਾ ਰਹੀਆਂ ਵਪਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੀਆਂ ਮੀਟਿੰਗਾਂ ਵਿੱਚ ਵਪਾਰੀਆਂ ਵੱਲੋਂ ਲਿਖਤੀ ਰੂਪ ਵਿੱਚ ਦਿੱਤੀਆਂ ਜਾ ਰਹੀਆਂ ਸ਼ਿਕਾਇਤਾਂ ਜੋ ਕਿ ਪੰਜਾਬ ਸਰਕਾਰ ਦੇ ਪੋਰਟਲ ਤੇ ਆਨਲਾਈਨ ਦਰਜ਼ ਹਨ ਦੇ ਨਿਵਾਰਨ ਸਬੰਧੀ ਨਗਰ ਨਿਗਮ ਕਪੂਰਥਲਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਸਹਾਇਕ ਕਮਿਸ਼ਨਰ ਸਟੇਟ ਟੈਕਸ, ਸਹਾਇਕ ਕਮਿਸ਼ਨਰ ਆਬਕਾਰੀ, ਨਿਗਰਾਨ ਇੰਜੀਨੀਅਰ ਪੀ.ਐਸ. ਪੀ.ਸੀ.ਐੱਲ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਸਹਾਇਕ ਕਿਰਤ ਕਮਿਸ਼ਨਰ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ, ਵਣ ਰੇਂਜ ਅਫਸਰ, ਕਾਰਜ ਸਾਧਕ ਅਫਸਰ ਨਗਰ ਕੌਂਸਲ ਸੁਲਤਾਨਪੁਰ ਲੋਧੀ/ਭੁਲੱਥ/ ਨਡਾਲਾ/ਢਿਲਵਾਂ/ਬੇਗੋਵਾਲ, ਜ਼ਿਲ੍ਹਾ ਮੈਨੇਜਰ ਮਾਰਕਫੈਡ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਡਿਵੀਜ਼ਨ ਨੰਬਰ ਇੱਕ ਤੇ ਦੋ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕਪੂਰਥਲਾ, ਕਾਰਜਕਾਰੀ ਇੰਜੀਨੀਅਰ ਡਰੇਨਸ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੀਵਰੇਜ ਬੋਰਡ, ਜਨਰਲ ਮੈਨੇਜਰ ਪੀ ਆਰ ਟੀ ਸੀ ਸਮੇਤ ਹੋਰ ਵਿਭਾਗਾਂ ਦੇ ਪੋਰਟਲ ਤੇ ਬੋਲਦੀਆਂ ਵਪਾਰੀਆਂ ਵੱਲੋਂ ਲਿਖਤੀ ਰੂਪ ਵਿੱਚ ਆਈਆਂ ਸ਼ਿਕਾਇਤਾਂ ਨੂੰ ਹੱਲ ਕਰਨ ਸਬੰਧੀ ਰਿਪੋਰਟ ਮੰਗੀ ਗਈ। ਜਿਸ ਬਾਬਤ ਹਰ ਅਧਿਕਾਰੀ ਨੇ ਆਪੋ-ਆਪਣਾ ਪੱਖ ਰੱਖ ਕੇ ਲਿਖਤੀ ਰੂਪ ਵਿੱਚ ਰਿਪੋਰਟ ਪੇਸ਼ ਕੀਤੀ। ਪੰਜਾਬ ਸਰਕਾਰ ਦੇ ਪੋਰਟਲ ਤੇ ਨਜ਼ਰ ਆ ਰਹੀਆਂ ਬਚਦੀਆਂ ਨਗਰ ਨਿਗਮ ਕਪੂਰਥਲਾ, PWD ਵਿਭਾਗ, ਬਿਜਲੀ ਬੋਰਡ, ਨਹਿਰੀ ਵਿਭਾਗ, ਅਤੇ ਪੰਚਾਇਤੀ ਵਿਭਾਗ ਸਣੇਂ ਹੋਰ ਵਿਭਾਗਾਂ ਨਾਲ ਸਬੰਧਤ ਪੂਰੇ ਜ਼ਿਲ੍ਹੇ ਦੀਆਂ ਸ਼ਿਕਾਇਤਾਂ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੇ ਹਰ ਵਿਭਾਗ ਨੂੰ ਛੇਤੀ ਤੋਂ ਛੇਤੀ ਨਿਪਟਾਰਾ ਕਰਨ ਦਾ ਹੁਕਮ ਦਿੱਤਾ । ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਐਸ ਐਸ ਪੀ ਸਾਹਿਬ ਨੇ ਸਾਂਝੇ ਤੌਰ ਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਸਬੰਧੀ ਰਿਪੋਰਟ ਸਬੰਧਤ ਮਹਿਕਮੇ ਕੋਲ ਯਾਂ ਥਾਣੇ ਵਿੱਚ ਜਰੂਰ ਦਰਜ ਕਰਵਾਈ ਜਾਵੇ, ਕਿਸੇ ਵੀ ਵਪਾਰੀ ਨੂੰ ਕਿਸੇ ਵੱਲੋਂ ਕੋਈ ਧਮਕੀ ਪੱਤਰ ਜਾਂ ਧਮਕੀ ਭਰਿਆ ਫੋਨ ਆਵੇ, ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਲੁੱਟ ਖੋਹ ਦਾ ਮਾਮਲਾ ਹੋਵੇ ਤਾਂ ਫੌਰੀ ਤੌਰ ਤੇ ਕੀਤੀ ਲਿਖਤੀ ਸ਼ਿਕਾਇਤ ਉਪਰੰਤ ਹੀ ਸਬੰਧਤ ਵਿਭਾਗ ਵੱਲੋਂ ਕਾਰਵਾਈ ਕਰਕੇ ਦੋਸ਼ੀ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਂਦੀ ਹੈ । ਨਗਰ ਨਿਗਮ ਕਮਿਸ਼ਨਰ ਮੈਡਮ ਅਨੁਪਮ ਕਲੇਰ ਵੱਲੋਂ ਅਤੇ ਐਸ ਐਸ ਪੀ ਸਾਹਿਬ ਕਪੂਰਥਲਾ ਵੱਲੋਂ ਵਿਸ਼ੇਸ਼ ਤੌਰ ਤੇ ਜੋਰ ਦੇ ਕੇ ਇਹ ਗੱਲ ਕਹੀ ਕਿ ਜ਼ਿਲ੍ਹੇ ਦੇ ਸਾਰੇ ਹੀ ਭੀੜ-ਭਾੜ ਵਾਲੇ ਬਾਜ਼ਾਰਾਂ ਵਿੱਚ ਟਰੈਫਿਕ ਦੀ ਸਮੱਸਿਆ ਹੱਲ ਕਰਨ ਵਾਸਤੇ ਹੋਰ ਵਧੀਆ ਢੰਗ ਨਾਲ ਕਦਮ ਚੁੱਕੇ ਜਾ ਰਹੇ ਹਨ। ਇਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਵੀ ਤਾੜਨਾ ਕੀਤੀ ਹੈ ਕਿ ਆਪੋ-ਆਪਣੀਆਂ ਦੁਕਾਨਾਂ ਦੇ ਬਾਹਰ ਫੜੀਆਂ ਅਤੇ ਰੇੜੀਆਂ ਵਾਲਿਆਂ ਕੋਲੋਂ ਪੈਸੇ ਲੈ ਕੇ ਨਜਾਇਜ਼ ਫੜੀਆਂ ਸੜਕਾਂ ਤੇ ਨਜਾਇਜ਼ ਸੇਲਾਂ ਲਗਵਾਉਣ ਵਾਲੇ ਦੁਕਾਨਦਾਰਾਂ ਉੱਪਰ ਸਖਤ ਕਨੂਨੀ ਕਾਰਵਾਈ ਕੀਤੀ ਜਾਵੇਗੀ । ਨਗਰ ਨਿਗਮ ਕਮਿਸ਼ਨਰ ਮੈਡਮ ਅਨੁਪਮ ਕਲੇਰ ਨੇ ਕਿਹਾ ਕਿ ਸਾਰੇ ਬਾਜ਼ਾਰਾਂ ਵਿੱਚ ਟਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਅਤੇ ਨਾਜਾਇਜ਼ ਫੜੀਆਂ ਰੇੜੀਆਂ ਲਾਉਣ ਵਾਲਿਆਂ ਦੀ ਭਰਮਾਰ ਨੂੰ ਵੇਖ ਕੇ ਵੱਖ-ਵੱਖ ਬਾਜ਼ਾਰਾਂ ਵਿੱਚ ਯੈਲੋ ਲਾਈਨਾਂ ਲਗਵਾ ਦਿੱਤੀਆਂ ਗਈਆਂ ਹਨ ਯੈਲੋ ਲਾਈਨ ਤੋਂ ਬਾਹਰ ਦੁਕਾਨਾਂ ਦਾ ਸਮਾਨ ਰੱਖਣ ਵਾਲਿਆਂ ਨੂੰ ਮੁਨਿਆਦੀ ਕਰਵਾ ਕੇ ਇਹ ਵਾਰਨਿੰਗ ਦਿੱਤੀ ਗਈ ਹੈ ਕਿ ਪਹਿਲੀ ਵਾਰ ਚਲਾਨ ਕੱਟੇ ਜਾਣ ਤੇ 3000 ਰੁਪਏ ਜੁਰਮਾਨਾ, ਦੂਸਰੀ ਵਾਰ ਚਲਾਨ ਕੱਟਣ ਤੇ 5 ਹਜਾਰ ਰੁਪਏ ਜੁਰਮਾਨਾ ਅਤੇ ਤੀਜੀ ਵਾਰ ਚਲਾਨ ਕੱਟੇ ਜਾਣ ਤੇ 10 ਹਜਾਰ ਰੁਪਏ ਜੁਰਮਾਨਾ ਵਸੂਲ ਕੀਤਾ ਜਾਵੇਗਾ। ਮੈਡਮ ਅਨਪਮ ਕਲੇਰ ਕਮਿਸ਼ਨਰ ਨਗਰ ਨਿਗਮ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਕੰਵਰ ਇਕਬਾਲ ਸਿੰਘ ਦੀ ਅਗਵਾਈ ਹੇਠ ਛੇਤੀ ਹੀ ਸਾਰੇ ਬਾਜ਼ਾਰਾਂ ਵਿੱਚ ਬਾਥਰੂਮ ਬਣਵਾਏ ਜਾ ਰਹੇ ਹਨ। ਅਖੀਰ ’ਚ ਸਟੇਟ ਨੋਡਲ ਅਫਸਰ ਆਸ਼ੂਤੋਸ਼ ਦੱਤ ਨੇ ਜਾਣਕਾਰੀ ਦਿੱਤੀ ਕਿ ਬੜੀ ਛੇਤੀ ਮੁੱਖ ਮੰਤਰੀ ਪੰਜਾਬ ਅਤੇ ਅਰਵਿੰਦ ਕੇਜਰੀਵਾਲ ਦੀ ਟੀਮ ਜਿਲ੍ਹਾ ਕਪੂਰਥਲਾ ਦੇ ਸਮੂਹ ਵਪਾਰੀਆਂ ਨਾਲ ਸਥਾਨਕ ਕਿਸੇ ਪੈਲਸ ’ਚ ਮੀਟਿੰਗ ਕਰਨ ਜਾ ਰਹੀ ਹੈ।