ਫਗਵਾੜਾ ’ਚ ਜਲਦ ਬਣਨਗੇ ਰੇਲਵੇ ਲਾਈਨ ’ਤੇ ਅੰਡਰ ਤੇ ਓਵਰ ਬ੍ਰਿਜ : ਸੋਮ ਪ੍ਰਕਾਸ਼ ਕੈਂਥ
ਫਗਵਾੜਾ ਚ ਜਲਦ ਬਣਨਗੇ ਰੇਲਵੇ ਲਾਈਨ ਉੱਤੇ ਅੰਡਰ ਬ੍ਰਿਜ ਅਤੇ ਓਵਰਬ੍ਰਿਜ,ਸੋਮ ਪ੍ਰਕਾਸ ਕੈਂਥ
Publish Date: Sat, 27 Jun 2026 07:56 PM (IST)
Updated Date: Sun, 28 Jun 2026 04:08 AM (IST)

ਕੈਪਸ਼ਨ-27ਪੀਐਚਜੀ9 ਪਤਰਕਾਰ ਵਾਰਤਾ ਦੌਰਾਨ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ ਕੈਂਥ,ਅਨੀਤਾ ਸੋਮਪ੍ਰਕਾਸ ਕੈਂਥ,ਸਾਬਕਾ ਮੇਅਰ ਅਰੁਣ ਖੋਸਲਾ ਤੇ ਹੋਰ। ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ’ਚ ਫਗਵਾੜਾ-ਲੁਧਿਆਣਾ ਰੇਲਵੇ ਲਾਈਨ ’ਤੇ ਅੰਡਰ ਤੇ ਓਵਰਬ੍ਰਿਜ ਬਣਾਉਣ ਲਈ ਕਈ ਸਾਲਾਂ ਤੋਂ ਲੋਕਾਂ ਵੱਲੋਂ ਪੁਰਜ਼ੋਰ ਮੰਗ ਕੀਤੀ ਜਾ ਰਹੀ ਸੀ ਕਿ ਇਨ੍ਹਾਂ ਨੂੰ ਰੇਲਵੇ ਫਾਟਕਾਂ ’ਤੇ ਲੰਬਾ ਸਮਾਂ ਰੇਲਗੱਡੀਆਂ ਦੀ ਆਵਾਜਾਈ ਕਰ ਕੇ ਰੁਕਣਾ ਪੈਂਦਾ ਹੈ। ਰੇਲਵੇ ਫਾਟਕ ਬੰਦ ਹੋਣ ਕਰਕੇ ਲੋਕਾਂ ਨੂੰ ਜ਼ਰੂਰੀ ਕੰਮਾਂ ਲਈ ਜਾਣ ਦੀ ਬਹੁਤ ਮੁਸ਼ਕਿਲ ਪੇਸ਼ ਆਉਂਦੀ ਸੀ ਇਸ ਸਬੰਧੀ ਰੇਲਵੇ ਮੰਤਰਾਲੇ ਨਾਲ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ ਕੈਂਥ ਵਲੋਂ ਹੇਠ ਲਿਖੇ ਅੰਡਰ ਬ੍ਰਿਜ ਅਤੇ ਓਵਰ ਬ੍ਰਿਜ ਬਣਾਉਣ ਲਈ ਮੁੱਦਾ ਉਠਾਇਆ ਗਿਆ ਸੀ। ਰੇਲਵੇ ਮੰਤਰਾਲੇ ਨੇ ਇਨ੍ਹਾਂ ਸਥਾਨਾਂ ਦਾ ਸਰਵੇ ਕਰਵਾਕੇ ਰੇਲਵੇ ਅੰਡਰਬਰਿਜ ਮਨਜ਼ੂਰ ਕਰ ਲਏ ਹਨ। ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ ਕੈਂਥ ਨੇ ਪਤਰਕਾਰ ਵਾਰਤਾ ਕਰਕੇ ਜਾਣਕਾਰੀ ਦਿੰਦਿਆਂ ਦਸਿਆ ਕਿ ਗੋਬਿੰਦਪੁਰਾ ਦੇ ਲੋਕਾਂ ਵੱਲੋਂ ਬਹੁਤ ਵਾਰ ਇਹ ਅੰਡਰ ਪਾਸ ਬਣਾਉਣ ਲਈ ਕਿਹਾ ਗਿਆ ਗੋਬਿੰਦਪੁਰਾ ਵਾਸੀਆਂ ਨੂੰ ਸ਼ਮਸ਼ਾਨਘਾਟ ਜਾਣ ਲਈ ਵੀ ਰੇਲਵੇ ਲਾਈਨਾਂ ਟੱਪ ਕੇ ਆਉਣਾ ਪੈਂਦਾ ਸੀ ਲੋਕਾਂ ਦੀ ਮੁਸ਼ਕਲ ਨੂੰ ਧਿਆਨ ’ਚ ਰੱਖਦਿਆਂ ਰੇਲਵੇ ਵਿਭਾਗ ਨੇ ਇਹ ਅੰਡਰ ਬ੍ਰਿਜ ਬਣਾਉਣ ਲਈ ਮਨਜੂਰ ਕਰ ਦਿੱਤਾ ਹੈ ਤੇ ਇਹ ਕੰਮ ਬਹੁਤ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਸਤਨਾਮਪੁਰਾ ਅਤੇ ਹਦੀਆਬਾਦ ਸਾਈਡ ਤੋਂ ਆਉਣ ਵਾਲੇ ਵੱਖ-ਵੱਖ ਕਾਰੋਬਾਰੀਆਂ ਲਈ ਪੁੱਲ ਚੜ ਕੇ ਸ਼ਹਿਰ ਦੇ ਦੂਸਰੇ ਪਾਸੇ ਜਾਣਾ ਬਹੁਤ ਔਖਾ ਸੀ ਸਤਨਾਮਪੁਰਾ ਵਿਖੇ ਅੰਡਰ ਬਣਾਉਣ ਲਈ ਲੋਕਾਂ ਵੱਲੋਂ ਕਈ ਵਾਰ ਧਰਨੇ ਲਗਾਏ ਗਏ ਅਤੇ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ। ਇਹ ਮਸਲਾ ਰੇਲਵੇ ਮੰਤਰਾਲੇ ਕੋਲ ਵੀ ਉਠਾਇਆ ਗਿਆ ਸੀ। ਅਤੇ ਲੋਕਾਂ ਦੀ ਜਰੂਰਤ ਨੂੰ ਮਹਿਸੂਸ ਕਰਦਿਆਂ ਸਤਨਾਮਪੁਰਾ ਵਿਖੇ ਅੰਡਰ ਪਾਸ ਬਣਾਉਣ ਲਈ ਪ੍ਰਵਾਨਗੀ ਰੇਲਵੇ ਵਿਭਾਗ ਵੱਲੋਂ ਦੇ ਦਿੱਤੀ ਗਈ ਹੈ। ਖੇੜਾ ਰੋਡ ਵਿਖੇ ਓਵਰ ਬ੍ਰਿਜ ਬਣਾਉਣ ਦੀ ਪ੍ਰਵਾਨਗੀ ਰੇਲਵੇ ਵਿਭਾਗ ਵੱਲੋਂ ਹੋ ਗਈ ਹੈ। ਅਤੇ ਇਸ ਬਾਰੇ ਪੰਜਾਬ ਸਰਕਾਰ ਨਾਲ ਸਬੰਧਤ ਕੁਝ ਦਸਤਾਵੇਜ ਮਿਲਣ ਉਪਰੰਤ ਇਹ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ। ਮੌਲੀ ਰੇਲਵੇ ਅੰਡਰ ਬ੍ਰਿਜ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਬ੍ਰਿਜ ਦੇ ਨਾਲ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਸਕੂਲਾਂ ਦੇ ਵਿਿਦਆਰਥੀ ਵੱਖ-ਵੱਖ ਕਰਮਚਾਰੀ ਅਤੇ ਆਮ ਲੋਕ ਪੂਰਾ ਫਾਇਦਾ ਉਠਾ ਰਹੇ ਹਨ। ਅਤੇ ਲੰਬੇ ਸਮੇਂ ਦੀ ਮੰਗ ਪੂਰੀ ਹੋ ਗਈ ਹੈ। ਸੋਮ ਪ੍ਰਕਾਸ ਕੈਂਥ ਨੇ ਕਿਹਾ ਕਿ ਉਹ ਬਹੁਤ ਜਲਦ ਕੰਮ ਸ਼ੁਰੁ ਕਰਵਾ ਦੇਣਗੇ ਤਾਜੋ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾ ਦਾ ਹਲ ਹੋ ਸਕੇ। ਇਸ ਮੌਕੇ ਅਨੀਤਾ ਸੋਮਪ੍ਰਕਾਸ਼ ਕੈਂਥ, ਸਾਬਕਾ ਮੇਅਰ ਅਰੁਣ ਖੋਸਲਾ ਤੇ ਹੋਰ ਭਾਜਪਾ ਆਗੂ ਹਾਜ਼ਰ ਸਨ।