- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
28 ਜੂਨ ਤੋਂ ਤਿੰਨ ਦਿਨਾਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ : ਡਾ. ਪ੍ਰੇਮ ਕੁਮਾਰ

- ਪਲਸ ਪੋਲੀਓ ਮੁਹਿੰਮ ਸਬੰਧੀ ਕੀਤੀ ਗਈ ਬਲਾਕ ਪੱਧਰੀ ਟ੍ਰੇਨਿੰਗ
ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਗਰਣ
ਬੇਗੋਵਾਲ : ਰਾਸ਼ਟਰੀ ਇੰਟੈਸੀਫਾਈਡ ਪਲਸ ਪੋਲੀਓ ਤਿੰਨ ਦਿਨਾਂ ਮੁਹਿੰਮ 28 ਜੂਨ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਪੋਲੀਓ ਮੁਹਿੰਮ ਦੌਰਾਨ ਸੁਪਰਵਾਈਜ਼ਰ, ਆਸ਼ਾ ਵਰਕਰਾਂ, ਮਪਹਵ ਮੇਲ/ਫੀਮੇਲ ਅਤੇ ਵਲੰਟਰੀ ਤੌਰ ’ਤੇ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੋਡਲ ਅਫ਼ਸਰ ਡਾ. ਸਰਵਲੀਨ ਕੌਰ ਅਤੇ ਬੀਈਈ ਮੋਨਿਕਾ ਵੱਲੋਂ ਪਲਸ ਪੋਲੀਓ ਮੁਹਿੰਮ ਸਬੰਧੀ ਟ੍ਰੇਨਿੰਗ ਦਿੱਤੀ ਗਈ ਤਾਂ ਜੋ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਿ੍ਹਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਨੇ ਦੱਸਿਆ ਕਿ ਰਾਸ਼ਟਰੀ ਇੰਟੈਸੀਫਾਈਡ ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਪਲਸ ਪੋਲੀਓ ਮੁਹਿੰਮ ਤਹਿਤ ਲਗਭਗ 121862 ਕੁੱਲ੍ਹ ਅਬਾਦੀ ਨੂੰ ਕਵਰ ਕਰਦਿਆਂ 0 ਤੋਂ 5 ਸਾਲ ਦੇ ਲਗਭਗ 8844 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਪਲਸ ਪੋਲੀਓ ਮੁਹਿੰਮ ਦੌਰਾਨ ਰੇਲਵੇ ਸਟੇਸ਼ਨ, ਬੱਸ ਅੱਡਾ, ਝੁੱਗੀਆਂ, ਟੋਲ ਪਲਾਜ਼ਾ ਆਦਿ ਹਾਈ ਰਿਸਕ ਏਰੀਆ ਵੀ ਕਵਰ ਕੀਤਾ ਜਾਵੇਗਾ। ਇਸ ਮੌਕੇ ਡਾ. ਸਰਵਲੀਨ ਕੌਰ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ 28,29 ਅਤੇ 30 ਜੂਨ ਚਲਾਈ ਜਾਵੇਗੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੋਲਿਓ ਮੁਹਿੰਮ ਕਿ ਹੈ, ਮੁਹਿੰਮ ’ਚ ਕਿਵੇਂ ਕੰਮ ਕਰਨਾ ਹੈ, ਵੈਕਸੀਨ ਦਾ ਧਿਆਨ ਅਤੇ ਇਸਤੇਮਾਲ, ਟੈਲੀ ਸ਼ੀਟ, ਬੱਚੇ ਨੂੰ ਕਿਵੇਂ ਪੋਲੀਓ ਰੋਕੂ ਦੋ ਬੂੰਦਾਂ ਪਿਲਾਉਣੀਆਂ ਹਨ, ਉਂਗਲ ’ਤੇ ਕਿਵੇਂ ਨਿਸ਼ਾਨ ਲਗਾਉਣਾ ਹੈ ਆਦਿ ਵਿਸ਼ਿਆਂ ਸਬੰਧੀ ਵਿਸਥਾਰ ਨਾਲ ਦੱਸਿਆ। ਇਸ ਮੌਕੇ ਬੀਈਈ ਮੋਨਿਕਾ ਨੇ ਦੱਸਿਆ ਕਿ ਪਹਿਲੇ ਦਿਨ ਬੂਥ ’ਤੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਦੂਸਰੇ ਅਤੇ ਤੀਜੇ ਦਿਨ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾਣਗੀਆਂ। ਇਸ ਸਬੰਧੀ ਉਨ੍ਹਾਂ ਪਿੰਡਾਂ ਵਿੱਚ ਐਨਾਊਂਸਮੈਂਟ ਕਰਵਾਉਣ ਲਈ ਵੀ ਕਿਹਾ ਤਾਂ ਜੋ ਮਾਪਿਆਂ ਵਿੱਚ ਵਧੇਰੇ ਜਾਗਰੂਕਤਾ ਲਿਆਂਦੀ ਜਾ ਸਕੇ ਅਤੇ 0 ਤੋਂ 5 ਸਾਲ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਇਸ ਦੌਰਾਨ ਸਮੂਹ ਮੈਂਬਰਾਂ ਵੱਲੋਂ ਵੀ ਮੁਹਿੰਮ ਨੂੰ ਸਫਲ ਬਣਾਉਣ ਸਬੰਧੀ ਭਰੋਸਾ ਦਿਵਾਵਿਆ ਗਿਆ। ਇਸ ਮੌਕੇ ਡਾ. ਰਮਨਦੀਪ ਸਿੰਘ, ਡਾ. ਪ੍ਰਸ਼ਾਂਤ ਠਾਕੁਰ, ਡਾ. ਸ਼ੂਭ ਸ਼ਰਮਾ, ਡਾ. ਸਿਮਰਨਜੀਤ ਕੌਰ, ਸੀਐੱਚਓ ਗੁਰਪ੍ਰੀਤ ਕੌਰ, ਲਵਲੀਨ ਕੌਰ, ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ, ਪਰਗਟ ਸਿੰਘ, ਜਸਵਿੰਦਰ ਸਿੰਘ, ਫਾਰਮਾਸਿਸਟ ਬਲਜੀਤ ਸਿੰਘ ਅਤੇ ਐੱਲਐੱਚਵੀ ਗੁਰਸ਼ਰਨਜੀਤ ਕੌਰ ਆਦਿ ਹਾਜ਼ਰ ਸਨ।